post

Jasbeer Singh

(Chief Editor)

Patiala News

ਘਨੌਰ ਕਾਲਜ ਦੀ ਵਿਦਿਆਰਥਣ ਪੰਜਾਬੀ ਯੂਨੀਵਰਸਿਟੀ ਵਿੱਚੋਂ ਅਵੱਲ

post-img

ਘਨੌਰ ਕਾਲਜ ਦੀ ਵਿਦਿਆਰਥਣ ਪੰਜਾਬੀ ਯੂਨੀਵਰਸਿਟੀ ਵਿੱਚੋਂ ਅਵੱਲ ਘਨੌਰ, 17 ਜੁਲਾਈ () ਯੂਨੀਵਰਸਿਟੀ ਕਾਲਜ ਘਨੌਰ ਦੀ ਐਮ.ਏ . ਪੰਜਾਬੀ ਭਾਗ ਪਹਿਲਾ ਦੀ ਵਿਦਿਆਰਥਣ ਚਰਨਪ੍ਰੀਤ ਕੌਰ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚੋਂ ਅੱਵਲ ਰਹਿ ਕੇ ਇਤਿਹਾਸ ਸਿਰਜ ਦਿੱਤਾ ਹੈ। ਐਮ.ਏ. ਭਾਗ ਪਹਿਲਾ ਦੇ ਪਹਿਲੇ ਸਮੈਸਟਰ ਦੇ ਇਮਤਿਹਾਨਾਂ ਵਿੱਚ ਚਰਨਪ੍ਰੀਤ ਕੌਰ ਨੇ 90% ਅੰਕ ਲੈ ਕੇ ਯੂਨੀਵਰਸਿਟੀ ਵਿੱਚੋ ਪਹਿਲਾ ਸਥਾਨ ਹਾਸਿਲ ਕੀਤਾ ਹੈ। ਇਸ ਮੌਕੇ ਪ੍ਰਿੰਸੀਪਲ ਡਾਕਟਰ ਲਖਵੀਰ ਸਿੰਘ ਗਿੱਲ ਨੇ ਵਿਦਿਆਰਥਣ, ਉਸਦੇ ਮਾਪਿਆਂ ਅਤੇ ਪੰਜਾਬੀ ਵਿਭਾਗ ਨੂੰ ਵਿਸ਼ੇਸ਼ ਤੌਰ ਤੇ ਵਧਾਈ ਦਿੱਤੀ । ਉਹਨਾਂ ਕਿਹਾ ਕਿ ਕੁੜੀਆਂ ਦੀਆਂ ਇਸ ਤਰ੍ਹਾਂ ਦੀਆਂ ਪ੍ਰਾਪਤੀਆਂ ਨਾਲ ਹੋਰ ਬਹੁਤ ਸਾਰੀਆਂ ਕੁੜੀਆਂ ਨੂੰ ਪ੍ਰੇਰਨਾ ਮਿਲਦੀ ਹੈ। ਉਹਨਾਂ ਕਿਹਾ ਕਿ ਕਾਲਜ ਲਗਾਤਾਰ ਇਲਾਕੇ ਵਿੱਚ ਵਿੱਦਿਆ ਦੇ ਪ੍ਰਸਾਰ ਲਈ ਕਾਰਜਸ਼ੀਲ ਹੈ। ਪ੍ਰਿੰਸਪਲ ਸਾਹਿਬ ਨੇ ਕਿਹਾ ਕਿ ਕਿ ਕਾਲਜ ਹੋਣਹਾਰ ਅਤੇ ਲੋੜਵੰਦ ਵਿਦਿਆਰਥੀਆਂ ਦੀ ਹਰ ਤਰਾਂ ਨਾਲ ਮਦਦ ਕਰਦਾ ਹੈ। ਉਹਨਾਂ ਦੱਸਿਆ ਕਿ ਇਸ ਵਿਦਿਆਰਥਣ ਦੀ ਅਗਲੇਰੀ ਪੜ੍ਹਾਈ ਲੜੀ ਲੋੜੀਦੀਆਂ ਪੁਸਤਕਾਂ ਅਧਿਆਪਕਾਂ ਵੱਲੋਂ ਦਿੱਤੀਆਂ ਜਾਣਗੀਆਂ। ਕਾਲਜ ਵੱਲੋ ਇਨ੍ਹਾਂ ਵਿਦਿਆਰਥਣਾਂ ਦੀ ਪੂਰੀ ਫੀਸ ਪਿਛਲੇ ਸਮੈਸਟਰ ਤੋਂ ਭਰੀ ਜਾ ਰਹੀ ਹੈ। ਇਸ ਮੌਕੇ ਵਿਦਿਆਰਥਣ ਦੇ ਨਾਲ ਉਸ ਦੇ ਮਾਪਿਆਂ ਤੋਂ ਬਿਨਾ ਕਾਲਜ ਵਿੱਚ ਦੂਜੇ ਸਥਾਨ ਤੇ ਆਈ ਵਿਦਿਆਰਥਣ ਅਮਨਦੀਪ ਕੌਰ ਵੀ ਆਈ ਜਿਸ ਦੀ ਸਮੂਹ ਅਧਿਆਪਕਾਂ ਨੇ ਹੌਸਲਾ ਅਫ਼ਜ਼ਾਈ ਕੀਤੀ।ਕਾਲਜ ਵਿੱਚ ਵਿਸ਼ੇਸ਼ ਤੌਰ ਤੇ ਬੁਲਾਏ ਗਏ। ਚਰਨਪ੍ਰੀਤ ਕੌਰ ਦੇ ਮਾਮਾ ਤੇ ਨਾਨੀ ਨੇ ਇਸ ਖੁਸ਼ੀ ਮੌਕੇ ਕਾਲਜ ਤੇ ਅਧਿਆਪਕਾਂ ਦਾ ਧਨਵਾਦ ਕੀਤਾ। ਉਨ੍ਹਾਂ ਕਿਹਾ ਕਿ ਇਹ ਕਾਲਜ ਇਲਾਕੇ ਲਈ ਵਰਦਾਨ ਹੈ। ਇਸ ਇਸ ਮੌਕੇ ਪੰਜਾਬੀ ਵਿਭਾਗ ਦੇ ਵਿਦਿਆਰਥੀ ਵਿਸ਼ੇਸ਼ ਤੌਰ ਤੇ ਪਹੁੰਚੇ।

Related Post