
ਅਜਾਦ ਨਗਰ ਵਿਕਾਸ ਕਮੇਟੀ ਨੇ ਇਲਾਕੇ ਦੇ ਕੰਮਾਂ ਸਬੰਧੀ ਕੀਤੀ ਮੀਟਿੰਗ
- by Jasbeer Singh
- June 17, 2025

ਅਜਾਦ ਨਗਰ ਵਿਕਾਸ ਕਮੇਟੀ ਨੇ ਇਲਾਕੇ ਦੇ ਕੰਮਾਂ ਸਬੰਧੀ ਕੀਤੀ ਮੀਟਿੰਗ ਪਟਿਆਲਾ, 17 ਜੂਨ : ਅਜਾਦ ਨਗਰ ਵਿਕਾਸ ਕਮੇਟੀ ਪਟਿਆਲਾ ਨੇ ਅੱਜ ਵਾਰਡ ਕੌਂਸਲਰ ਗੁਰਕ੍ਰਿਪਾਲ ਸਿੰਘ ਨਾਲ ਮੀਟਿੰਗ ਕਰਕੇ ਮੁਹੱਲੇ ਦੇ ਹੋਣ ਵਾਲੇ ਕੰਮਾਂ ਪ੍ਰਤੀ ਅਤੇ ਮੁਸ਼ਕਲੀ ਸਬੰਧੀ ਜਾਣੂ ਕਰਵਾਇਆ। ਇਸ ਮੌਕੇ ਮਨਜੀਤ ਸਿੰਘ ਥਿੰਦ, ਰਾਮ ਸਿੰਘ, ਸੁਖਦੀਪ ਸਿੰਘ, ਵਿੱਕੀ ਢੀਂਡਸਾ ਨੇ ਜਾਣਕਾਰੀ ਦਿੰਦਿਆਂ ਦਸਿਆ ਕਿ ਇਲਾਕੇ ਦੀ ਸੜਕ ਦਾ ਬਹੁਤ ਬੁਰਾ ਹਾਲ ਹੈ। ਲੋਕਾਂ ਨੂੰ ਆਉਣ ਜਾਣ ਸਮੇ ਭਾਰੀ ਪਰੇਸ਼ਾਨੀ ਹੁੰਦੀ ਹੈ। ਇਸਤੋ ਇਲਾਵਾ ਸਰਕਾਰੀ ਪਾਣੀ ਦੀ ਭਾਰੀ ਸਮਸਿਆ ਹੈ। ਨੇੜੇ ਤੇੜੇ ਬਹੁਤ ਮੀਟ ਦੀਆਂ ਦੁਕਾਨਾ ਹਨ, ਜਿਸ ਕਾਰਨ ਬਹੁਤ ਬਦਬੂ ਆਉਂਦੀ ਹੈ। ਇਸ ਦੌਰਾਨ ਕੌਂਸਲਰ ਗੁਰਕ੍ਰਿਪਾਲ ਸਿੰਘ ਨੇ ਸਾਰਿਆਂ ਮੰਗਾਂ ਨੂੰ ਧਿਆਨ ਨਾਲ ਸੁਣਕੇ ਭਰੋਸਾ ਦਿਵਾਇਆ ਕਿ ਮੰਗਾਂ ਨੂੰ ਪਹਿਲ ਦੇ ਅਧਾਰ 'ਤੇ ਪੂਰਾ ਕਰਵਾਇਆ ਜਾਵੇਗਾ। ਇਸ ਮੌਕੇ ਮੁਖਤਿਆਰ ਸਿੰਘ ਸੰਧੂ, ਮਹਿੰਦਰ ੰਿਘ, ਪ੍ਰਿਥੀਪਾਲ ਸਿੰਘ, ਸੂਬੇਦਾਰ ਗੁਰਬਚਨ ਸਿੰਘ, ਸੁੱਚਾ ਸਿੰਘ ਪ੍ਰਧਾਨ, ਰਣਵੀਰ ਸਿੰਘ ਕਾਕਾ, ਡਾ. ਐਸਪੀ ਸਿੰਘ, ਪਰਮਜੀਤ ਸਿੰਘ ਢਿਲੋ, ਹਰਪ੍ਰੀਤ ਸਿੰਘ, ਅਸ਼ਵਨੀ ਕੁਮਾਰ, ਹਰਪਾਲ ਸਿੰਘ ਆਦਿ ਮੋਜੂਦ ਸਨ।