ਬਿਹਾਰ `ਚ ਹੋਈ ਵਿਆਹੁਤਾ ਨਾਲ ਸੜਕ `ਤੇ ਹੀ ਜਬਰ-ਜ਼ਨਾਹ ਦੀ ਕੋਸਿ਼ਸ਼ ਨਾਲੰਦਾ, 1 ਅਪ੍ਰੈਲ 2026 : ਭਾਰਤ ਦੇਸ਼ ਦੇ ਸੂਬੇ ਬਿਹਾਰਦੇ ਨਾਲੰਦਾ ਜਿ਼ਲਾ ਦੇ ਨੂਰਸਰਾਏ ਖੇਤਰ ਵਿਖੇ ਇਕ ਮਹਿਲਾ ਨੂੰ ਸਰੇਆਮ ਜਬਰ ਜਨਾਹ ਕਰਨ ਦੀ ਕੋਸਿ਼ਸ਼ ਕਰਨ ਦਾ ਘਟਨਾਕ੍ਰਮ ਵਾਪਰਨ ਦਾ ਸਮਾਚਾਰ ਹੈ। ਕੀ ਹੈ ਸਮੁੱਚਾ ਮਾਮਲਾ ਬਿਹਾਰ ਦੇ ਨਾਲੰਦਾ ਵਿਚ ਇਕ ਵਿਆਹੁਤਾ ਨਾਲ ਸੜਕ `ਤੇ ਸ਼ਰੇਆਮ ਜਬਰ-ਜ਼ਨਾਹ ਦੀ ਕੋਸਿ਼ਸ਼ ਕੀਤੀ ਗਈ। ਕੁਝ ਬਦਮਾਸ਼ਾਂ ਨੇ ਔਰਤ ਨੂੰ ਗਲਤ ਢੰਗ ਨਾਲ ਫੜ ਲਿਆ । ਜਬਰ-ਜ਼ਨਾਹ ਦੀ ਕੋਸਿ਼ਸ਼ ਦੀ ਬਦਮਾਸ਼ਾਂ ਨੇ ਵੀਡੀਓ ਵੀ ਬਣਾਈ। ਔਰਤ ਨੇ ਜਦੋਂ ਥਾਣੇ `ਚ ਇਸ ਦੀ ਸਿ਼ਕਾਇਤ ਕੀਤੀ ਤਾਂ ਮੁਲਜ਼ਮਾਂ ਨੇ ਵੀਡੀਓ ਵਾਇਰਲ ਕਰ ਦਿੱਤੀ । ਪੁਲਸ ਨੇ ਕਰ ਲਿਆ ਹੈ ਦੋ ਨੂੰ ਗ੍ਰਿਫ਼ਤਾਰ ਇਹ ਮਾਮਲਾ ਮੁੱਖ ਮੰਤਰੀ ਨਿਤੀਸ਼ ਦੇ ਜੱਦੀ ਜਿ਼ਲਾ ਨਾਲੰਦਾ ਦੇ ਨੂਰਸਰਾਏ ਥਾਣਾ ਇਲਾਕੇ ਦਾ ਹੈ। ਪੀੜਤਾ ਨੇ ਥਾਣੇ `ਚ ਸਿ਼ਕਾਇਤ ਕੀਤੀ ਹੈ। ਪੁਲਸ ਨੇ 2 ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਔਰਤ ਵਿਆਹੀ ਹੋਈ ਹੈ, ਉਸ ਦੇ 2 ਬੱਚੇ ਹਨ। ਉਸ ਦਾ ਪਤੀ ਰੋਜ਼ਗਾਰ ਦੇ ਸਿਲਸਿਲੇ `ਚ ਮਹਾਰਾਸ਼ਟਰ ਦੇ ਨਾਸਿਕ `ਚ ਰਹਿੰਦਾ ਹੈ। ਉਹ ਆਪਣੇ ਸੱਸ-ਸਹੁਰੇ ਨਾਲ ਨੂਰਸਰਾਏ ਥਾਣਾ ਇਲਾਕੇ ਦੇ ਇਕ ਪਿੰਡ `ਚ ਰਹਿੰਦੀ ਹੈ । ਕੀ ਦੱਸਿਆ ਪੀੜ੍ਹਤ ਔਰਤ ਨੇ ਔਰਤ ਦੇ ਮੁਤਾਬਕ 26 ਮਾਰਚ ਦੀ ਸ਼ਾਮ ਉਹ ਘਰ ਤੋਂ ਰਾਸ਼ਨ ਲਿਆਉਣ ਲਈ ਨਿਕਲੀ ਸੀ। ਰਾਸ਼ਨ ਲੈ ਕੇ ਉਹ ਘਰ ਪਰਤ ਰਹੀ ਸੀ, ਉਦੋਂ ਪਿੰਡ ਦੇ ਹੀ 3 ਮੁੰਡਿਆਂ ਨੇ ਹਨੇਰੇ ਦਾ ਫਾਇਦਾ ਉਠਾ ਕੇ ਉਸ ਨੂੰ ਫੜ ਲਿਆ । ਤਿੰਨਾਂ ਨੇ ਉਸ ਨਾਲ ਜਬਰ-ਜਨਾਹ ਕਰਨ ਦੀ ਕੋਸ਼ਿਸ਼ ਕੀਤੀ ਪਰ ਔਰਤ ਨੇ ਕਿਸੇ ਤਰ੍ਹਾਂ ਖੁਦ ਨੂੰ ਬਚਾ ਲਿਆ । ਵਾਇਰਲ ਵੀਡੀਓ `ਚ ਦੇਖਿਆ ਜਾ ਸਕਦਾ ਹੈ ਕਿ ਕੁਝ ਮੁੰਡੇ ਇਕ ਔਰਤ ਨੂੰ ਗੰਦੇ ਢੰਗ ਨਾਲ ਫੜ ਕੇ ਲੈ ਜਾ ਰਹੇ ਹਨ। ਔਰਤ ਵਾਰ-ਵਾਰ ਛੱਡਣ ਦੀ ਗੁਹਾਰ ਲਗਾ ਰਹੀ ਹੈ । ਵੀਡੀਓ `ਚ ਦਿਖ ਰਿਹਾ ਹੈ ਕਿ ਮੁਲਜ਼ਮਾਂ ਦੇ ਪਿੱਛੇ ਵੱਡੀ ਗਿਣਤੀ `ਚ ਲੋਕ ਚੱਲ ਰਹੇ ਹਨ।
