

ਬੀ. ਐੱਸ. ਐੱਫ਼. ਨੇ ਪਾਕਿਸਤਾਨੀ ਨਾਗਰਿਕ ਕੀਤਾ ਕਾਬੂ ਫਿਰੋਜ਼ਪੁਰ, 4 ਜੁਲਾਈ : ਸੀਮਾ ਸੁਰੱਖਿਆ ਬਲਾਂ ( ਬੀ. ਐਸ. ਐਫ.) ਨੇ ਫਿਰੋਜ਼ਪੁਰ ਵਿਚ ਇਕ ਪਾਕਿਸਤਾਨੀ ਨਾਗਰਿਕ ਨੂੰ ਕਾਬੂ ਕੀਤਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਸੁਰੱਖਿਆ ਬਲ ਦੇ ਜਵਾਨਾਂ ਵੱਲੋਂ ਸਰਹੱਦੀ ਵਾੜ ਦੇ ਅੱਗੇ ਸ਼ੱਕੀ ਹਲਚਲ ਦੇਖੀ ਅਤੇ ਇਕ ਵਿਅਕਤੀ ਨੂੰ ਕੌਮਾਂਤਰੀ ਬਾਰਡਰ ਵੱਲ ਭੱਜਦਿਆਂ ਕਾਬੂ ਕਰ ਲਿਆ। ਬੀਐਸਐਫ਼ ਪੰਜਾਬ ਫਰੰਟੀਅਰ ਨੇ ਐਕਸ ਤੇ ਪੋਸਟ ਸਾਂਝੀ ਕਰਦਿਆਂ ਦੱਸਿਆ ਕਿ ਜ਼ਿਲ੍ਹਾ ਫਿਰੋਜ਼ਪੁਰ ਦੇ ਪਿੰਡ ਪੱਲਾ ਮੇਘਾ ਤੋਂ ਕਾਬੂ ਕੀਤਾ ਵਿਅਕਤੀ ਉਮਰ ਕਿਸ਼ੋਰ ਹੈ, ਸਹਰੱਦ ਪਾਰ ਕਰਨ ਦੇ ਉਸਦੇ ਉਦੇਸ਼ਾਂ ਨੂੰ ਜਾਨਣ ਲਈ ਏਜੰਸੀਆਂ ਵੱਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ।