go to login
post

Jasbeer Singh

(Chief Editor)

Patiala News

ਆਯੁਰਵੈਦਿਕ ਵਿਭਾਗ ਦੇ ਮੁਲਾਜ਼ਮਾਂ ਦੀ ਵਾਈਸ ਚਾਂਸਲਰ ਆਯੁਰਵੈਦਿਕ ਯੂਨੀਵਰਸਿਟੀ ਨਾਲ ਮੀਟਿੰਗ ਹੋਈ ਕਈ ਮੰਗਾਂ ਤੇ ਸਹਿਮਤੀ ਬ

post-img

ਆਯੁਰਵੈਦਿਕ ਵਿਭਾਗ ਦੇ ਮੁਲਾਜ਼ਮਾਂ ਦੀ ਵਾਈਸ ਚਾਂਸਲਰ ਆਯੁਰਵੈਦਿਕ ਯੂਨੀਵਰਸਿਟੀ ਨਾਲ ਮੀਟਿੰਗ ਹੋਈ ਕਈ ਮੰਗਾਂ ਤੇ ਸਹਿਮਤੀ ਬਣੀ ਪਟਿਆਲਾ : ਸਰਕਾਰੀ ਆਯੁਰਵੈਦਿਕ ਕਾਲਜ, ਹਸਪਤਾਲ ਅਤੇ ਆਯੁਰਵੈਦਿਕ ਫਾਰਮੇਸੀ ਦੇ ਕਰਮਚਾਰੀਆਂ ਵੱਲੋਂ ਪਿਛਲੇ ਦੋ ਦਿਨਾਂ ਤੋਂ ਕੀਤੀ ਜਾ ਰਹੀ ਕੰਮ ਛੋੜ ਹੜਤਾਲ ਦੌਰਾਨ ਹੋ ਰਹੇ ਨਵੇ ਦਾਖਲਿਆਂ ਨੂੰ ਦੇਖਦਿਆਂ ਅੱਜ ਸ੍ਰੀ ਗੁਰੂ ਰਵਿਦਾਸ ਆਯੁਰਵੈਦਿਕ ਯੂਨੀਵਰਸਿਟੀ, ਹੁਸ਼ਿਆਰਪੁਰ ਦੇ ਵਾਈਸ ਚਾਂਸਲਰ ਰਾਹੁਲ ਗੁਪਤਾ ਆਈ ਏ ਐਸ, ਯੂਨੀਵਰਸਿਟੀ ਦੇ ਸੰਜੀਵ ਗੋਇਲ, ਡਾਕਟਰ ਅੰਜੂ ਬਾਲਾ ਪ੍ਰਿੰਸੀਪਲ, ਡਾਕਟਰ ਅਨੂ ਸ਼ਾਰਦਾ ਮੈਡੀਕਲ ਸੁਪਰਡੈਂਟ ਆਯੁਰਵੈਦਿਕ ਹਸਪਤਾਲ, ਸ੍ਰੀ ਸੰਜੀਵ ਤਿਵਾੜੀ, ਵਿੱਤ ਅਤੇ ਲੇਖਾ ਅਫ਼ਸਰ ਖੌਜ ਅਤੇ ਮੈਡੀਕਲ ਸਿੱਖਿਆ ਨੇ ਸਰਕਾਰੀ ਆਯੁਰਵੈਦਿਕ ਕਾਲਜ ਪਟਿਆਲਾ ਵਿਖੇ ਆ ਕੇ ਮੁਲਾਜ਼ਮ ਦੇ ਪ੍ਰਮੁੱਖ ਆਗੂਆਂ ਸਾਥੀ ਦਰਸ਼ਨ ਸਿੰਘ ਲੁਬਾਣਾ ਸੂਬਾ ਪ੍ਰਧਾਨ, ਦੀ ਕਲਾਸ ਫੌਰਥ ਗੌਰਮਿੰਟ ਇੰਪਲਾਈਜ ਯੂਨੀਅਨ, ਸਵਰਨ ਸਿੰਘ ਬੰਗਾ ਜ਼ਿਲ੍ਹਾ ਪ੍ਰਧਾਨ ਪੰ. ਸ. ਸ. ਫੈਡਰੇਸ਼ਨ, ਰਾਮ ਲਾਲ ਰਾਮਾਂ ਸ਼ਹਿਰੀ ਪ੍ਰਧਾਨ, ਕੰਵਲਜੀਤ ਸਿੰਘ ਚੁੰਨੀ ਪ੍ਰਧਾਨ ਆਯੁਰਵੈਦਿਕ ਵਿਭਾਗ, ਨਵਨੀਤ ਸਿੰਗਲਾ, ਸਰਬਜੀਤ ਸਿੰਘ, ਲਖਵੀਰ ਸਿੰਘ ਨਾਲ ਵਿਸਥਾਰਤ ਮੀਟਿੰਗ ਕੀਤੀ । ਮੀਟਿੰਗ ਵਿੱਚ ਆਯੁਰਵੈਦਿਕ ਕਾਲਜ, ਆਯੁਰਵੈਦਿਕ ਹਸਪਤਾਲ ਅਤੇ ਆਯੁਰਵੈਦਿਕ ਫਾਰਮੇਸੀ ਨੂੰ ਸ੍ਰੀ ਗੁਰੂ ਰਵਿਦਾਸ ਆਯੂਰਵੇਦ ਯੂਨੀਵਰਸਿਟੀ ਹੁਸ਼ਿਆਰਪੁਰ ਵਿੱਚ ਮਰਜ਼ ਕਰਨ ਅਤੇ ਕਰਮਚਾਰੀਆਂ ਦੀਆਂ ਸੇਵਾਵਾਂ, ਪੱਦਉਨਤੀਆ -ਤੈਨਾਤੀਆਂ ਅਤੇ ਤਨਖਾਹਾਂ ਵਿਭਾਗੀ ਤੌਰ ਤੇ ਐਚ ਆਰ ਐਮ ਐਸ ਤੇ ਜਾਰੀ ਕਰਨ ਵਰਗੇ ਕਈ ਇਸ਼ੂਆਂ ਤੇ ਵਿਸਤਾਰਪੂਰਵਕ ਗੱਲਬਾਤ ਕੀਤੀ ਗਈ, ਹਾਜ਼ਰ ਅਧਿਕਾਰੀਆਂ ਨੇ ਭਰੋਸਾ ਦਿਵਾਇਆ ਕਿ ਇਨ੍ਹਾਂ ਸੰਸਥਾਵਾਂ ਦੇ ਜਿਹੜੇ ਕਰਮਚਾਰੀ ਯੂਨੀਵਰਸਿਟੀ ਵਿੱਚ ਕੰਮ ਕਰਨਾ ਚਾਹੰਦੇ ਹਨ ਨੂੰ ਪੰਜਾਬ ਸਰਕਾਰ ਦੇ ਤਨਖਾਹਾਂ, ਭੱਤੇ ਹੋਰ ਸਰਵਿਸ ਬੈਨੀਫਿਟ ਮਿਲ਼ਦੇ ਰਹਿਣਗੇ, ਬਾਕੀ ਕਰਮਚਾਰੀਆਂ ਦੀਆਂ ਆਪਸ਼ਨਾਂ ਅਨੁਸਾਰ ਉਨ੍ਹਾਂ ਦੇ ਪਿਤਰੀ ਵਿਭਾਗਾਂ ਵਿਚ ਭੇਜ ਦਿੱਤਾ ਜਾਵੇਗਾ ਇਸ ਮੀਟਿੰਗ ਉਪਰੰਤ ਆਗੂਆਂ ਨੇ ਚੱਲ ਰਹੇ ਸੰਘਰਸ਼ ਨੂੰ ਹਾਲ ਦੀ ਘੜੀ ਮੁਲਤਵੀ ਕਰ ਦਿੱਤਾ ਹੈ । ਅੱਜ ਦੀ ਇਸ ਮੀਟਿੰਗ ਦੌਰਾਨ ਹੋਰਨਾਂ ਤੋਂ ਇਲਾਵਾ ਸਾਥੀ ਸ਼ਿਵਚਰਨ ਜੀ, ਇੰਦਰਪਾਲ ਸਿੰਘ ਵਾਲੀਆ,ਸਾਥੀ ਪ੍ਰਕਾਸ਼ ਸਿੰਘ ਲੁਬਾਣਾ,ਗੁਰਦੀਪ ਸਿੰਘ, ਨਪਿੰਦਰ ਸਿੰਘ, ਭਰਭੂਰ ਸਿੰਘ, ਤਾਰਾ ਦੱਤ, ਜਰਨੈਲ ਸਿੰਘ, ਲਖਵਿੰਦਰ ਸਿੰਘ, ਹਰਪ੍ਰੀਤ ਸਿੰਘ ਫਾਰਮੇਸੀ ਆਦਿ ਹਾਜ਼ਰ ਸਨ।

Related Post