post

Jasbeer Singh

(Chief Editor)

Business

Bank Holiday : 4 ਜੂਨ ਨੂੰ ਜਾਰੀ ਹੋਣਗੇ ਚੋਣ ਨਤੀਜੇ, ਇਸ ਮੌਕੇ ਕੀ ਬੰਦ ਰਹਿਣਗੇ ਬੈਂਕ ?

post-img

Lok Sabha Election Result 2024 : ਲੋਕ ਸਭਾ ਚੋਣਾਂ 2024 ਦੇ ਨਤੀਜੇ 4 ਜੂਨ ਯਾਨੀ ਮੰਗਲਵਾਰ ਨੂੰ ਐਲਾਨੇ ਜਾਣਗੇ। ਸਵੇਰੇ 8 ਵਜੇ ਤੋਂ ਵੋਟਾਂ ਦੀ ਗਿਣਤੀ ਸ਼ੁਰੂ ਹੋਵੇਗੀ। ਚੋਣ ਨਤੀਜਿਆਂ ਨੂੰ ਲੈ ਕੇ ਕਈ ਲੋਕਾਂ ਦੇ ਮਨਾਂ 'ਚ ਸਵਾਲ ਹੈ ਕਿ ਕੀ ਚੋਣ ਨਤੀਜਿਆਂ ਕਾਰਨ ਕੱਲ੍ਹ ਬੈਂਕ ਬੰਦ ਰਹਿਣਗੇ? ਦਰਅਸਲ, ਲੋਕ ਸਭਾ ਚੋਣ 2024 'ਚ ਵੋਟਿੰਗ ਵਾਲੇ ਦਿਨ ਬੈਂਕ ਛੁੱਟੀ ਦਾ ਐਲਾਨ ਕੀਤਾ ਗਿਆ ਸੀ। ਅਜਿਹੇ 'ਚ ਕਈ ਲੋਕਾਂ ਨੂੰ ਲੱਗਦਾ ਹੈ ਕਿ ਚੋਣ ਨਤੀਜਿਆਂ ਵਾਲੇ ਦਿਨ ਵੀ ਬੈਂਕ ਬੰਦ ਰਹਿਣਗੇ। ਆਰਬੀਆਈ ਹਰ ਮਹੀਨੇ ਬੈਂਕ ਛੁੱਟੀਆਂ ਦੀ ਸੂਚੀ ਜਾਰੀ ਕਰਦਾ ਹੈ। ਇਸ ਤੋਂ ਇਲਾਵਾ ਜੇਕਰ ਕੋਈ ਵਾਧੂ ਛੁੱਟੀ ਹੁੰਦੀ ਹੈ ਤਾਂ ਉਸ ਲਈ ਨੋਟੀਫਿਕੇਸ਼ਨ ਜਾਰੀ ਕਰਦਾ ਹੈ। ਤੁਹਾਨੂੰ ਦੱਸ ਦੇਈਏ ਕਿ RBI ਦੀ ਬੈਂਕ ਛੁੱਟੀਆਂ ਦੀ ਸੂਚੀ ਅਨੁਸਾਰ 4 ਜੂਨ ਨੂੰ ਕਿਸੇ ਵੀ ਬੈਂਕ ਦੀ ਛੁੱਟੀ ਨਹੀਂ ਹੈ। ਇਸ ਦਾ ਮਤਲਬ ਹੈ ਕਿ ਦੇਸ਼ ਦੇ ਸਾਰੇ ਬੈਂਕਾਂ ਵਿੱਚ ਨਿਯਮਤ ਕੰਮਕਾਜ ਰਹੇਗਾ। ਜੂਨ ਮਹੀਨੇ ਕਿੰਨੇ ਦਿਨ ਬੰਦ ਰਹਿਣਗੇ ਬੈਂਕ ? (Bank Holidays In June 2024) ਜੂਨ ਮਹੀਨੇ ਬੈਂਕ 11 ਦਿਨ ਬੰਦ ਰਹਿਣਗੇ। ਇਸ ਵਿਚ ਦੂਜਾ ਤੇ ਚੌਥਾ ਸ਼ਨਿਚਰਵਾਰ ਤੇ ਐਤਵਾਰ ਸ਼ਾਮਲ ਹੈ। ਇਸ ਤੋਂ ਇਲਾਵਾ ਰਾਜਾ ਸੰਕ੍ਰਾਂਤੀ ਤੇ ਈਦ-ਉਲ-ਅਧਾ ਦੇ ਮੌਕੇ 'ਤੇ ਬੈਂਕ ਬੰਦ ਰਹਿਣਗੇ। ਜੇਕਰ ਤੁਸੀਂ ਵੀ ਇਸ ਮਹੀਨੇ ਕਿਸੇ ਕੰਮ ਲਈ ਬੈਂਕ ਜਾਣ ਬਾਰੇ ਸੋਚ ਰਹੇ ਹੋ ਤਾਂ ਤੁਹਾਨੂੰ ਬੈਂਕ ਹੋਲੀਡੇ ਲਿਸਟ (RBI Bank Holiday List) ਜ਼ਰੂਰ ਚੈੱਕ ਕਰਨੀ ਚਾਹੀਦੀ ਹੈ। ਜੂਨ 'ਚ ਕਦੋਂ-ਕਦੋਂ ਬੰਦ ਰਹਿਣਗੇ ਬੈਂਕ ? 8 ਜੂਨ 2024 (ਸ਼ਨਿਚਰਵਾਰ) ਨੂੰ ਦੂਜਾ ਸ਼ਨਿਚਰਵਾਰ ਹੈ। ਇਸ ਕਾਰਨ ਦੇਸ਼ ਦੇ ਸਾਰੇ ਬੈਂਕ ਬੰਦ ਰਹਿਣਗੇ। 09 ਜੂਨ 2024 ਨੂੰ ਐਤਵਾਰ ਹੈ। ਇਸ ਦਿਨ ਸਾਰੇ ਬੈਂਕ ਬੰਦ ਰਹਿੰਦੇ ਹਨ। ਮਿਜ਼ੋਰਮ ਤੇ ਓਡੀਸ਼ਾ ਦੇ ਬੈਂਕ YMA ਦਿਵਸ/ਰਾਜਾ ਸੰਕ੍ਰਾਂਤੀ ਦੇ ਮੌਕੇ 'ਤੇ 15 ਜੂਨ 2024 (ਸ਼ਨਿਚਰਵਾਰ) ਨੂੰ ਨਹੀਂ ਖੁੱਲ੍ਹਣਗੇ। 16 ਜੂਨ, 2024 (ਐਤਵਾਰ) ਦੇਸ਼ ਦੇ ਸਾਰੇ ਬੈਂਕਾਂ ਲਈ ਹਫ਼ਤਾਵਾਰੀ ਛੁੱਟੀ ਹੈ। 17 ਜੂਨ, 2024 (ਸੋਮਵਾਰ) ਨੂੰ ਈਦ-ਉਲ-ਅਜ਼ਹਾ ਦੇ ਮੌਕੇ 'ਤੇ ਮਿਜ਼ੋਰਮ, ਸਿੱਕਮ ਤੇ ਈਟਾਨਗਰ ਨੂੰ ਛੱਡ ਕੇ ਦੇਸ਼ ਦੇ ਸਾਰੇ ਬੈਂਕ ਬੰਦ ਰਹਿਣਗੇ। ਈਦ-ਉਲ-ਅਜ਼ਹਾ ਦੇ ਮੌਕੇ 'ਤੇ 18 ਜੂਨ 2024 (ਮੰਗਲਵਾਰ) ਨੂੰ ਜੰਮੂ ਤੇ ਕਸ਼ਮੀਰ 'ਚ ਬੈਂਕਾਂ 'ਚ ਛੁੱਟੀ ਹੈ। 22 ਜੂਨ (ਸ਼ਨਿਚਰਵਾਰ) ਜੂਨ ਦਾ ਚੌਥਾ ਸ਼ਨਿਚਰਵਾਰ ਹੈ। ਇਸ ਕਾਰਨ ਦੇਸ਼ ਦੇ ਸਾਰੇ ਬੈਂਕ ਬੰਦ ਰਹਿਣਗੇ। 23 ਜੂਨ 2024 (ਐਤਵਾਰ) ਨੂੰ ਬੈਂਕ ਦੀ ਹਫ਼ਤਾਵਾਰੀ ਛੁੱਟੀ ਹੈ। ਦੇਸ਼ ਦੇ ਸਾਰੇ ਬੈਂਕ 30 ਜੂਨ 2024 (ਐਤਵਾਰ) ਨੂੰ ਵੀ ਬੰਦ ਰਹਿਣਗੇ।

Related Post