
ਸਮਰਾਲਾ ਤਹਿਸੀਲਦਾਰ ਦਫ਼ਤਰ ਵਿਖੇ ਨਿਕਲੇ ਸੱਪਾਂ ਨੂੰ ਸਪੇਰਿਆਂ ਦੀ ਮਦਦ ਨਾਲ ਪਕੜਿਆ
- by Jasbeer Singh
- October 2, 2024

ਸਮਰਾਲਾ ਤਹਿਸੀਲਦਾਰ ਦਫ਼ਤਰ ਵਿਖੇ ਨਿਕਲੇ ਸੱਪਾਂ ਨੂੰ ਸਪੇਰਿਆਂ ਦੀ ਮਦਦ ਨਾਲ ਪਕੜਿਆ ਸਮਰਾਲਾ : ਪੰਜਾਬ ਦੇ ਸ਼ਹਿਰ ਸਮਰਾਲਾ ਦੇ ਤਹਿਸੀਲਦਾਰ ਦਫ਼ਤਰ ਵਿਚ ਸੱਪ ਦੇਖੇ ਜਾਣ ਤੇ ਤੁਰੰਤ ਪਕੜਨ ਲਈ ਸਪੇਰਿਆਂ ਨੂੰ ਬੁਲਾਇਆ ਗਿਆ, ਜਿਨ੍ਹਾਂ ਵਲੋਂ ਸੱਪ ਨੂੰ ਬੀਨ ਵਜਾ ਕੇ ਪਕੜ ਲਿਆ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਸਪੇਰਿਆਂ ਵਲੋਂ ਬੀਨ ਵਜਾ ਕੇ ਜਿਸ ਸੱਪ ਨੂੰ ਪਕੜਿਆ ਗਿਆ ਸੀ ਤੋਂ ਬਾਅਦ ਜਿਸ ਸੱਪ ਨੂੰ ਪਹਿਲਾਂ ਦੇਖਿਆ ਗਿਆ ਸੀ ਦੇ ਨਾ ਪਕੜੇ ਜਾਣ ਦੇ ਚਲਦਿਆਂ ਫਿਰ ਇਕ ਵਾਰ ਸਪੇਰਿਆਂ ਨੂੰ ਬੁਲਾ ਕੇ ਸੱਪ ਨੂੰ ਪਕੜਿਆ ਗਿਆ। ਦੱਸਣਯੋਗ ਹੈ ਕਿ ਸਮਰਾਲਾ ਤਹਿਸੀਲਦਾਰ ਦੇ ਦਫ਼ਤਰ ਵਿਖੇ ਸੱਪ ਪਹਿਲੀ ਵਾਰ ਵਿਚ ਦੇਖਿਆ ਤਾਂ ਇਕ ਗਿਆ ਸੀ ਤੇ ਬੀਨ ਵਜਾ ਕੇ ਬਾਹਰ ਦੋ ਨੂੰ ਕੱਢਿਆ ਗਿਆ, ਜਿਸ ਨਾਲ ਸਿਰਫ਼ ਸਮਰਾਲਾ ਤਹਿਸੀਲਦਾਰ ਦਫ਼ਤਰ ਵਿਖੇ ਆਉਣ ਵਾਲੇ ਲੋਕਾਂ ਵਿਚ ਹੀ ਨਹੀਂ ਬਲਕਿ ਤਹਿਸੀਲਦਾਰ ਦਫ਼ਤਰ ਵਿਖੇ ਕੰਮ ਕਰਨ ਵਾਲੇ ਅਧਿਕਾਰੀਆਂ ਤੇ ਕਰਮਚਾਰੀਆਂ ਵਿਚ ਵੀ ਡਰ ਦਾ ਮਾਹੌਲ ਪੈਦਾ ਹੋ ਗਿਆ ਹੈ।