post

Jasbeer Singh

(Chief Editor)

National

ਬੰਗਲਾਦੇਸ਼ `ਚ ਦੁਰਗਾ ਪੂਜਾ ਤੋਂ ਪਹਿਲਾਂ ਕੁਝ ਮੰਦਰਾਂ ਨੂੰ ਬੰਗਲਾਦੇਸ਼ ਵਿੱਚ ਇਸਲਾਮੀ ਸਮੂਹਾਂ ਦਿੱਤੀਆਂ ਧਮਕੀਆਂ

post-img

ਬੰਗਲਾਦੇਸ਼ `ਚ ਦੁਰਗਾ ਪੂਜਾ ਤੋਂ ਪਹਿਲਾਂ ਕੁਝ ਮੰਦਰਾਂ ਨੂੰ ਬੰਗਲਾਦੇਸ਼ ਵਿੱਚ ਇਸਲਾਮੀ ਸਮੂਹਾਂ ਦਿੱਤੀਆਂ ਧਮਕੀਆਂ ਨਵੀਂ ਦਿੱਲੀ : ਬੰਗਲਾਦੇਸ਼ `ਚ ਦੁਰਗਾ ਪੂਜਾ ਤੋਂ ਪਹਿਲਾਂ ਕੁਝ ਮੰਦਰਾਂ ਨੂੰ ਬੰਗਲਾਦੇਸ਼ ਵਿੱਚ ਇਸਲਾਮੀ ਸਮੂਹਾਂ ਨੇ ਮੰਦਰ ਕਮੇਟੀਆਂ ਨੂੰ ਧਮਕੀਆਂ ਦਿੱਤੀਆਂ ਸਨ ਕਿ ਜੇ ਉਹ ਦੁਰਗਾ ਪੂਜਾ ਕਰਨੀ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ 5 ਲੱਖ ਬੰਗਲਾਦੇਸ਼ੀ ਟਕੇ ਦੇਣੇ ਪੈਣਗੇ ਅਤੇ ਜੇ ਪੈਸੇ ਨਹੀਂ ਦਿੱਤੇ ਗਏ ਤਾਂ ਪੂਜਾ ਨਹੀਂ ਹੋਣ ਦਿੱਤੀ ਜਾਵੇਗੀ, ਇਸ ਦੇ ਨਾਲ ਹੀ 22 ਸਤੰਬਰ ਨੂੰ ਲਕਸ਼ਮੀਗੰਜ ਜਿ਼ਲ੍ਹੇ ਦੇ ਰਾਏਪੁਰ ਇਲਾਕੇ `ਚ ਮਦਰੱਸੇ ਦੇ ਕੁਝ ਲੋਕਾਂ ਨੇ ਦੁਰਗਾ ਦੀਆਂ ਮੂਰਤੀਆਂ ਤੋੜ ਦਿੱਤੀਆਂ ਸਨ। ਪਿਛਲੇ ਦਿਨੀ ਬਰਗੁਨਾ ਜਿ਼ਲ੍ਹੇ ਵਿੱਚ ਵੀ ਮੂਰਤੀਆਂ ਦੀ ਭੰਨਤੋੜ ਕੀਤੀ ਗਈ।ਹਿੰਦੂ ਭਾਈਚਾਰੇ ਦੇ ਕੁਝ ਲੋਕਾਂ ਨੇ ਇਸ ਮਾਮਲੇ `ਤੇ ਚਟਗਾਂਵ ਅਤੇ ਖੁਲਨਾ ਦੇ ਜਿ਼ਲ੍ਹਾ ਅਧਿਕਾਰੀਆਂ ਕੋਲ ਸਿ਼ਕਾਇਤਾਂ ਵੀ ਦਰਜ ਕਰਵਾਈਆਂ ਸਨ। ਹਿੰਦੂ ਬੋਧੀ ਈਸਾਈ ਏਕਤਾ ਪ੍ਰੀਸ਼ਦ ਦੇ ਜਨਰਲ ਸਕੱਤਰ ਮਹਿੰਦਰ ਨਾਥ ਨੇ ਕਿਹਾ ਕਿ ਖੁਲਨਾ ਸ਼ਹਿਰ ਦੇ ਦਕੋਪ ਸ਼ਹਿਰ ਦੇ 25 ਤੋਂ ਵੱਧ ਮੰਦਰਾਂ ਨੂੰ ਪੰਜ ਦਿਨਾਂ ਤਿਉਹਾਰ ਮਨਾਉਣ ਲਈ 5 ਲੱਖ ਰੁਪਏ ਦੀ ਮੰਗ ਕਰਨ ਦੀਆਂ ਧਮਕੀਆਂ ਮਿਲੀਆਂ ਹਨ। ਜ਼ਿਕਰਯੋਹ ਹੈ ਕਿ ਕੁਝ ਦਿਨ ਪਹਿਲਾਂ ਮੁਹੰਮਦ ਯੂਨਸ ਦੀ ਅਗਵਾਈ ਵਾਲੀ ਬੰਗਲਾਦੇਸ਼ ਦੀ ਅੰਤਰਿਮ ਸਰਕਾਰ ਨੇ ਹੁਕਮ ਜਾਰੀ ਕਰਦੇ ਹੋਏ ਕਿਹਾ ਸੀ ਕਿ ਦੁਰਗਾ ਪੂਜਾ ਦੌਰਾਨ ਅਜ਼ਾਨ ਤੋਂ ਪਹਿਲਾਂ ਅਤੇ ਨਮਾਜ਼ ਦੌਰਾਨ ਕੋਈ ਵੀ ਸੰਗੀਤ ਨਾ ਵਜਾਇਆ ਜਾਵੇ।

Related Post