
ਆਸਟਰੇਲੀਆਈ ਸੰਸਦ ਵਿਚ ਹੋਇਆ ਬੱਚਿਆਂ ਲਈ ਸੋਸ਼ਲ ਮੀਡੀਆ ’ਤੇ ਪਾਬੰਦੀ ਲਗਾਉਣ ਵਾਲਾ ਕਾਨੂੰਨ ਪੇਸ਼
- by Jasbeer Singh
- November 22, 2024

ਆਸਟਰੇਲੀਆਈ ਸੰਸਦ ਵਿਚ ਹੋਇਆ ਬੱਚਿਆਂ ਲਈ ਸੋਸ਼ਲ ਮੀਡੀਆ ’ਤੇ ਪਾਬੰਦੀ ਲਗਾਉਣ ਵਾਲਾ ਕਾਨੂੰਨ ਪੇਸ਼ ਮੈਲਬੌਰਨ : ਭਾਰਤੀ ਵਿਦਿਆਰਥੀਆਂ ਦੀ ਕੈਨੇਡਾ ਤੋ਼ ਬਾਅਦ ਮਨਪਸੰਦ ਵਿਦੇਸ਼ੀ ਧਰਤੀ ਆਸਟਰੇਲੀਆ ਦੀ ਸੰਚਾਰ ਮੰਤਰੀ ਨੇ ਸੰਸਦ ਵਿਚ ਇਕ ਅਜਿਹਾ ਕਾਨੂੰਨ ਪੇਸ਼ ਕੀਤਾ, ਜਿਸ ਤਹਿਤ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਸੋਸ਼ਲ ਮੀਡੀਆ ਦੀ ਵਰਤੋਂ ’ਤੇ ਪਾਬੰਦੀ ਰਹੇਗੀ । ਸੰਚਾਰ ਮੰਤਰੀ ਮਿਸ਼ੇਲ ਰੋਲੈਂਡ ਨੇ ਕਿਹਾ ਕਿ ਇਨ੍ਹੀਂ ਦਿਨੀਂ ਮਾਪਿਆਂ ਲਈ ਆਨਲਾਈਨ ਸੁਰੱਖਿਆ ਵੱਡੀ ਚੁਣੌਤੀ ਬਣ ਗਈ ਹੈ । ਇਨ੍ਹਾਂ ਪਲੇਟਫ਼ਾਰਮਾਂ ’ਤੇ ਅਕਾਊਂਟ ਬਣਾਉਣ ਤੋਂ ਰੋਕਣ ਵਿਚ ਅਸਫ਼ਲ ਰਹਿੰਦੇ ਹਨ ਤਾਂ ਉਨ੍ਹਾਂ ’ਤੇ 5 ਕਰੋੜ ਆਸਟਰੇਲੀਅਨ ਡਾਲਰ ਤਕ ਦਾ ਜੁਰਮਾਨਾ ਲਗਾਇਆ ਜਾ ਸਕਦਾ ਹੈ। ਰੋਲੈਂਡ ਨੇ ਕਿਹਾ ਕਿ ਸੋਸ਼ਲ ਮੀਡੀਆ ਆਸਟਰੇਲੀਆ ਦੇ ਬਹੁਤ ਸਾਰੇ ਨੌਜਵਾਨਾਂ ਲਈ ਨੁਕਸਾਨਦੇਹ ਸਾਬਤ ਹੋ ਸਕਦਾ ਹੈ । ਲਗਭਗ ਦੋ-ਤਿਹਾਈ, 14 ਤੋਂ 17 ਸਾਲ ਦੀ ਉਮਰ ਦੇ ਆਸਟਰੇਲੀਅਨ ਬੱਚਿਆਂ ਨੇ ਬਹੁਤ ਜ਼ਿਆਦਾ ਨੁਕਸਾਨਦੇਹ ਸਮੱਗਰੀ ਆਨਲਾਈਨ ਦੇਖੀ ਹੈ, ਜਿਸ ਵਿਚ ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ, ਖ਼ੁਦਕੁਸ਼ੀ ਜਾਂ ਖ਼ੁਦ ਨੂੰ ਨੁਕਸਾਨ ਪਹੁੰਚਾਣ ਸਮੇਤ ਹਿੰਸਕ ਸਮੱਗਰੀ ਸ਼ਾਮਲ ਹੈ । ਇਕ ਚੌਥਾਈ ਬੱਚਿਆਂ ਨੇ ਅਸੁਰੱਖਿਅਤ ਖਾਣ-ਪੀਣ ਦੀਆਂ ਆਦਤਾਂ ਨੂੰ ਉਤਸ਼ਾਹਤ ਕਰਨ ਵਾਲੀ ਸਮੱਗਰੀ ਵੇਖੀ ਹੈ । ਉਨ੍ਹਾਂ ਕਿਹਾ ਕਿ ਸਰਕਾਰੀ ਖੋਜ ਵਿਚ ਪਾਇਆ ਗਿਆ ਹੈ ਕਿ 95 ਫ਼ੀ ਸਦੀ ਆਸਟਰੇਲੀਅਨ ਮਾਪਿਆਂ ਨੇ ਆਨਲਾਈਨ ਸੁਰੱਖਿਆ ਨੂੰ ਅਪਣੇ ਪਾਲਣ-ਪੋਸ਼ਣ ਲਈ ਸੱਭ ਤੋਂ ਵੱਡੀ ਚੁਣੌਤੀਆਂ ਵਿਚੋਂ ਇਕ ਮੰਨਿਆ ਹੈ ।