Bajaj ਦੀ ਪਹਿਲੀ CNG Bike ਇਸ ਦਿਨ ਹੋਵੇਗੀ ਲਾਂਚ, ਕੰਪਨੀ ਨੇ ਸ਼ੇਅਰ ਕੀਤੀ ਮਹੱਤਵਪੂਰਨ ਜਾਣਕਾਰੀ
- by Aaksh News
- May 4, 2024
Bajaj ਦੀ ਨਵੀਂ CNG ਮੋਟਰਸਾਈਕਲ ਨੂੰ ਕਈ ਮੌਕਿਆਂ 'ਤੇ ਦੇਖਿਆ ਗਿਆ ਹੈ। ਟੈਸਟਿੰਗ ਬਾਈਕ 'ਤੇ ਇਕ ਵੱਡਾ ਫਿਊਲ ਟੈਂਕ ਦਿਖਾਈ ਦਿੰਦਾ ਹੈ ਜੋ ਕਿ ਡਿਊਲ ਫਿਊਲ ਸਿਸਟਮ ਵੱਲ ਇਸ਼ਾਰਾ ਕਰਦਾ ਹੈ। ਕੰਪਨੀ ਦੀ ਆਉਣ ਵਾਲੀ ਪੇਸ਼ਕਸ਼ ਇਕ ਕਮਿਊਟਰ ਹੋਵੇਗੀ ਤੇ ਲਗਪਗ 100-125 ਸੀਸੀ ਹੋਣ ਦੀ ਸੰਭਾਵਨਾ ਹੈ। : Bajaj Auto ਨੇ ਕਿਹਾ ਹੈ ਕਿ ਕੰਪਨੀ 18 ਜੂਨ 2024 ਨੂੰ ਦੁਨੀਆ ਦੀ ਪਹਿਲੀ CNG ਮੋਟਰਸਾਈਕਲ ਲਾਂਚ ਕਰੇਗੀ। ਬਜਾਜ ਆਟੋ ਦੇ ਮੈਨੇਜਿੰਗ ਡਾਇਰੈਕਟਰ ਰਾਜੀਵ ਬਜਾਜ ਨੇ ਨਵੀਂ ਪਲਸਰ NS400Z ਦੀ ਲਾਂਚਿੰਗ ਮੌਕੇ ਇਹ ਜਾਣਕਾਰੀ ਦਿੱਤੀ। ਬਜਾਜ CNG ਮੋਟਰਸਾਈਕਲ 'ਚ ਕੀ ਹੈ ਖਾਸ? ਬਜਾਜ ਦੀ ਨਵੀਂ CNG ਮੋਟਰਸਾਈਕਲ ਨੂੰ ਕਈ ਮੌਕਿਆਂ 'ਤੇ ਦੇਖਿਆ ਗਿਆ ਹੈ। ਟੈਸਟਿੰਗ ਬਾਈਕ 'ਤੇ ਇਕ ਵੱਡਾ ਫਿਊਲ ਟੈਂਕ ਦਿਖਾਈ ਦਿੰਦਾ ਹੈ ਜੋ ਕਿ ਡਿਊਲ ਫਿਊਲ ਸਿਸਟਮ ਵੱਲ ਇਸ਼ਾਰਾ ਕਰਦਾ ਹੈ। ਕੰਪਨੀ ਦੀ ਆਉਣ ਵਾਲੀ ਪੇਸ਼ਕਸ਼ ਇਕ ਕਮਿਊਟਰ ਹੋਵੇਗੀ ਤੇ ਲਗਪਗ 100-125 ਸੀਸੀ ਹੋਣ ਦੀ ਸੰਭਾਵਨਾ ਹੈ। ਟੈਸਟ ਬਾਈਕ ਨੂੰ ਟੈਲੀਸਕੋਪਿਕ ਫਰੰਟ ਫੋਰਕਸ, ਰਿਅਰ 'ਤੇ ਮੋਨੋਸ਼ੌਕ, ਡਿਸਕ ਤੇ ਡਰਮ ਬ੍ਰੇਕ ਸੈੱਟਅੱਪ ਨਾਲ ਦੇਖਿਆ ਗਿਆ ਸੀ। ਸੁਰੱਖਿਆ ਨਿਯਮਾਂ ਨੂੰ ਪੂਰਾ ਕਰਨ ਲਈ ਬਾਈਕ ਨੂੰ ਸਿੰਗਲ-ਚੈਨਲ ABS ਜਾਂ ਕੌਂਬੀ-ਬ੍ਰੇਕਿੰਗ ਨਾਲ ਲੈਸ ਕੀਤਾ ਜਾ ਸਕਦਾ ਹੈ। ਸੰਭਾਵੀ ਨਾਂ ਨਵੀਂ CNG ਬਾਈਕ ਦਾ ਨਾਂ ਕੀ ਹੋਵੇਗਾ, ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ। ਬਜਾਜ ਨੇ ਹਾਲ ਹੀ 'ਚ ਬਰੂਜ਼ਰ ਨਾਂ ਦਾ ਟ੍ਰੇਡਮਾਰਕ ਕੀਤਾ ਹੈ, ਜੋ ਕਿ ਮੋਟਰਸਾਈਕਲ ਦਾ ਅਧਿਕਾਰਤ ਨਾਂ ਹੋ ਸਕਦਾ ਹੈ। ਪਹਿਲੀ ਬਜਾਜ CNG ਬਾਈਕ ਭਵਿੱਖ ਵਿੱਚ ਹੋਰ CNG ਮਾਡਲਾਂ ਲਈ ਰਾਹ ਪੱਧਰਾ ਕਰਨ ਦਾ ਰਾਹ ਬਣਾਏਗੀ। Pulsar NS400Z ਦੀ ਹੋਈ ਐਂਟਰੀ ਘਰੇਲੂ ਨਿਰਮਾਤਾ ਨੇ ਹਾਲ ਹੀ 'ਚ ਭਾਰਤੀ ਬਾਜ਼ਾਰ 'ਚ ਆਪਣੀ ਫਲੈਗਸ਼ਿਪ ਪਲਸਰ ਲਾਂਚ ਕੀਤੀ ਹੈ। ਇਸ ਨੂੰ Pulsar NS400Z ਨਾਂ ਦਿੱਤਾ ਗਿਆ ਹੈ ਤੇ ਇਸ ਦੀ ਕੀਮਤ 1.85 ਲੱਖ ਰੁਪਏ ਐਕਸ-ਸ਼ੋਅਰੂਮ ਹੈ। Pulsar NS400Z ਨੂੰ ਪਾਵਰ ਦੇਣ ਵਾਲਾ ਉਹੀ ਇੰਜਣ ਹੈ ਜੋ ਡੋਮਿਨਾਰ 400 'ਤੇ ਕੰਮ ਕਰਦਾ ਹੈ। ਇਹ ਇਕ ਲਿਕਵਿਡ-ਕੂਲਡ 373 ਸੀਸੀ ਯੂਨਿਟ ਹੈ, ਜੋ 8800 rpm 'ਤੇ ਵੱਧ ਤੋਂ ਵੱਧ 39 bhp ਦੀ ਪਾਵਰ ਤੇ 6500 rpm 'ਤੇ 35 Nm ਦਾ ਪੀਕ ਟਾਰਕ ਆਉਟਪੁਟ ਦਿੰਦਾ ਹੈ। ਡਿਊਟੀ 'ਤੇ ਗਿਅਰਬਾਕਸ ਸਲਿੱਪ ਅਤੇ ਅਸਿਸਟ ਕਲਚ ਦੇ ਨਾਲ 6-ਸਪੀਡ ਯੂਨਿਟ ਹੈ। ਇਸ 'ਚ ਰਾਈਡ-ਬਾਈ-ਵਾਇਰ, ਰਾਈਡਿੰਗ ਮੋਡ, ਟ੍ਰੈਕਸ਼ਨ ਕੰਟਰੋਲ ਦੇ ਨਾਲ-ਨਾਲ ABS ਮੋਡ ਵੀ ਮੌਜੂਦ ਹਨ।
Popular Tags:
Related Post
Popular News
Hot Categories
Subscribe To Our Newsletter
No spam, notifications only about new products, updates.