
ਮੁੁੱਢਲਾ ਪੰਜਾਬੀ ਗਿਆਨ (ਭਾਗ ਪਹਿਲਾ ਸਮੈਸਟਰ ਦੂਜਾ) ਪੁੁਸਤਕ ਰਿਲੀਜ਼ ਸਮਾਰੋਹ
- by Jasbeer Singh
- July 31, 2024

ਮੁੁੱਢਲਾ ਪੰਜਾਬੀ ਗਿਆਨ (ਭਾਗ ਪਹਿਲਾ ਸਮੈਸਟਰ ਦੂਜਾ) ਪੁੁਸਤਕ ਰਿਲੀਜ਼ ਸਮਾਰੋਹ ਪਟਿਆਲਾ : ਖ਼ਾਲਸਾ ਕਾਲਜ ਪਟਿਆਲਾ ਦੇ ਪਿ੍ਰੰਸੀਪਲ ਡਾ. ਧਰਮਿੰਦਰ ਸਿੰਘ ਉੱਭਾ ਦੁੁਆਰਾ ਅੱਜ ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ ਦੀ ਅਧਿਆਪਕਾ ਡਾ. ਪੁੁਸ਼ਪਿੰਦਰ ਕੌਰ ਦੁੁਆਰਾ ਲਿਖੀ ਗਈ ਪਾਠ ਪੁੁਸਤਕ ਮੁੁੱਢਲਾ ਪੰਜਾਬੀ ਗਿਆਨ (ਭਾਗ ਪਹਿਲਾ, ਸਮੈਸਟਰ ਦੂਜਾ) ਰਿਲੀਜ਼ ਕੀਤੀ ਗਈ. ਕਾਲਜ ਵੱਲੋਂ ਇਹ ਪਾਠ ਪੁੁਸਤਕ ਪੰਜਾਬ ਵਿੱਚ ਅੰਡਰ ਗ੍ਰੈਜੂਏਟ ਕੋਰਸਾਂ ਦੀ ਪੜ੍ਹਾਈ ਕਰ ਰਹੇ ਗੈਰ ਪੰਜਾਬੀ ਭਾਸ਼ਾਈ ਵਿਦਿਆਰਥੀਆਂ ਅਤੇ ਵੱਖਵੱਖ ਰਾਜਾਂ ਜਾਂ ਦੇਸ਼ਾਂ ਤੋਂ ਆ ਕੇ ਵਿਦਿਆ ਗ੍ਰਹਿਣ ਕਰ ਰਹੇ ਵਿਦਿਆਰਥੀਆਂ ਦੀ ਪੰਜਾਬੀ ਭਾਸ਼ਾ ਅਤੇ ਗੁੁਰਮੁੁਖੀ ਲਿਪੀ ਨੂੰ ਸਿੱਖਣ ਦੀ ਜਰੂਰਤ ਅਤੇ ਯੋਗਤਾ ਨੂੰ ਧਿਆਨ ਵਿੱਚ ਰੱਖ ਕੇ ਤਿਆਰ ਕੀਤੀ ਗਈ ਹੈ. ਇਸ ਮੌਕੇ ਡਾ. ਧਰਮਿੰਦਰ ਸਿੰਘ ਉੱਭਾ ਨੇ ਸੰਬੋਧਿਤ ਹੰੁਦੇ ਹੋਏ ਕਿਹਾ ਕਿ ਖ਼ਾਲਸਾ ਕਾਲਜ ਪਟਿਆਲਾ ਹਮੇਸ਼ਾਂ ਹੀ ਪੰਜਾਬੀ ਭਾਸ਼ਾ ਦੇ ਵਿਕਾਸ ਲਈ ਅਹਿਮ ਉਪਰਾਲੇ ਕਰਦਾ ਰਹਿੰਦਾ ਹੈ. ਕਾਲਜ ਦੇ ਪਬਲੀਕੇਸ਼ਨ ਸੈੱਲ ਦੁੁਆਰਾ ਪਹਿਲਾਂ ਅੰਡਰ ਗ੍ਰੈਜੂਏਟ ਕੋਰਸਾਂ ਦੇ ਭਾਗ ਪਹਿਲਾਂ ਦੇ ਵਿਦਿਆਰਥੀਆਂ ਲਈ ਮੱੁਢਲਾ ਪੰਜਾਬੀ ਗਿਆਨ (ਭਾਗ ਪਹਿਲਾ ਸਮੈਸਟਰ ਪਹਿਲਾ) ਪੁੁਸਤਕ ਪ੍ਰਕਾਸ਼ਿਤ ਕੀਤੀ ਜਾ ਚੁੱਕੀ ਹੈ ਅਤੇ ਇਸੇ ਲੜੀ ਵਿੱਚ ਹੀ ਹੁੁਣ ਇਹ ਪੁੁਸਤਕ ਪ੍ਰਕਾਸ਼ਿਤ ਕੀਤੀ ਗਈ ਹੈ. ਇਸ ਮੌਕੇ ਡਾ. ਉੱਭਾ ਨੇ ਡਾ. ਪੁਸ਼ਪਿੰਦਰ ਕੌਰ ਵੱਲੋਂ ਕੀਤੇ ਇਸ ਅਹਿਮ ਕਾਰਜ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਮੈਨੂੰ ਪੂਰੀ ਉਮੀਦ ਹੈ ਕਿ ਉਹਨਾਂ ਦੁੁਆਰਾ ਮਿਹਨਤ ਨਾਲ ਕੀਤਾ ਗਿਆ ਇਹ ਕਾਰਜ ਵਿਦਿਆਰਥੀਆਂ ਲਈ ਬਹੁੁਤ ਲਾਹੇਵੰਦ ਸਾਬਤ ਹੋਵੇਗਾ. ਡਾ. ਪੁੁਸ਼ਪਿੰਦਰ ਕੌਰ ਨੇ ਇਸ ਮੌਕੇ ਸੰਬੋਧਿਤ ਹੰੁਦੇ ਹੋਏ ਕਿਹਾ ਕਿ ਇਹ ਪੁੁਸਤਕ ਪੰਜਾਬ ਵਿੱਚ ਪੜਾਏ ਜਾਂਦੇ ਐਲੀਮੈਂਟਰੀ ਪੰਜਾਬੀ ਵਿਸ਼ੇ ਦੇ ਨਿਰਧਾਰਿਤ ਪਾਠਕ੍ਰਮ ਅਨੁੁਸਾਰ ਹੈ ਅਤੇ ਇਸ ਪੁੁਸਤਕ ਨੂੰ ਲਿਖਦੇ ਸਮੇਂ ਭਾਸ਼ਾ ਸਿਖਾਉਣ ਦੇ ਵਿਗਿਆਨਿਕ ਤਰੀਕੇ ਨੂੰ ਆਧਾਰ ਬਣਾਇਆ ਗਿਆ ਹੈ. ਉਹਨਾਂ ਨੇ ਕਿਹਾ ਕਿ ਇਹ ਪੁੁਸਤਕ ਵਿਦਿਆਰਥੀਆਂ ਦੇ ਪਾਠਕ੍ਰਮ ਅਤੇ ਪੇਪਰ ਦੇ ਸਟਾਈਲ ਦੋਨਾਂ ਜਰੂਰਤਾਂ ਨੂੰ ਪੂਰੀਆਂ ਕਰਦੀ ਹੈ. ਉਹਨਾਂ ਨੇ ਕਿਹਾ ਕਿ ਮੈਨੂੰ ਇਸ ਗੱਲ ਦੀ ਅਥਾਹ ਖੁੁਸ਼ੀ ਹੈ ਕਿ ਮੈਂ ਇਹ ਕਾਰਜ ਕਰਕੇ ਆਪਣੀ ਮਾਖਿਓ ਮਿੱਠੀ ਮਾਂ ਬੋਲੀ ਪੰਜਾਬੀ ਦੀ ਸੇਵਾ ਵਿੱਚ ਆਪਣਾ ਤਿਲ ਫੁਲ ਯੋਗਦਾਨ ਪਾ ਸਕੀ ਹਾਂ. ਉਨਾਂ ਨੇ ਇਸ ਕਾਰਜ ਲਈ ਪਿ੍ਰੰਸੀਪਲ ਡਾ. ਧਰਮਿੰਦਰ ਸਿੰਘ ਉੱਭਾ ਅਤੇ ਸਮੂਹ ਪੰਜਾਬੀ ਵਿਭਾਗ ਦਾ ਵੀ ਤਹਿ ਦਿਲੋਂ ਧੰਨਵਾਦ ਕੀਤਾ ਜਿਨਾਂ ਨੇ ਉਹਨਾਂ ਨੂੰ ਇਹ ਜੰੁਮੇਵਾਰੀ ਸੌਂਪੀ ਅਤੇ ਇਸ ਦੇ ਯੋਗ ਸਮਝਿਆ. ਪੰਜਾਬੀ ਵਿਭਾਗ ਦੇ ਮੁੁਖੀ ਅਤੇ ਡੀਨ ਪੰਜਾਬੀ ਭਾਸ਼ਾ ਵਿਕਾਸ ਡਾ. ਪਰਮਜੀਤ ਕੌਰ ਨੇ ਕਿਹਾ ਕਿ ਡਾ. ਪੁਸ਼ਪਿੰਦਰ ਕੌਰ ਨੇ ਇਹ ਪੁੁਸਤਕ ਲਿਖਣ ਲਈ ਵਿਭਾਗ ਵੱਲੋਂ ਦਿੱਤੀ ਗਈ ਜਿੰਮੇਵਾਰੀ ਨੂੰ ਜਿਸ ਤਨ ਦੇਹੀ ਨਾਲ ਨਿਭਾਇਆ ਹੈ ਉਸ ਲਈ ਮੈਂ ਉਹਨਾਂ ਨੂੰ ਮੁੁਬਾਰਕਬਾਦ ਦਿੰਦੀ ਹਾਂ. ਉਹਨਾਂ ਨੇ ਕਿਹਾ ਕਿ ਡਾ. ਪੁਸ਼ਪਿੰਦਰ ਕੌਰ ਦੁੁਆਰਾ ਲਿਖੀਆਂ ਗਈਆਂ ਇਹ ਦੋਵੇਂ ਪੁੁਸਤਕਾਂ ਸਿਰਫ ਅੰਡਰ ਗ੍ਰੈਜੂਏਟ ਕੋਰਸਾਂ ਦੇ ਭਾਗ ਪਹਿਲਾ ਦੇ ਵਿਦਿਆਰਥੀਆਂ ਲਈ ਹੀ ਲਾਹੇਵੰਦ ਸਾਬਤ ਨਹੀਂ ਹੋਣਗੀਆਂ ਸਗੋਂ ਇਹ ਪੁੁਸਤਕਾਂ ਪੰਜਾਬੀ ਭਾਸ਼ਾ ਅਤੇ ਗੁੁਰਮੁੁਖੀ ਲਿਪੀ ਸਿੱਖਣ ਦੇ ਚਾਹਵਾਨ ਹੋਰ ਵਿਅਕਤੀ ਵੀ ਇਨਾਂ ਪੁੁਸਤਕਾਂ ਤੋਂ ਲਾਭ ਲੈ ਸਕਦੇ ਹਨ ਅਤੇ ਪੰਜਾਬੀ ਭਾਸ਼ਾ ਦੀਆਂ ਡੰੂਘੀਆਂ ਰਮਜਾਂ ਤੋਂ ਜਾਣੂ ਹੋ ਸਕਦੇ ਹਨ.