ਅਮਰ ਸਿੰਘ ਬਾਰੇ ਟਿੱਪਣੀ ਦੇ ਮਾਮਲੇ ਵਿਚ ਆਜ਼ਮ ਖਾਨ ਬਰੀ ਲਖਨਊ, 2 ਦਸੰਬਰ 2025 : ਸਮਾਜਵਾਦੀ ਪਾਰਟੀ ਦੇ ਕੌਮੀ ਜਨਰਲ ਸਕੱਤਰ ਮੁਹੰਮਦ ਆਜ਼ਮ ਖਾਨ ਨੂੰ ਅਮਰ ਸਿੰਘ ਤੇ ਉਨ੍ਹਾਂ ਦੇ ਪਰਿਵਾਰ ਬਾਰੇ ਕੀਤੀ ਗਈ ਕਥਿਤ ਗੈਰ-ਮਰਿਆਦਾ ਭਰੀ ਟਿੱਪਣੀ ਦੇ ਮਾਮਲੇ `ਚ ਸ਼ੁੱਕਰਵਾਰ ਵੱਡੀ ਰਾਹਤ ਮਿਲੀ। ਐੱਮ. ਪੀ.-ਐੱਮ. ਐੱਲ. ਏ. ਮੈਜਿਸਟ੍ਰੇਟ ਅਦਾਲਤ ਨੇ ਸਬੂਤਾਂ ਦੀ ਘਾਟ ਕਾਰਨ ਆਜ਼ਮ ਖਾਨ ਨੂੰ ਬਰੀ ਕਰ ਦਿੱਤਾ । ਕੀ ਸੀ ਮਾਮਲਾ ਆਜ਼ਮ ਖਾਨ ਵੱਲੋਂ ਇਕ ਨਿੱਜੀ ਟੀ. ਵੀ. ਚੈਨਲ ਨੂੰ ਦਿੱਤੀ ਗਈ ਇੰਟਰਵਿਊ ਨਾਲ ਸਬੰਧਤ ਹੈ ਜਿਸ `ਚ ਉਨ੍ਹਾਂ ਅਮਰ ਸਿੰਘ ਦੀਆਂ ਬੇਟੀਆਂ ਬਾਰੇ ਵਿਵਾਦ ਵਾਲੀਆਂ ਟਿੱਪਣੀਆਂ ਕੀਤੀਆਂ ਸਨ। ਇਸ ਤੋਂ ਨਾਰਾਜ਼ ਹੋ ਕੇ ਅਮਰ ਸਿੰਘ ਨੇ ਨੋਇਡਾ ਤੋਂ ਲਖਨਊ ਤੱਕ ਇਕ ਰੈਲੀ ਦੀ ਅਗਵਾਈ ਕੀਤੀ ਸੀ । ਉਨ੍ਹਾਂ ਦੀ ਸ਼ਿਕਾਇਤ ਦੇ ਆਧਾਰ `ਤੇ ਲਖਨਊ ਵਿਚ ਕੇਸ ਦਰਜ ਕੀਤਾ ਗਿਆ ।ਇੰਟਰਵਿਊ ਕਿਉਂਕਿ ਜੌਹਰ ਯੂਨੀਵਰਸਿਟੀ ਕੈਂਪਸ ਵਿਚ ਰਿਕਾਰਡ ਕੀਤੀ ਗਈ ਸੀ, ਇਸ ਲਈ ਬਾਅਦ ਵਿਚ ਕੇਸ ਨੂੰ ਰਾਮਪੁਰ ਦੇ ਅਜ਼ੀਮਨਗਰ ਪੁਲਸ ਸਟੇਸ਼ਨ `ਚ ਤਬਦੀਲ ਕਰ ਦਿੱਤਾ ਗਿਆ । ਪੁਲਸ ਵੱਲੋਂ ਜਾਂਚ ਪੂਰੀ ਕਰਨ ਤੇ ਚਾਰਜਸ਼ੀਟ ਦਾਇਰ ਕਰਨ ਤੋਂ ਬਾਅਦ ਮਾਮਲਾ ਐੱਮ. ਪੀ.-ਐੱਮ. ਐੱਲ. ਏ. ਅਦਾਲਤ `ਚ ਵਿਚਾਰ ਅਧੀਨ ਸੀ । ਅੰਤਿਮ ਦਲੀਲਾਂ ਮੰਗਲਵਾਰ ਪੂਰੀਆਂ ਹੋਈਆਂ, ਜਿਸ ਤੋਂ ਬਾਅਦ ਅਦਾਲਤ ਨੇ ਫੈਸਲੇ ਲਈ ਤਰੀਕ ਤੈਅ ਕੀਤੀ ਸੀ।
