post

Jasbeer Singh

(Chief Editor)

Punjab, Haryana & Himachal

ਜੰਮੂ ਕਸ਼ਮੀਰ ਦੇ ਬਡਗਾਮ ਜਿ਼ਲੇ ਵਿਚ ਚੋਣ ਡਿਊਟੀ ਲਈ ਜਾ ਰਹੀ ਬੀ. ਐਸ. ਐਫ. ਜਵਾਨਾਂ ਨਾਲ ਭਰੀ ਬਸ ਹੋਈ ਹਾਦਸੇ ਦਾ ਸਿ਼ਕਾਰ

post-img

ਜੰਮੂ ਕਸ਼ਮੀਰ ਦੇ ਬਡਗਾਮ ਜਿ਼ਲੇ ਵਿਚ ਚੋਣ ਡਿਊਟੀ ਲਈ ਜਾ ਰਹੀ ਬੀ. ਐਸ. ਐਫ. ਜਵਾਨਾਂ ਨਾਲ ਭਰੀ ਬਸ ਹੋਈ ਹਾਦਸੇ ਦਾ ਸਿ਼ਕਾਰ ਜੰਮੂ-ਕਸ਼ਮੀਰ : ਭਾਰਤ ਦੇਸ਼ ਦੇ ਸੂਬੇ ਜੰਮੂ-ਕਸ਼ਮੀਰ ਦੇ ਬਡਗਾਮ ‘ਚ ਇਕ ਭਿਆਨਕ ਹਾਦਸਾ ਵਾਪਰਿਆ ਹੈ। ਦੂਜੇ ਪੜਾਅ ਵਿੱਚ ਬਡਗਾਮ ਜਿ਼ਲ੍ਹੇ ਵਿੱਚ ਚੋਣ ਡਿਊਟੀ ਲਈ ਬੀਐਸਐਫ ਜਵਾਨਾਂ ਨੂੰ ਲੈ ਕੇ ਜਾ ਰਹੀ ਇੱਕ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ। ਖਾਈ ‘ਚ ਪਲਟਣ ਨਾਲ 3 ਜਵਾਨਾਂ ਦੀ ਮੌਤ ਹੋ ਗਈ। 32 ਜਵਾਨ ਜ਼ਖਮੀ ਹੋਏ ਹਨ। ਇਨ੍ਹਾਂ ਵਿੱਚੋਂ 6 ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਜ਼ਖਮੀਆਂ ਨੂੰ ਐਸਡੀਐਚ ਖਾਨ ਸਾਹਿਬ ਅਤੇ ਬਡਗਾਮ ਦੇ ਹਸਪਤਾਲਾਂ ਵਿੱਚ ਦਾਖਲ ਕਰਵਾਇਆ ਗਿਆ ਹੈ। ਸੂਚਨਾ ਮਿਲਣ ‘ਤੇ ਫੌਜ ਦੀ ਹੋਰ ਟੁਕੜੀ ਅਤੇ ਆਸ-ਪਾਸ ਦੇ ਪਿੰਡ ਵਾਸੀਆਂ ਨੇ ਨੁਕਸਾਨੀ ਬੱਸ ‘ਚ ਫਸੇ ਜਵਾਨਾਂ ਨੂੰ ਬਾਹਰ ਕੱਢ ਕੇ ਹਸਪਤਾਲ ਪਹੁੰਚਾਉਣ ‘ਚ ਮਦਦ ਕੀਤੀ। 4 ਜਵਾਨਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਜਾਣਕਾਰੀ ਮਿਲੀ ਹੈ ਕਿ ਬੱਸ ਬਡਗਾਮ ਦੇ ਬਰੇਲ ਵਾਟਰਹਾਲ ਇਲਾਕੇ ‘ਚ ਹਾਦਸਾਗ੍ਰਸਤ ਹੋ ਗਈ। ਅਚਾਨਕ ਬੱਸ ਸੜਕ ਤੋਂ ਤਿਲਕ ਕੇ ਟੋਏ ਵਿੱਚ ਜਾ ਡਿੱਗੀ। ਇਸ ਹਾਦਸੇ ਵਿੱਚ ਸੀਮਾ ਸੁਰੱਖਿਆ ਬਲ (ਬੀਐਸਐਫ) ਦੇ ਤਿੰਨ ਜਵਾਨ ਸ਼ਹੀਦ ਹੋ ਗਏ ਹਨ। ਹੋਰ ਜ਼ਖਮੀ ਫੌਜੀਆਂ ਦਾ ਇਲਾਜ ਚੱਲ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਬੱਸ ‘ਚ 35 ਜਵਾਨ ਸਵਾਰ ਸਨ।਼ਹਾਦਸੇ ਤੋਂ ਤੁਰੰਤ ਬਾਅਦ ਸਥਾਨਕ ਲੋਕ ਮੌਕੇ ‘ਤੇ ਪਹੁੰਚ ਗਏ। ਸੂਚਨਾ ਮਿਲਦੇ ਹੀ ਸਥਾਨਕ ਪੁਲਸ ਟੀਮ ਵੀ ਮੌਕੇ ‘ਤੇ ਪਹੁੰਚ ਗਈ ਅਤੇ ਬੱਸ ‘ਚ ਫਸੇ ਜਵਾਨਾਂ ਨੂੰ ਬਾਹਰ ਕੱਢਿਆ ਗਿਆ। ਸੂਚਨਾ ਮਿਲਦੇ ਹੀ ਸੀਨੀਅਰ ਅਧਿਕਾਰੀ ਵੀ ਮੌਕੇ ‘ਤੇ ਪਹੁੰਚ ਗਏ। ਹਾਦਸੇ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ। ਦੂਜੇ ਪਾਸੇ ਸ਼ੁੱਕਰਵਾਰ ਨੂੰ ਰਾਜਸਥਾਨ ਦੇ ਜੈਸਲਮੇਰ ‘ਚ ਪੋਕਰਨ ਫੀਲਡ ਫਾਇਰਿੰਗ ਰੇਂਜ ‘ਚ ਮੋਰਟਾਰ ਧਮਾਕੇ ‘ਚ ਬੀਐੱਸਐੱਫ ਦੇ ਤਿੰਨ ਜਵਾਨ ਜ਼ਖ਼ਮੀ ਹੋ ਗਏ।

Related Post