ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਲਈ ਯੋਗ ਵਿਦਿਆਰਥੀ 15 ਦਸੰਬਰ ਤੱਕ ਕਰ ਸਕਣਗੇ ਅਪਲਾਈ
- by Jasbeer Singh
- December 2, 2025
ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਲਈ ਯੋਗ ਵਿਦਿਆਰਥੀ 15 ਦਸੰਬਰ ਤੱਕ ਕਰ ਸਕਣਗੇ ਅਪਲਾਈ ਮਾਲੇਰਕੋਟਲਾ, 02 ਦਸੰਬਰ 2025 : ਜ਼ਿਲ੍ਹਾ ਸਮਾਜਿਕ ਨਿਆਂ ਤੇ ਅਧਿਕਾਰਤਾ ਅਧਿਕਾਰੀ ਮੁਕਲ ਬਾਵਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੋਸਟ ਮੈਟ੍ਰਿਕ ਸਕਾਲਰਸ਼ਿਪ ਫਾਰ ਐਸ. ਸੀ. ਸਟੂਡੈਂਟਜ਼ ਸਕੀਮ ਤਹਿਤ ਸਾਲ 2025-26 ਲਈ ਵਿਦਿਆਰਥੀਆਂ, ਵਿੱਦਿਅਕ ਸੰਸਥਾਵਾਂ ਤੇ ਸੈਂਕਸ਼ਨਿੰਗ ਅਤੇ ਲਾਗੂਕਰਤਾ ਵਿਭਾਗਾਂ ਲਈ ਡਾ. ਅੰਬੇਦਕਰ ਸਕਾਲਰਸ਼ਿਪ ਪੋਰਟਲ ਦਾ ਰਿਵਾਈਜ਼ਡ ਸ਼ਡਿਊਲ ਜਾਰੀ ਕੀਤਾ ਗਿਆ ਹੈ । ਜਿਸ ਤਹਿਤ ਅਨੁਸੂਚਿਤ ਸ੍ਰੇਣੀਆਂ ਦੇ ਯੋਗ ਵਿਦਿਆਰਥੀਆਂ ਨੂੰ ਵਜ਼ੀਫਾ ਸਕੀਮ ਦਾ ਲਾਭ ਦੇਣ ਲਈ ਡਾ. ਅੰਬੇਦਕਰ ਸਕਾਲਰਸ਼ਿਪ ਪੋਰਟਲ ’ਤੇ ਅਪਲਾਈ ਕਰਨ ਦੀ ਆਖਰੀ ਮਿਤੀ ਵਿੱਚ ਵਾਧਾ ਕੀਤਾ ਗਿਆ ਹੈ । ਉਨ੍ਹਾਂ ਦੱਸਿਆ ਕਿ ਸੋਧੇ ਹੋਏ ਸ਼ਡਿਊਲ ਅਨੁਸਾਰ ਵਿਦਿਆਰਥੀਆਂ ਲਈ ਨਵੇਂ ਫ੍ਰੀ ਸ਼ਿਪ ਕਾਰਡ ਲਈ ਅਪਲਾਈ ਕਰਨ ਦੀ ਆਖਰੀ ਮਿਤੀ 15 ਦਸੰਬਰ 2025 ਹੈ । ਇਸੇ ਤਰ੍ਹਾਂ ਸੰਸਥਾਵਾਂ ਵੱਲੋਂ ਤਰੁੱਟੀਆਂ ਦੂਰ ਕਰਨ ਉਪਰੰਤ ਮੁਕੰਮਲ ਕੇਸ (ਨਵੇਂ ਅਤੇ ਨਵਿਉਣਯੋਗ) ਅਪਰੂਵਿੰਗ ਅਥਾਰਟੀ/ਸੈਂਕਸ਼ਨਿੰਗ ਅਥਾਰਟੀਆਂ ਨੂੰ 29 ਦਸੰਬਰ 2025 ਤੱਕ ਭੇਜੇ ਜਾ ਸਕਣਗੇ । ਉਨ੍ਹਾਂ ਅੱਗੇ ਦੱਸਿਆ ਕਿ ਅਪਰੂਵਿੰਗ ਅਥਾਰਟੀ ਵੱਲੋਂ ਵਜ਼ੀਫੇ ਲਈ ਸਬੰਧਿਤ ਵਿਭਾਗਾਂ/ਸੈਂਕਸ਼ਨਿੰਗ ਵਿਭਾਗਾਂ ਨੂੰ ਆਨਲਾਈਨ ਪ੍ਰਸਤਾਵ ਭੇਜਣ ਦੀ ਆਖਰੀ ਮਿਤੀ 05 ਜਨਵਰੀ 2026 ਹੈ, ਜਦਕਿ ਸਬੰਧਿਤ ਵਿਭਾਗਾਂ/ਅਪਰੂਵਿੰਗ ਵਿਭਾਗਾਂ ਵੱਲੋਂ ਸਮਾਜਿਕ ਨਿਆਂ ਅਧਿਕਾਰਤਾ ਵਿਭਾਗ ਨੂੰ ਵਜ਼ੀਫੇ ਲਈ ਆਨਲਾਈਨ ਪ੍ਰਸਤਾਵ 12 ਜਨਵਰੀ 2026 ਤੱਕ ਭੇਜੇ ਜਾ ਸਕਦੇ ਹਨ । ਉਨ੍ਹਾਂ ਨੇ ਯੋਗ ਵਿਦਿਆਰਥੀਆਂ ਨੂੰ ਸਮੇਂ ਸਿਰ ਅਪਲਾਈ ਕਰਕੇ ਵਜ਼ੀਫਾ ਸਕੀਮ ਦਾ ਲਾਭ ਪ੍ਰਾਪਤ ਕਰਨ ਦੀ ਅਪੀਲ ਕੀਤੀ ।
