
Crime
0
ਥਾਣਾ ਬਨੂੜ ਪੁਲਸ ਨੇ ਕੀਤਾ ਦੋ ਵਿਅਕਤੀਆਂ ਵਿਰੁੱਧ ਐਨ. ਡੀ. ਪੀ. ਐਸ. ਐਕਟ ਤਹਿਤ ਕੇਸ ਦਰਜ
- by Jasbeer Singh
- August 3, 2024

ਥਾਣਾ ਬਨੂੜ ਪੁਲਸ ਨੇ ਕੀਤਾ ਦੋ ਵਿਅਕਤੀਆਂ ਵਿਰੁੱਧ ਐਨ. ਡੀ. ਪੀ. ਐਸ. ਐਕਟ ਤਹਿਤ ਕੇਸ ਦਰਜ ਬਨੂੜ, 3 ਅਗਸਤ () : ਥਾਣਾ ਬਨੂੜ ਦੀ ਪੁਲਸ ਨੇ ਦੋ ਵਿਅਕਤੀਆਂ ਵਿਰੁੱਧ 22 ਗ੍ਰਾਮ ਹੈਰੋਇਨ ਬਰਾਮਦ ਹੋਣ ਤੇ ਐਨ. ਡੀ. ਪੀ. ਐਸ. ਐਕਟ ਤਹਿਤ ਕੇਸ ਦਰਜ ਕੀਤਾ ਹੈ। ਜਿਹੜੇ ਦੋ ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਵਿਚ ਗੁਰਬਾਜ ਸਿੰਘ ਪੁੱਤਰ ਮਲਕੀਤ ਸਿੰਘ ਵਾਸੀ ਪਿੰਡ ਕਲੋਲੀ ਥਾਣਾ ਬਨੂੰੜ, ਸੁਖਜਿੰਦਰ ਸਿੰਘ ਪੁੱਤਰ ਜੀਤ ਸਿੰਘ ਵਾਸੀ ਘੁੰਮਣ ਨਗਰ ਥਾਣਾ ਅਨਾਜ ਮੰਡੀ ਪਟਿਆਲਾ ਸ਼ਾਮਲ ਹਨ। ਪੁਲਸ ਮੁਤਾਬਕ ਹੌਲਦਾਰ ਲਖਵਿੰਦਰ ਸਿੰਘ ਜੋ ਪੁਲਸ ਪਾਰਟੀ ਸਮੇਤ ਗੈਰ ਸਮਾਜਿਕ ਅਨਸਰਾਂ ਦੀ ਭਾਲ ਵਿਚ ਮੌਜੂਦ ਸਨ ਬਨੂੜ ਰਾਜਪੁਰਾ ਰੋਡ ਦੇ ਕੋਲ ਮੌਜੂਦ ਸਨ ਨੇ ਜਦੋਂ ਉਕਤ ਦੋਹਾਂ ਵਿਅਕਤੀਆਂ ਨੂੰ ਸ਼ੱਕ ਦੇ ਆਧਾਰ ਤੇ ਰੋਕ ਕੇ ਚੈਕ ਕੀਤਾ ਤਾਂ ਉਨ੍ਹਾਂ ਕੋਲੋਂ 22 ਗ੍ਰਾਮ ਹੈਰੋਇਨ ਬਰਾਮਦ ਹੋਈ। ਪੁਲਸ ਨੇ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।