post

Jasbeer Singh

(Chief Editor)

ਕੋਰੋਨਾ ਤੋਂ ਬਾਅਦ ਹੁਣ ਇੱਕ ਹੋਰ ਵਾਇਰਸ ਨੇ ਦਿੱਤੀ ਦਸਤਕ , ਕਿਵੇਂ ਕਿੱਤਾ ਜਾਵੇ ਇਸਤੋਂ ਬਚਾਅ ..

post-img

ਖ਼ਤਰਨਾਕ ਚਾਂਦੀਪੁਰਾ ਵਾਇਰਸ ਨੇ ਦੇਸ਼ ਦੇ ਚਾਰ ਸੂਬਿਆਂ ਵਿੱਚ ਆਪਣਾ ਪੈਰ ਪਸਾਰ ਲਏ ਹਨ। ਇਸ ਵਾਇਰਸ ਕਾਰਨ ਮਰਨ ਵਾਲੇ ਬੱਚਿਆਂ ਦੀ ਗਿਣਤੀ 12 ਹੋ ਗਈ ਹੈ। ਕੇਂਦਰੀ ਸਿਹਤ ਮੰਤਰਾਲੇ ਦੇ ਸੂਤਰਾਂ ਅਨੁਸਾਰ ਨੈਸ਼ਨਲ ਇੰਸਟੀਚਿਊਟ ਆਫ਼ ਵਾਇਰੋਲੋਜੀ (ਐਨਆਈਵੀ ਪੁਣੇ) ਨੂੰ ਅਲਰਟ 'ਤੇ ਰੱਖਿਆ ਗਿਆ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਚਾਂਦੀਪੁਰਾ ਵਾਇਰਸ ਕਾਰਨ 100 ਵਿੱਚੋਂ 70 ਬੱਚਿਆਂ ਦੀ ਮੌਤ ਹੋ ਸਕਦੀ ਹੈ। ਡਾਕਟਰਾਂ ਦਾ ਦੱਸਿਆ ਕਿ ਇਹ ਵਾਇਰਸ ਬਹੁਤ ਘੱਟ ਸਮੇਂ 'ਚ ਭਾਵ 24 ਤੋਂ 48 ਘੰਟਿਆਂ 'ਚ ਮੌਤ ਦਾ ਕਾਰਨ ਬਣ ਸਕਦਾ ਹੈ। ਵਾਇਰਲ ਤੋਂ ਬਚਨ ਲਈ ਸਫਾਈ ਦਾ ਧਿਆਨ ਰੱਖਣਾ ਜ਼ਰੂਰੀ ਹੈ। ਪੂਰੇ ਕੱਪੜੇ ਪਾਓ ਤੇ ਮੱਛਰਾਂ ਤੋਂ ਬੱਚੇ। ਜਿਵੇਂ ਹੀ ਲੱਛਣ ਦਿਖਾਈ ਦਿੰਦੇ ਹਨ, ਤੁਰੰਤ ਹਸਪਤਾਲ ਜਾਓ। ਜੇਕਰ ਮਰੀਜ਼ ਜਲਦੀ ਹਸਪਤਾਲ ਪਹੁੰਚ ਜਾਂਦੇ ਹਨ ਤਾਂ ਸਹੀ ਸਮੇਂ 'ਤੇ ਇਲਾਜ ਕੀਤਾ ਜਾਵੇਗਾ। ਦੱਸ ਦਈਏ ਕਿ ਜਿਸ ਤਰ੍ਹਾਂ ਫਲੂ ਦੇ ਆਮ ਲੱਛਣ ਹੁੰਦੇ ਹਨ, ਲਗਭਗ ਉਹੀ ਲੱਛਣ ਇਸ ਵਿੱਚ ਪਾਏ ਜਾਂਦੇ ਹਨ ਜਿਵੇਂ ਕਿ ਬੁਖਾਰ, ਸਿਰਦਰਦ, ਦਸਤ, ਦੌਰੇ ਪੈ ਸਕਦੇ ਹਨ, ਇਹ ਦਿਮਾਗ ਨੂੰ ਬਹੁਤ ਜਲਦੀ ਪ੍ਰਭਾਵਿਤ ਕਰਦਾ ਹੈ। ਬਹੁਤ ਜਲਦੀ ਬੱਚਾ ਕੋਮਾ ਵਿੱਚ ਚਲਾ ਜਾਂਦਾ ਹੈ ਅਤੇ ਮਰ ਵੀ ਸਕਦਾ ਹੈ। ਇਸ ਲਈ ਇਸ ਮੌਸਮ 'ਚ ਅਜਿਹੇ ਲੱਛਣ ਹੋਣ 'ਤੇ ਇਸ ਨੂੰ ਹਲਕੇ 'ਚ ਨਾ ਲਓ। ਇਸ ਦਾ ਕੇਸ ਪਹਿਲੀ ਵਾਰ 1965 ਵਿੱਚ ਮਹਾਰਾਸ਼ਟਰ ਦੇ ਨਾਗਪੁਰ ਨੇੜੇ ਚਾਂਦੀਪੁਰ ਵਿੱਚ ਪਾਇਆ ਗਿਆ ਸੀ। ਇਸ ਕਰਕੇ ਇਸ ਵਾਇਰਸ ਦਾ ਨਾਂ ਚਾਂਦੀਪੁਰਾ ਪਿਆ। ਇਹ ਵਾਇਰਸ ਆਂਧਰਾ ਪ੍ਰਦੇਸ਼, ਮਹਾਰਾਸ਼ਟਰ ਅਤੇ ਗੁਜਰਾਤ ਵਿੱਚ ਸਾਲ 2004, 2006 ਅਤੇ 2019 ਵਿੱਚ ਸਾਹਮਣੇ ਆਇਆ ਸੀ। ਸਾਲ 2007 ਵਿੱਚ ਆਂਧਰਾ ਪ੍ਰਦੇਸ਼ ਵਿੱਚ ਵੀ ਇੱਕ ਕੇਸ ਦਰਜ ਹੋਇਆ ਸੀ।ਇਸ ਦੇ ਕੇਸ ਸਮੇਂ-ਸਮੇਂ 'ਤੇ ਆਉਂਦੇ ਰਹੇ ਹਨ। ਗੁਜਰਾਤ ਵਿੱਚ ਪੈਰ ਪਸਾਰਨ ਤੋਂ ਬਾਅਦ ਚਾਂਦੀਪੁਰਾ ਵਾਇਰਸ ਨੇ ਮਹਾਰਾਸ਼ਟਰ, ਰਾਜਸਥਾਨ ਅਤੇ ਮੱਧ ਪ੍ਰਦੇਸ਼ ਦੇ ਬੱਚਿਆਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਹੈ। ਸਾਰੇ ਬੱਚਿਆਂ ਦੇ ਖੂਨ ਦੇ ਨਮੂਨੇ ਨੈਸ਼ਨਲ ਇੰਸਟੀਚਿਊਟ ਆਫ ਵਾਇਰੋਲੋਜੀ, ਪੁਣੇ ਨੂੰ ਭੇਜੇ ਗਏ ਹਨ। ਗੁਜਰਾਤ ਦੇ ਸਾਬਰਕਾਂਠਾ, ਅਰਾਵਲੀ, ਮਹੀਸਾਗਰ ਅਤੇ ਰਾਜਕੋਟ ਵਿੱਚ ਇਸ ਦੇ ਮਾਮਲੇ ਸਾਹਮਣੇ ਆਏ ਹਨ। ਗੁਜਰਾਤ ਦੇ ਸਿਹਤ ਮੰਤਰਾਲੇ ਦਾ ਦਾਅਵਾ ਹੈ ਕਿ ਚਾਂਦੀਪੁਰ ਵਿੱਚ ਹੁਣ ਤੱਕ 8600 ਲੋਕਾਂ ਦੀ ਜਾਂਚ ਕੀਤੀ ਜਾ ਚੁੱਕੀ ਹੈ, ਜਿੱਥੇ ਵਾਇਰਸ ਫੈਲਣ ਦਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਪੂਰੇ ਖੇਤਰ ਨੂੰ 26 ਜ਼ੋਨਾਂ ਵਿੱਚ ਵੰਡਿਆ ਗਿਆ ਹੈ।

Related Post

Instagram