post

Jasbeer Singh

(Chief Editor)

Patiala News

ਬਸੰਤ ਰਿਤੂ ਕਲੱਬ ਨੇ ਇਨਾਮ ਵਜੋਂ ਜਰਸੀਆਂ ਵੰਡੀਆਂ

post-img

ਬਸੰਤ ਰਿਤੂ ਕਲੱਬ ਨੇ ਇਨਾਮ ਵਜੋਂ ਜਰਸੀਆਂ ਵੰਡੀਆਂ 10 ਸਕੂਲਾਂ ਦੇ 220 ਬੱਚਿਆਂ ਨੂੰ ਜਰਸੀਆਂ ਵੰਡੀਆਂ ਪਟਿਆਲਾ : ਬਸੰਤ ਰਿਤੂ ਯੂਥ ਕਲੱਬ ਤ੍ਰਿਪੜੀ ਪਟਿਆਲਾ ਵੱਲੋਂ ਨਹਿਰੂ ਯੂਵਾ ਕੇਂਦਰ ਪਟਿਆਲਾ ਦੇ ਸਹਿਯੋਗ ਨਾਲ ਹਿੰਦੁ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਤ੍ਰਿਪੜੀ ਪਟਿਆਲਾ ਵਿਖੇ ਬਾਲ ਵਿਕਾਸ ਕੈਂਪ ਆਯੋਜਿਤ ਕੀਤਾ ਗਿਆ । ਇਸ ਦੀ ਪ੍ਰਧਾਨਗੀ ਕਲੱਬ ਦੇ ਚੇਅਰਮੈਨ ਰਾਮ ਜੀ ਦਾਸ ਨੇ ਕੀਤੀ। ਮੁੱਖ ਮਹਿਮਾਨ ਵਜੋਂ ਦੀਪਕ ਕੰਪਾਨੀ ਪ੍ਰਧਾਨ ਰਜਿੰਦਰਾ ਜਿੰਮ ਖਾਨਾ ਪਟਿਆਲਾ ਪੁੱਜੇ ਅਤੇ ਵਿਸ਼ੇਸ਼ ਮਹਿਮਾਨ ਵਜੋਂ ਰਾਜੇਸ਼ ਸ਼ਰਮਾ ਪੰਜੋਲਾ ਬਿਊਰੋ ਚੀਫ ਰਿਪੋਰਟ ਜੱਗਬਾੜੀ, ਪੰਜਾਬ ਕੇਸਰੀ, ਸ਼ੰਕਰ ਲਾਲ ਖੁਰਾਣਾ, ਚਿੰਟੂ ਨਾਸਰਾ, ਭਗਵਾਨ ਦਾਸ ਚਾਵਲਾ, ਨੰਦ ਲਾਲ ਗੁਰਾਬਾ ਆਦਿ ਨੇ ਸ਼ਿਰਕਤ ਕੀਤੀ । ਕਲੱਬ ਦੇ ਪ੍ਰਧਾਨ ਇੰਜੀ: ਆਕਰਸ਼ ਸ਼ਰਮਾ ਨੇ ਦੱਸਿਆ ਕਿ ਕਲੱਬ ਵੱਲੋਂ ਪਿਛਲੇ 30 ਸਾਲਾਂ ਤੋਂ ਸਰਦੀ ਦੇ ਮੋਸਮ ਵਿੱਚ ਵੱਖ—ਵੱਖ ਸਰਕਾਰੀ ਅਤੇ ਅਰਧ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਸਰਦੀ ਤੋਂ ਬਚਣ ਲਈ ਜਰਸੀਆਂ ਵੰਡੀਆਂ ਜਾਂਦੀਆਂ ਹਨ ਅਤੇ ਅੱਜ ਦੇ ਪ੍ਰੋਗਰਾਮ ਵਿੱਚ 10 ਸਰਕਾਰੀ ਅਤੇ ਅਰਧ ਸਰਕਾਰੀ ਸਕੂਲਾਂ ਦੇ 220 ਬੱਚਿਆਂ ਨੂੰ ਇਨਾਮ ਵਜੋਂ ਜਰਸੀਆਂ ਵੰਡੀਆਂ ਗਈਆਂ । ਕਲੱਬ ਦੇ ਸੰਸਥਾਪਕ ਰਾਜੇਸ਼ ਸ਼ਰਮਾ ਰਾਮਟੱਟਵਾਲੀ ਅਤੇ ਚੇਅਰਮੈਨ ਰਾਮ ਜੀ ਦਾਸ ਨੇੇ ਬੋਲਦੇ ਹੋਏ ਦੱਸਿਆ ਕਿ ਕਲੱਬ ਵੱਲੋਂ ਹੁਣ ਤੱਕ ਲਗਭਗ 30 ਹਜਾਰ ਸਰਕਾਰੀ ਅਤੇ ਅਰਧ ਸਰਕਾਰੀ ਸਕੂਲਾਂ ਦੇ ਬੱਚਿਆਂ ਨੂੰ ਜਰਸੀਆਂ, ਬੂਟ ਅਤੇ ਪਠਨ ਸਮੱਗਰੀ ਦੇ ਕੇ ਸਨਮਾਨਿਤ ਕੀਤਾ ਜਾ ਚੁੱਕਿਆ ਹੈ ਅਤੇ ਜਿਹੜੇ ਕਾਲਜਾਂ ਵਿੱਚ ਪੜਦੀਆਂ ਜਰੂਰਤਮੰਦ ਪਰਿਵਾਰਾਂ ਦੀਆਂ ਲੜਕੀਆਂ ਹੁੰਦੀਆ ਹਨ ਉਹਨਾ ਦੀ ਲਗਭਗ ਹੁਣ ਤੱਕ 8 ਲੱਖ ਰੁਪਏ ਤੱਕ ਦੀ ਫੀਸ ਭਰੀ ਜਾ ਚੁੱਕੀ ਹੈ । ਕਲੱਬ ਵੱਲੋਂ ਹਰ ਸਾਲ ਪਟਿਆਲਾ ਸ਼ਹਿਰ ਅਤੇ ਪਟਿਆਲਾ ਦੇ ਪਿੰਡਾਂ ਵਿੱਚ ਜਰਸੀਵੰਡ ਸਮਾਰੋਹ ਕੀਤੇ ਜਾਂਦੇ ਹਨ ਅਤੇ ਇੱਕ ਪ੍ਰੋਗਰਾਮ ਸ਼ਹਿਰ ਵਿਖੇ ਅਤੇ ਤਿੰਨ ਪ੍ਰੋਗਰਾਮ ਪਿੰਡਾਂ ਦੇ ਸਰਕਾਰੀ ਸਕੂਲਾਂ ਵਿੱਚ ਕੀਤੇ ਜਾਂਦੇ ਹਨ । ਸਕੂਲ ਦੇ ਪ੍ਰਿੰਸੀਪਲ ਰਣਧੀਰ ਸਿੰਘ ਨੇ ਬੋਲਦਿਆ ਆਖਿਆ ਕਿ ਰਾਜੇਸ਼ ਸ਼ਰਮਾ ਰਾਮਟੱਟਵਾਲੀ ਸਾਡੇ ਹਿੰਦੂ ਪਬਲਿਕ ਸਕੂਲ ਦੇ ਸਟੂਡੈਂਟ ਰਹੇ ਹਨ ਅਤੇ ਸਾਨੂੰ ਮਾਣ ਹੈ ਕਿ ਉਹ ਸਮਾਜ ਵਿੱਚ ਸਮਾਜਿਕ ਗਤੀਵਿਧੀਆਂ ਕਰਕੇ ਸੇਵਾ ਕਰ ਰਹੇ ਹਨ । ਰਾਜੇਸ਼ ਸ਼ਰਮਾ ਪੰਜੋਲਾ ਅਤੇ ਦੀਪਕ ਕੰਪਾਨੀ ਨੇ ਵੀ ਬੋਲਦਿਆ ਆਖਿਆ ਕਿ ਅਸੀਂ ਚੰਗੇਰੀ ਸਿੱਖਿਆ ਪ੍ਰਾਪਤ ਕਰਕੇ ਸਮਾਜ ਅਤੇ ਆਪਣੇ ਜੀਵਨ ਨੂੰ ਬਦਲ ਸਕਦੇ ਹਾਂ, ਇਸ ਲਈ ਵਿਦਿਆਰਥੀਆਂ ਨੂੰ ਦਿਲ ਲਗਾ ਕੇ ਪੜਾਈ ਕਰਨ ਦੀ ਜਰੂਰਤ ਹੈ । ਇਸ ਪ੍ਰੋਗਰਾਮ ਵਿੱਚ ਮੁਕੇਸ਼ ਸ਼ਰਮਾ, ਅਮਰੀਸ਼ ਸ਼ਰਮਾ, ਭਗਵਾਨ ਦਾਸ ਚਾਵਲਾ, ਸੁਰਿੰਦਰ ਸਿੰਘ, ਮੇਹਰਵਾਨ ਸਿੰਘ ਮਾਗੋ, ਧਰਮਿੰਦਰ ਕੁਮਾਰ, ਰਾਜ ਸਿੰਘ ਟਿਵਾਣਾ ਨੇ ਭਾਗ ਲਿਆ ।

Related Post