 
                                             69ਵੀਆਂ ਜ਼ਿਲ੍ਹਾ ਸਕੂਲ ਖੇਡਾਂ 'ਚ ਐਥਲੈਟਿਕਸ ਦੇ ਮੁਕਾਬਲਿਆਂ ਦਾ ਹੋਇਆ ਆਗਾਜ਼
- by Jasbeer Singh
- October 8, 2025
 
                              69ਵੀਆਂ ਜ਼ਿਲ੍ਹਾ ਸਕੂਲ ਖੇਡਾਂ 'ਚ ਐਥਲੈਟਿਕਸ ਦੇ ਮੁਕਾਬਲਿਆਂ ਦਾ ਹੋਇਆ ਆਗਾਜ਼ ਪਟਿਆਲਾ , 8 ਅਕਤੂਬਰ 2025 : ਜ਼ਿਲ੍ਹਾ ਖੇਡ ਟੂਰਨਾਮੈਂਟ ਕਮੇਟੀ ਦੇ ਪ੍ਰਧਾਨ ਸੰਜੀਵ ਸ਼ਰਮਾ ਜ਼ਿਲ੍ਹਾ ਸਿੱਖਿਆ ਅਫਸਰ ਸੈ.ਸਿੱ. ਪਟਿਆਲਾ ਤੇ ਡਾ. ਰਵਿੰਦਰਪਾਲ ਸਿੰਘ ਉਪ-ਜ਼ਿਲ੍ਹਾ ਸਿੱਖਿਆ ਅਫਸਰ ਦੇ ਦਿਸ਼ਾ ਨਿਰਦੇਸ਼ ਅਤੇ ਪ੍ਰਬੰਧਕ ਸਕੱਤਰ ਡਾ: ਦਲਜੀਤ ਸਿੰਘ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਤੇ ਸਕੱਤਰ ਜ਼ਿਲ੍ਹਾ ਟੂਰਨਾਮੈਂਟ ਕਮੇਟੀ ਚਰਨਜੀਤ ਸਿੰਘ ਭੁੱਲਰ ਦੇ ਤਾਲਮੇਲ ਨਾਲ 69ਵੀਆਂ ਜ਼ਿਲ੍ਹਾ ਸਕੂਲ ਖੇਡਾਂ ਕਰਵਾਈਆਂ ਜਾ ਰਹੀਆਂ ਹਨ । ਜ਼ਿਲ੍ਹਾ ਟੂਰਨਾਮੈਂਟ ਕਮੇਟੀ ਦੇ ਸਕੱਤਰ ਚਰਨਜੀਤ ਸਿੰਘ ਭੁੱਲਰ ਨੇ ਦੱਸਿਆ ਕਿ 8 ਅਕਤੂਬਰ ਤੋਂ 10 ਅਕਤੂਬਰ ਤੱਕ ਲੜਕੇ ਤੇ ਲੜਕੀਆਂ ਦੇ ਐਥਲੈਟਿਕਸ ਦੇ ਮੁਕਾਬਲੇ ਪੋਲੋ ਗਰਾਉਂਡ ਪਟਿਆਲਾ ਵਿਖੇ ਕਰਵਾਏ ਜਾ ਰਹੇ ਹਨ । ਟਰੈਕ ਇਵੈਂਟ ਡਿਊਟੀ ਪ੍ਰਿੰਸੀਪਲ ਰਾਜ ਕੁਮਾਰ ਨੋਗਾਵਾਂ, ਫੀਲਡ ਥਰੋ ਵਿੱਚ ਡਿਊਟੀ ਪ੍ਰਿੰਸੀਪਲ ਜਸਪਾਲ ਸਿੰਘ ਸਟੇਟ ਅਵਾਰਡੀ ਮੰਡੋਰ, ਫੀਲਡ ਜੰਪ ਵਿੱਚ ਡਿਊਟੀ ਜਗਤਾਰ ਸਿੰਘ ਟਿਵਾਣਾ ਹੈਡ ਮਾਸਟਰ ਨੈਣ ਕਲਾਂ ਨੇ ਨਿਭਾਈ। ਸਟੇਜ ਦਾ ਸੰਚਾਲਨ ਰਾਜਿੰਦਰ ਸਿੰਘ ਹੈਪੀ ਨੇ । ਇਸ ਮੌਕੇ ਸਾਰੇ ਹੀ ਜੋਨਲ ਸਕੱਤਰ ਅਮਨਿੰਦਰ ਸਿੰਘ ਬਾਬਾ ਪਟਿ 1, ਬਲਵਿੰਦਰ ਸਿੰਘ ਜੱਸਲ ਪਟਿ 2, ਸ਼ਸ਼ੀ ਮਾਨ ਪਟਿ 3, ਜਸਵਿੰਦਰ ਸਿੰਘ ਚੱਪੜ ਸਟੇਟ ਅਵਾਰਡੀ ਘਨੌਰ,ਦਵਿੰਦਰ ਸਿੰਘ ਪਾਤੜਾਂ, ਰਜਿੰਦਰ ਸੈਣੀ ਰਾਜਪੁਰਾ, ਗੁਰਪ੍ਰੀਤ ਸਿੰਘ ਟਿਵਾਣਾ ਭਾਦਸੋਂ, ਬਲਜੀਤ ਸਿੰਘ ਧਾਰੋਕੀਂ ਨਾਭਾ,ਤਰਸੇਮ ਸਿੰਘ ਭੁੰਨਰਹੇੜੀ,ਭਰਪੂਰ ਸਿੰਘ ਸਮਾਣਾ, ਪਵਿੱਤਰ ਸਿੰਘ, ਰੁਪਿੰਦਰ ਕੌਰ, ਰਾਜਵਿੰਦਰ ਕੌਰ, ਰਾਜੇਸ਼ ਕਾਲੀ,ਰਾਕੇਸ਼ ਲਚਕਾਣੀ, ਰੁਪਿੰਦਰ ਕੌਰ,ਵਿਨੋਦ ਕੁਮਾਰ,ਚਮਕੌਰ ਸਿੰਘ, ਕੁਲਦੀਪ ਕੌਰ, ਪੂਨਮ ਰਾਣੀ, ਸਰਬਜੀਤ ਸਿੰਘ ਡਕਾਲਾ, ਸਤਵਿੰਦਰ ਸਿੰਘ ਚੀਮਾ, ਬਲਕਾਰ ਸਿੰਘ, ਲਖਵਿੰਦਰ ਸਿੰਘ ਤੇ ਪਬਲੀਸਿਟੀ ਤੇ ਪ੍ਰੈਸ ਇੰਚਾਰਜ ਜਸਵਿੰਦਰ ਸਿੰਘ ਗੱਜੂਮਾਜਰਾ ਹਾਜ਼ਰ ਸਨ ।

 
                                     
                                                    
                                                    
                                                    
                                                    
                                                    
                                                    
                                                    
                                                    
                                                    
                                                    
                                           
                                           
                                           
                                          
 
                      
                      
                      
                      
                     