post

Jasbeer Singh

(Chief Editor)

National

ਆਤਿਸ਼ੀ ਵੀਡੀਓ ਦਿੱਲੀ ਫਾਰੈਂਸਿਕ ਲੈਬ ਦੀ ਰਿਪੋਰਟ ਮੁਤਾਬਕ ਸਹੀ : ਸਪੀਕਰ

post-img

ਆਤਿਸ਼ੀ ਵੀਡੀਓ ਦਿੱਲੀ ਫਾਰੈਂਸਿਕ ਲੈਬ ਦੀ ਰਿਪੋਰਟ ਮੁਤਾਬਕ ਸਹੀ : ਸਪੀਕਰ ਨਵੀਂ ਦਿੱਲੀ, 17 ਜਨਵਰੀ, 2026: ਆਮ ਆਦਮੀ ਪਾਰਟੀ ਦੀ ਦਿੱਲੀ ਤੋਂ ਵਿਧਾਇਕਾ ਆਤਿਸ਼ੀ ਦੀ ਵੀਡੀਓ ਜਾਂਚ ਜੋ ਕਿ ਦਿੱਲੀ ਫਾਰੈਂਸਿਕ ਲੈਬ ਵਿਚ ਕੀਤੀ ਗਈ ਹੈ ਦੀ ਰਿਪੋਰਟ ਮੁਤਾਬਕ ਸਹੀ ਹੈ। ਕਿਸ ਨੇ ਕੀਤਾ ਇਸ ਗੱਲ ਦਾ ਖੁਲਾਸਾ ਦਿੱਲੀ ਵਿਧਾਨ ਸਭਾ ਦੇ ਸਪੀਕਰ ਵਿਜੇਂਦਰ ਗੁਪਤਾ ਨੇ ਕਿਹਾ ਹੈ ਕਿ ਦਿੱਲੀ ਫੋਰੈਂਸਿਕ ਲੈਬ ਦੀ ਰਿਪੋਰਟ ਮੁਤਾਬਕ ਆਮ ਆਦਮੀ ਪਾਰਟੀ (ਆਪ) ਆਗੂ ਆਤਿਸ਼ੀ ਦੀ ਵੀਡੀਓ ਸਹੀ ਹੈ ਤੇ ਇਸ ਵਿਚ ਕੋਈ ਛੇੜਛਾੜ ਨਹੀਂ ਕੀਤੀ ਗਈ । ਅੱਜ ਇਥੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਵਿਜੇਂਦਰ ਗੁਪਤਾ ਨੇ ਕਿਹਾ ਕਿ ਉਹਨਾਂ ਵਿਰੋਧੀ ਧਿਰ ਦੀ ਮੰਗ ’ਤੇ ਵੀਡੀਓ ਜਾਂਚ ਵਾਸਤੇ ਦਿੱਲੀ ਫੋਰੈਂਸਿਕ ਲੈਬ ਨੂੰ ਭੇਜੀ ਸੀ। ਹੁਣ ਲੈਬ ਨੇ ਆਪਣੀ ਰਿਪੋਰਟ ਸੌਂਪ ਦਿੱਤੀ ਹੈ ਜਿਸ ਮੁਤਾਬਕ ਵੀਡੀਓ ਸਹੀ ਪਾਈ ਗਈ ਹੈ ਤੇ ਇਸ ਨਾਲ ਕਿਸੇ ਕਿਸਮ ਦੀ ਛੇੜਛਾੜ ਨਹੀਂ ਹੋਈ। ਪੰਜਾਬ ਫਾਰੈਂਸਿਕ ਲੈਬ ਦੱਸੇ ਕਿ ਆਖਰ ਵੀਡੀਓ ਨਾਲ ਛੇੜਛਾੜ ਦੀ ਰਿਪੋਰਟ ਕਿਸ ਆਧਾਰ ਤੇ ਦਿੱਤੀ ਉਹਨਾਂ ਕਿਹਾ ਕਿ ਪੰਜਾਬ ਦੀ ਫੋਰੈਂਸਿਕ ਲੈਬ ਨੂੰ ਇਹ ਦੱਸਣਾ ਪਵੇਗਾ ਕਿ ਉਸਨੇ ਕਿਸ ਆਧਾਰ ’ਤੇ ਵੀਡੀਓ ਨਾਲ ਛੇੜਛਾੜ ਹੋਣ ਦੀ ਰਿਪੋਰਟ ਦਿੱਤੀ। ਉਹਨਾਂ ਕਿਹਾ ਕਿ ਇਸ ਮਾਮਲੇ ਦੀ ਸੀ ਬੀ ਆਈ ਜਾਂਚ ਕਰਵਾਈ ਜਾਵੇਗੀ । ਉਹਨਾਂ ਕਿਹਾ ਕਿ ਹੁਣ ਵੀ ਆਤਿਸ਼ੀ ਨੂੰ ਮੌਕਾ ਦਿੰਦੇ ਹਨ ਕਿ ਉਹ ਆ ਕੇ ਆਪਣੀ ਗਲਤੀ ਦੀ ਮੁਆਫੀ ਮੰਗ ਲੈਣ ਨਹੀਂ ਤਾਂ ਕਾਨੂੰਨ ਮੁਤਾਬਕ ਉਹਨਾਂ ਖਿਲਾਫ ਕਾਰਵਾਈ ਕੀਤੀ ਜਾਵੇਗੀ ।

Related Post

Instagram