post

Jasbeer Singh

(Chief Editor)

Patiala News

ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਦੀ ਗਵਰਨਿੰਗ ਕੌਂਸਲ ਦੀ ਮੀਟਿੰਗ ਮੌਕੇ ਨੌਜਵਾਨਾਂ ਨੂੰ ਰੋਜ਼ਗਾਰ ਤੇ ਕਾਰੋਬਾਰ ਦੇ ਯ

post-img

ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਦੀ ਗਵਰਨਿੰਗ ਕੌਂਸਲ ਦੀ ਮੀਟਿੰਗ ਮੌਕੇ ਨੌਜਵਾਨਾਂ ਨੂੰ ਰੋਜ਼ਗਾਰ ਤੇ ਕਾਰੋਬਾਰ ਦੇ ਯੋਗ ਬਣਾਉਣ ਉਪਰ ਜ਼ੋਰ -ਜ਼ਿਲ੍ਹੇ ਅੰਦਰ ਇੰਡਸਟਰੀ ਦੀ ਲੋੜ ਮੁਤਾਬਕ ਨੌਜਵਾਨਾਂ ਨੂੰ ਟ੍ਰੇਨਿੰਗ ਕਰਵਾਈ ਜਾਵੇ-ਸ਼ੌਕਤ ਅਹਿਮਦ ਪਰੇ ਪਟਿਆਲਾ, 17 ਜੁਲਾਈ : ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਪਟਿਆਲਾ ਦੀ ਗਵਰਨਿੰਗ ਕੌਂਸਲ ਦੀ ਮੀਟਿੰਗ ਮੌਕੇ ਜ਼ਿਲ੍ਹੇ ਦੇ ਨੌਜਵਾਨਾਂ ਨੂੰ ਪੰਜਾਬ ਸਰਕਾਰ ਦੀ ਨੀਤੀ ਮੁਤਾਬਕ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਰੋਜ਼ਗਾਰ ਤੇ ਕਾਰੋਬਾਰ ਦੇ ਯੋਗ ਬਣਾਉਣ ਉਪਰ ਜ਼ੋਰ ਦਿੱਤਾ ਗਿਆ। ਡਿਪਟੀ ਕਮਿਸ਼ਨਰ ਕਮ ਚੇਅਰਮੈਨ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਸ਼ੌਕਤ ਅਹਿਮਦ ਪਰੇ ਨੇ ਕਿਹਾ ਕਿ ਅਜਿਹੇ ਪ੍ਰਬੰਧ ਕੀਤੇ ਜਾਣ ਤਾਂ ਕਿ ਜ਼ਿਲ੍ਹੇ ਅੰਦਰਲੇ ਉਦਯੋਗਾਂ ਦੀ ਮੰਗ ਮੁਤਾਬਕ ਨੌਜਵਾਨਾਂ ਨੂੰ ਸਿਖਲਾਈ ਦਿੱਤੀ ਜਾਵੇ ਤਾਂ ਕਿ ਉਨ੍ਹਾਂ ਨੂੰ ਆਪਣੇ ਜ਼ਿਲ੍ਹੇ ਅੰਦਰ ਹੀ ਚੰਗਾ ਰੋਜ਼ਗਾਰ ਮਿਲ ਸਕੇ ਅਤੇ ਉਦਯੋਗਾਂ ਦੀ ਮੰਗ ਮੁਤਾਬਕ ਉਨ੍ਹਾਂ ਨੂੰ ਮਨੁੱਖੀ ਸ਼ਕਤੀ ਮਿਲ ਸਕੇ। ਇਸ ਮੌਕੇ ਉਨ੍ਹਾਂ ਦੇ ਨਾਲ ਵਧੀਕ ਡਿਪਟੀ ਕਮਿਸ਼ਨਰ ਦਿਹਾਤੀ ਵਿਕਾਸ ਡਾ. ਹਰਜਿੰਦਰ ਸਿੰਘ ਬੇਦੀ ਤੇ ਜ਼ਿਲ੍ਹਾ ਬਿਊਰੋ ਆਫ ਰੋਜਗਾਰ ਉੱਤਪੱਤੀ ਹੁਨਰ ਵਿਕਾਸ ਅਤੇ ਸਿਖਲਾਈ ਦੇ ਡਿਪਟੀ ਡਾਇਰੈਕਟਰ ਹਰਪ੍ਰੀਤ ਸਿੰਘ ਮਾਨਸ਼ਾਹੀਆ ਸਮੇਤ ਹੋਰ ਅਧਿਕਾਰੀ ਮੌਜੂਦ ਸਨ । ਡਿਪਟੀ ਕਮਿਸ਼ਨਰ ਨੇ ਸਮੂਹ ਸਵੈ ਰੋਜ਼ਗਾਰ ਸੰਸਥਾਵਾਂ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਵਿਭਾਗ ਵੱਲੋਂ ਦਿੱਤੇ ਟੀਚਿਆਂ ਅਨੁਸਾਰ ਸਵੈ ਰੋਜ਼ਗਾਰ, ਸਕਿੱਲ ਟ੍ਰੇਨਿੰਗ ਅਤੇ ਲੋਨ ਸੈਂਕਸ਼ਨ ਕੇਸਾਂ ਆਦਿ ਦੇ ਕੰਮਾਂ ਦੀ ਰਿਪੋਰਟ ਹਰ ਮਹੀਨੇ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਨੂੰ ਭੇਜਣਾ ਯਕੀਨੀ ਬਨਾਉਣ ਅਤੇ ਨਿਰਧਾਰਿਤ ਟੀਚਿਆਂ ਤੋਂ ਵੱਧ ਕੇ ਕੰਮ ਕੀਤਾ ਜਾਵੇ ਤਾਂ ਜੋ ਵੱਧ ਤੋਂ ਵੱਧ ਲਾਭਪਾਤਰੀ ਨੌਜਵਾਨਾਂ ਨੂੰ ਫਾਇਦਾ ਪ੍ਰਾਪਤ ਹੋ ਸਕੇ। ਇਸ ਦੇ ਨਾਲ ਹੀ ਸਾਰੇ ਵਿਭਾਗ ਆਪਣੀਆਂ ਸਕੀਮਾਂ ਬਾਰੇ ਲਿਟਰੇਚਰ ਵੀ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਨੂੰ ਭੇਜਣਾ ਯਕੀਨੀ ਬਨਾਉਣ। ਸ਼ੌਕਤ ਅਹਿਮਦ ਪਰੇ ਨੇ ਸੀ.ਪਾਇਟ ਟ੍ਰੇਨਿੰਗ ਸੇਂਟਰ ਦੇ ਅਧਿਕਾਰੀਆਂ ਨੂੰ ਹਦਾਇਤ ਦਿੱਤੀ ਕਿ ਜਿਹੜੇ ਪ੍ਰਾਰਥੀ ਸੁਰੱਖਿਆਂ ਸੇਵਾਵਾਂ ਜੁਆਇਨ ਕਰਨ ਵਿੱਚ ਨਾਕਾਮਯਾਬ ਰਹੇ ਹਨ, ੳਨ੍ਹਾਂ ਦਾ ਪਿਛਲੇ ਤਿੰਨ ਸਾਲਾਂ ਦਾ ਰਿਕਾਰਡ ਭੇਜਣਾ ਯਕੀਨੀ ਬਨਾਉਣ। ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਸਿੱਖਿਆ ਅਫ਼ਸਰ, ਸੈਕੰਡਰੀ ਨੂੰ ਹਦਾਇਤ ਦਿੱਤੀ ਕਿ ਉਹ ਜ਼ਿਲ੍ਹੇ ਦੇ ਸਮੂਹ ਸਰਕਾਰੀ ਸਕੂਲਾਂ ਦੇ ਪ੍ਰਿੰਸੀਪਲ ਨਾਲ ਰਾਬਤਾ ਕਾਇਮ ਕਰਕੇ ਹਰ ਮਹੀਨੇ 2 ਕੈਰਿਅਰ ਕਾਨਫਰੰਸਾਂ ਕਰਨਗੇ ਅਤੇ ਘੱਟੋਂ ਘੱਟ 8 ਸਕੂਲਾਂ ਵਿੱਚ ਕੈਰੀਅਰ ਕਾਂਉਸਲਿੰਗ ਕਰਵਾਉਣਗੇ। ਡਿਪਟੀ ਕਮਿਸ਼ਨਰ ਖਾੜੀ ਦੇਸ਼ਾਂ ਵਿਖੇ ਨੌਕਰੀ ਕਰਨ ਜਾਣ ਵਾਲੇ ਨੌਜਵਾਨਾਂ ਨੂੰ ਪੁਲਿਸ ਕਲਿਅਰੇਂਸ ਦੇਣ ਤੋਂ ਪਹਿਲਾਂ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਪਟਿਆਲਾ ਤੋਂ ਪ੍ਰੀ-ਡਿਪਾਟਚਰ ਟ੍ਰੇਨਿੰਗ ਸਰਟੀਫਿਕੇਟ ਦੀ ਜਾਂਚ ਜਰੂਰ ਲਈ ਜਾਵੇ ਤਾਂ ਕਿ ਉਨ੍ਹਾਂ ਨੂੰ ਉਨ੍ਹਾਂ ਮੁਲਕਾਂ ਦੇ ਜੋਖਮ ਬਾਰੇ ਸੁਚੇਤ ਕੀਤਾ ਜਾ ਸਕੇ। ਇਸ ਦੇ ਨਾਲ ਹੀ ਉਨ੍ਹਾਂ ਨੇ ਜਨਰਲ ਮੈਨੇਜਰ ਜ਼ਿਲ੍ਹਾ ਉਦਯੋਗ ਕੇਂਦਰ ਨੂੰ ਹਦਾਇਤ ਕੀਤੀ ਕਿ ਉਹ ਨਵੇਂ ਉਦਯੋਗ ਸਥਾਪਿਤ ਕਰਨ ਵਾਲੇ ਉਮੀਦਵਾਰਾਂ ਨੂੰ ਸਟਾਰਟਅਪ ਪੰਜਾਬ ਨਾਲ ਜੋੜਨ ਤਾਂ ਜੋ ਸਟਾਰਟ ਅੱਪਸ, ਅਤੇ ਸਵੈ-ਰੋਜਗਾਰ ਦੇ ਇਛੁੱਕ ਪ੍ਰਾਰਥੀਆਂ ਨੂੰ ਕਾਰੋਬਾਰ ਵਾਸਤੇ ਟ੍ਰੇਨਿੰਗ ਦੀ ਸੁਵਿਧਾ ਸਟਾਰਟਅਪ ਪੰਜਾਬ ਵਲੋਂ ਪ੍ਰਦਾਨ ਕੀਤੀ ਜਾ ਸਕੇ। ਡਿਪਟੀ ਕਮਿਸ਼ਨਰ ਨੇ ਪੰਜਾਬ ਹੁਨਰ ਵਿਕਾਸ ਮਿਸ਼ਨ ਨੂੰ ਹਦਾਇਤ ਕੀਤੀ ਕਿ ਜ਼ਿਲ੍ਹੇ ਵਿੱਚ ਚੱਲ ਸਾਰੀਆਂ ਸਕਿੱਲ ਟ੍ਰੇਨਿੰਗ (ਸਰਕਾਰੀ/ਪ੍ਰਾਇਵੇਟ) ਸੰਸਥਾਵਾਂ ਵਿੱਚ ਚਲਾਏ ਜਾ ਰਹੇ ਕੋਰਸਾਂ ਦੀ ਸੂਚਨਾ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਨਾਲ ਸਾਂਝੀ ਕਰਨ। ਜਦੋਂਕਿ ਜਨਰਲ ਮੈਨੇਜਰ ਜ਼ਿਲ੍ਹਾ ਉਦਯੋਗ ਕੇਂਦਰ ਤੇ ਡਿਪਟੀ ਡਾਇਰੈਕਟਰ, ਫੈਕਟਰੀਜ਼, ਜ਼ਿਲ੍ਹੇ ਵਿੱਚ ਚੱਲ ਰਹੀਆਂ ਸਾਰੀਆਂ ਸਰਕਾਰੀ/ ਨਿੱਜੀ ਇੰਡਸਟ੍ਰੀਆਂ ਦੀ ਬਲਾਕ ਵਾਇਜ਼ ਲਿਸਟ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਪਟਿਆਲਾ ਨੂੰ ਮੁਹੱਈਆ ਕਰਵਾਉਂਗੇ ਤਾਂ ਜੋ ਜ਼ਿਲ੍ਹੇ ਵਿੱਚ ਚਲ ਰਹੇ ਜਨ ਸੁਵਿਧਾ ਕੈਂਪ ਅਤੇ ਬਲਾਕ ਪੱਧਰ ਤੇ ਪਲੇਸਮੇਂਟ ਕੈਂਪਾਂ ਵਿੱਚ ਆ ਰਹੇ ਪ੍ਰਾਰਥੀਆਂ ਲੋਕਲ ਇੰਡਸਟਰੀਜ਼ ਵਿੱਚ ਰੋਜ਼ਗਾਰ ਮੁਹੱਈਆ ਕਰਵਾਇਆ ਜਾ ਸਕੇ।ਇਸ ਦੇ ਨਾਲ ਹੀ ਜ਼ਿਲ੍ਹੇ ਦੀ ਇੰਡਸਟਰੀਜ਼, ਉਦਯੋਗਾਂ ਆਦਿ ਤੋਂ ਅਗਲੇ 6 ਮਹੀਨਿਆਂ ਵਿੱਚ ਆਉਣ ਵਾਲੀਆਂ ਵੈਕੰਸੀਆਂ ਬਾਰੇ ਜਾਣਕਾਰੀ ਲੈਕੇ ਨੌਜਵਾਨਾਂ ਨੂੰ ਇੰਡਸਟਰੀਜ਼ ਦੀ ਮੰਗ ਮੁਤਾਬਕ ਟ੍ਰੇਨਿੰਗ ਦਿਵਾਉਣ ਉਪਰ ਜ਼ੋਰ ਦਿੱਤਾ ਜਾਵੇ ਤਾਂ ਕਿ ਇੰਡਸਟਰੀ ਨੂੰ ਲੋੜੀਂਦੀ ਮਨੁੱਖੀ ਸ਼ਕਤੀ ਮਿਲ ਸਕੇ ਤੇ ਨੌਜਵਾਨਾਂ ਨੂੰ ਰੋਜ਼ਗਾਰ। ਡਿਪਟੀ ਕਮਿਸ਼ਨਰ ਨੇ ਨਲ ਜਲ ਮਿਸ਼ਨ ਤਹਿਤ ਡੀ. ਪੀ. ਐਮ. ਯੂ, ਡੀ. ਡੀ. ਪੀ .ਓ ਅਤੇ ਜਲ ਸਰੋਤ ਵਿਭਾਗ ਦੇ ਨੁਮਾਇੰਦਿਆਂ ਨਾਲ ਰਾਬਤਾ ਕਾਇਮ ਕਰਦੇ ਹੋਏ ਹਰ ਇਕ ਪਿੰਡ ਵਿੱਚੋਂ ਸਿਖਲਾਈ ਲਈ ਇੱਕ ਨੁਮਾਇੰਦਾ ਲੈਣ ਲਈ ਕਿਹਾ ‌ਗਿਆ ਤਾਂ ਕਿ ਉਸਨੂੰ ਨਲ ਜਲ ਮਿਸ਼ਨ ਅਧੀਨ ਟ੍ਰੇਨਿੰਗ ਕਰਵਾਈ ਜਾਵੇ। ਮੀਟਿੰਗ ਮੌਕੇ ਜ਼ਿਲਾ ਵਿਕਾਸ ਅਤੇ ਪੰਚਾਇਤ ਅਫ਼ਸਰ ਅਮਨਦੀਪ ਕੌਰ, ਉਪ ਜ਼ਿਲ੍ਹਾ ਸਿੱਖਿਆ ਅਫਸਰ, ਸੈਕੰਡਰੀ ਡਾ. ਰਵਿੰਦਰ ਪਾਲ ਸਿੰਘ, ਲੀਡ ਬੈਂਕ ਤੋਂ ਕੰਵਲਜੀਤ ਸਿੰਘ, ਜ਼ਿਲ੍ਹਾ ਉਦਯੋਗ ਕੇਂਦਰ ਦੇ ਜਨਰਲ ਮੈਨੇਜਰ ਅੰਗਦ ਸਿੰਘ ਸੋਹੀ,ਫੋਕਲ ਪੁਆਇੰਟ ਇੰਡਸਟ੍ਰੀਜ਼ ਐਸੋਸੀਏਸ਼ਨ ਤੋਂ ਐਚ.ਪੀ.ਐਸ ਲਾਂਬਾ, ਮਨਪ੍ਰੀਤ ਸਿੰਘ,ਫੀਲਡ ਅਫਸਰ, ਪੱਛੜੀ ਸ਼੍ਰੇਣੀ ਅਤੇ ਵਿੱਤ ਕਾਰਪੋਰੇਸ਼ਨ (ਬੈਂਕਫਿੰਕੋ), ਪਟਿਆਲਾ, ਡਿਪਟੀ ਮੈਨੇਜਰ, ਜਿਲਾ ਮੈਨੇਜਰ ਅ/ਜ ਕਾਰਪੋਰੇਸ਼ਨ ਮੰਜੂ ਬਾਲਾ, ਟ੍ਰੇਨਿੰਗ ਅਫਸਰ ਸੀਪਾਇਟ ਯਾਦਵਿੰਦਰ ਸਿੰਘ, ਪ੍ਰਿੰਸੀਪਲ ਸਰਕਾਰੀ ਬਹੁਤਕਨੀਕੀ ਕਾਲਜ ਆਰ.ਐਸ ਹੁੰਦਲ, ਸਹਾਇਕ ਡਾਇਰੈਕਟਰ, ਪਸ਼ੂ ਪਾਲਣ ਡਾ. ਰਜਨੀਕ ਭੌਰਾ, ਸਹਾਇਕ ਡਾਇਰੈਕਟਰ, ਮੱਛੀ ਪਾਲਣ ਕਰਮਜੀਤ ਸਿੰਘ,ਐਸ.ਐਸ.ਪੀ. ਦਫ਼ਤਰ ਤੋਂ ਆਰ ਆਈ. ਇੰਸਪੈਕਟਰ ਆਲਮਜੀਤ ਸਿੰਘ ਤੇ ਜ਼ਿਲ੍ਹਾ ਗਾਇਡੇਂਸ ਕਾਂਉਸਲਰ, ਇੰਦਰਪ੍ਰੀਤ ਸਿੰਘ ਸਮੇਤ ਹੋਰ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ।

Related Post