post

Jasbeer Singh

(Chief Editor)

Patiala News

ਪਾਵਰਕਾਮ ਪੈਨਸ਼ਨਰਜ਼ ਵੈਲਫੇਅਰ ਦੇ ਬਾਬਾ ਅਮਰਜੀਤ ਸਿੰਘ ਪ੍ਰਧਾਨ ਅਤੇ ਬਲਦੇਵ ਸਿੰਘ ਸੇਖੋਂ ਜਰਨਲ ਸਕੱਤਰ ਬਣੇ

post-img

ਪਾਵਰਕਾਮ ਪੈਨਸ਼ਨਰਜ਼ ਵੈਲਫੇਅਰ ਦੇ ਬਾਬਾ ਅਮਰਜੀਤ ਸਿੰਘ ਪ੍ਰਧਾਨ ਅਤੇ ਬਲਦੇਵ ਸਿੰਘ ਸੇਖੋਂ ਜਰਨਲ ਸਕੱਤਰ ਬਣੇ ਪਟਿਆਲਾ, 26 ਅਕਤੂਬਰ : ਪੰਜਾਬ ਰਾਜ ਪਾਵਰ ਕਾਰਪੋਰੇਸ਼ਨ$ਟਰਾਂਸਕੋ ਦੇ ਸੇਵਾ ਮੁਕਤ ਮੁਲਾਜ਼ਮਾਂ ਦੀ ਸਿਰਮੌਰ ਜਥੇਬੰਦੀ ਪੈਨਸ਼ਨਰਜ਼ ਵੈਲਫੇਅਰ ਦਾ ਡੈਲੀਗੇਟ ਇਜਲਾਸ ਹੋਇਆ, ਜਿਸ ਵਿਚ ਸਰਬ ਸੰਮਤੀ ਨਾਲ ਉਮਰ ਭਰ ਲਈ ਮੁਖ ਚੀਫ ਪੈਟਰਨ ਸੁਰਿੰਦਰ ਸਿੰਘ ਪਹਿਲਵਾਨ, ਪ੍ਰਧਾਨ ਬਾਬਾ ਅਮਰਜੀਤ ਸਿੰਘ ਅਤੇ ਬਲਦੇਵ ਸਿੰਘ ਸੇਖੋਂ ਜਨਰਲ ਸਕੱਤਰ ਚੁਣੇ ਗਏ । ਇਸ ਸਮੇਂ ਬੋਲਦਿਆਂ ਆਗੂਆਂ ਨੇ ਪੰਜਾਬ ਸਰਕਾਰ ਦੀ ਸਖਤ ਸ਼ਬਦਾਂ ਵਿੱਚ ਆਲੋਚਨਾ ਕਰਦਿਆਂ ਕਿਹਾ ਕਿ ਵਾਰ^ਵਾਰ ਮੀਟਿੰਗਾਂ ਦੀਆਂ ਤਰੀਕਾਂ ਦੇ ਕੇ ਮੀਟਿੰਗ ਨਹੀਂ ਦਿੱਤੀ ਗਈ । ਪੈਨਸ਼ਨਰਾਂ ਦੇ ਚਿਰਾਂ ਤੋਂ ਲਟਕਦੇ ਆ ਰਹੇ ਮਸਲਿਆਂ ਨੂੰ ਹੱਲ ਕਰਨ ਲਈ ਪੰਜਾਬ ਸਰਕਾਰ ਬਿਲਕੁਲ ਸੰਜੀਦਾ ਨਹੀਂ ਹੈ । ਇਸ ਦਾ ਖਮਿਆਜਾ ਜ਼ਿਮਨੀ ਚੋਣਾਂ ਵਿਚ ਭੁਗਤਣਾ ਪਵੇਗਾ । ਕੇਂਦਰ ਦੀ ਸਰਕਾਰ ਨੇ ਆਪਣੇ ਮੁਲਾਜ਼ਮਾਂ ਨੂੰ 153 ਡੀ ਏ ਦੇ ਦਿਤਾ ਹੈ ਪਰ ਪੰਜਾਬ ਸਰਕਾਰ ਮੁਲਾਜ਼ਮਾਂ ਦਾ ਕਰੋੜਾਂ ਰੁਪਿਆ ਰੱਖ ਕੇ ਬੈਠੀ ਹੈ । ਪੰਜਾਬ ਸਰਕਾਰ ਦੇ ਮੁਲਾਜ਼ਮਾਂ ਨੂੰ 138 ਡੀ ਏ ਦਿਤਾ ਜਾ ਰਿਹਾ ਹੈ । ਆਪਣੇ ਹੱਕਾਂ ਲਈ ਸੰਘਰਸ਼ ਨੂੰ ਹੋਰ ਮਜਬੂਤ ਕਰਨ ਲਈ ਪੈਨਸ਼ਨਰਾਂ ਨੂੰ ਲਾਮਬੰਦ ਕੀਤਾ ਜਾਵੇਗਾ । ਸਰਬ ਸੰਮਤੀ ਨਾਲ ਕਰਵਾਈ ਗਈ ਚੋਣ ਵਿਚ ਸੁਬਾਈ ਪ੍ਰਧਾਨ ਬਾਬਾ ਅਮਰਜੀਤ ਸਿੰਘ, ਜਨਰਲ ਸਕੱਤਰ ਬਲਦੇਵ ਸਿੰਘ ਸੇਖੋਂ, ਚੀਫ ਪੈਟਰਨ ਪਰਮਜੀਤ ਸਿੰਘ ਦਸੂਹਾ, ਐਮHਐਲH ਕਪਲਾ ਚੀਫ਼ ਆਰਗੇਨਾਈਜ਼ਰ, ਵਿਨੋਦ ਸਲਵਾਨ ਸੀਨੀਅਰ ਮੀਤ ਪ੍ਰਧਾਨ, ਖਜਾਨਚੀ ਸੁਖਦੇਵ ਸਿੰਘ, ਰਾਮ ਸ਼ਰਨ, ਰਾਮ ਕਿਸ਼ਨ, ਲਖਬੀਰ ਸਿੰਘ ਗਿਲ, ਮਲਕੀਤ ਸਿੰਘ, ਜਗਦੀਸ਼ ਰਾਏ, ਮਹਿੰਦਰਪਾਲ ਸਿੰਘ ਫਿਰੋਜਪੁਰ, ਹਰਜਿੰਦਰ ਕੋਹਲੀ, ਰਜਿੰਦਰ ਠਾਕੁਰ, ਸ਼ਿਵਦੇਵ ਸਿੰਘ ਦਫ਼ਤਰ ਸਕੱਤਰ ਪਟਿਆਲਾ, ਮਨੋਜ ਮਹਾਜਨ, ਸੁਰਿੰਦਰ ਸਿੰਘ, ਸਤੀਸ਼ ਕੁਮਾਰ, ਬਲਵਿੰਦਰ ਸਿੰਘ ਅਣਖੂ, ਕੁਲਦੀਪ ਸਿੰਘ ਮਿਨਹਾਸ, ਕਨੂੰਨੀ ਸਲਾਹਕਾਰ ਪਰਮਜੀਤ ਸਿੰਘ ਜਲੰਧਰ, ਆਦਿ ਕਮੇਟੀ ਮੈਂਬਰ ਚੁਣੇ ਗਏ । ਇਸ ਸਮੇਂ ਇੰਪਲਾਈਜ਼ ਫੈਡਰੇਸ਼ਨ ਦੇ ਸੁਬਾਈ ਪ੍ਰਧਾਨ ਬਲਦੇਵ ਸਿੰਘ ਮਢਾਲੀ, ਜਨਰਲ ਸਕੱਤਰ ਸੁਖਵਿੰਦਰ ਸਿੰਘ ਕਾਲੇਕੇ, ਸਾਬਕਾ ਪ੍ਰਧਾਨ ਹਰਮੇਸ਼ ਸਿੰਘ ਧੀਮਾਨ ਨੇ ਵੀ ਸੰਬੋਧਨ ਕੀਤਾ ।

Related Post