post

Jasbeer Singh

(Chief Editor)

Patiala News

ਸਿਖਿਆ ਤੋਂ ਪਹਿਲਾਂ, ਬੱਚਿਆਂ ਦੀ ਸਿਹਤ, ਸੁਰੱਖਿਆ, ਸੰਸਕਾਰਾਂ ਸਨਮਾਨ ਲਈ ਯਤਨ ਜ਼ਰੂਰੀ : ਸਰਲਾ ਭਟਨਾਗਰ

post-img

ਸਿਖਿਆ ਤੋਂ ਪਹਿਲਾਂ, ਬੱਚਿਆਂ ਦੀ ਸਿਹਤ, ਸੁਰੱਖਿਆ, ਸੰਸਕਾਰਾਂ ਸਨਮਾਨ ਲਈ ਯਤਨ ਜ਼ਰੂਰੀ : ਸਰਲਾ ਭਟਨਾਗਰ ਪਟਿਆਲਾ : ਬੱਚਿਆਂ ਲਈ ਸਕੂਲ, ਸਿਖਿਆ, ਸੰਸਕਾਰਾਂ, ਮਰਿਆਦਾਵਾਂ, ਫਰਜ਼ਾਂ ਸਿਹਤ, ਤੰਦਰੁਸਤੀ, ਅਰੋਗਤਾ ਅਤੇ ਉਜਵੱਲ ਭਵਿੱਖ ਲਈ, ਵਿਦਿਆ ਦੇ ਮੰਦਰ ਹਨ। ਅਧਿਆਪਕ, ਬੱਚਿਆਂ ਦੇ ਮਾਤਾ ਪਿਤਾ, ਗੁਰੂ ਅਧਿਆਪਕ ਹਮਦਰਦ ਅਤੇ ਦੋਸਤ ਹੋਣ ਨਾਤੇ ਉਨ੍ਹਾਂ ਨੂੰ ਸੰਵਾਰਨ, ਸੁਧਾਰਨ, ਸਿਹਤਮੰਦ ਤਦੰਰੁਸਤ ਬਣਾਉਣ, ਮਾੜੇ ਕਾਰਜਾਂ ਤੋਂ ਬਚਾਉਣ ਅਤੇ ਬੱਚਿਆਂ ਨੂੰ ਜਾਗਰੂਕ ਕਰਨ ਲਈ ਜ਼ੰਗੀ ਪੱਧਰ ਤੇ ਯਤਨਸ਼ੀਲ ਹੋਣੇ ਚਾਹੀਦੇ ਹਨ, ਤਾਂ ਜ਼ੋ ਹੁਣ ਦੇ ਵਿਦਿਆਰਥੀਆਂ ਨੂੰ ਗਿਆਨਵਾਨ, ਵਿਦਵਾਨ, ਇਮਾਨਦਾਰ ਸਖ਼ਤ ਮਿਹਨਤੀ ਅਤੇ ਵਫ਼ਾਦਾਰ ਬਣਾ ਕੇ, ਦੇਸ਼ ਸਮਾਜ ਘਰ ਪਰਿਵਾਰਾਂ ਦੇ ਭਵਿੱਖ ਨੂੰ ਉਜਵੱਲ ਬਣਾਇਆ ਜਾ ਸਕਦਾ ਹੈ, ਇਹ ਵਿਚਾਰ ਵੀਰ ਹਕੀਕਤ ਰਾਏ ਮਾਡਲ ਸੀਨੀਅਰ ਸੈਕੰਡਰੀ ਸਕੂਲ ਦੇ ਪ੍ਰਿੰਸੀਪਲ ਸ਼੍ਰੀਮਤੀ ਸਰਲਾ ਭਟਨਾਗਰ ਨੇ, ਆਪਣੇ ਸਕੂਲ ਦੇ ਲੋੜਵੰਦ ਵਿਦਿਆਰਥੀਆਂ ਨੂੰ ਮੁਫ਼ਤ ਐਨਕਾਂ ਪ੍ਰਦਾਨ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਨੇ ਕਿਹਾ ਕਿ ਸਕੂਲ ਵਲੋਂ ਵਿਦਿਆਰਥੀਆਂ ਦੀ ਵਧੀਆ ਸਿਖਿਆ ਦੇ ਨਾਲ ਉਨ੍ਹਾਂ ਦੀ ਸਿਹਤ, ਸੁਰੱਖਿਆ ਅਰੋਗਤਾ ਅਤੇ ਉਜਵੱਲ ਭਵਿੱਖ ਲਈ ਪਹਿਲ ਦੇ ਆਧਾਰ ਤੇ ਯਤਨ ਕੀਤੇ ਜਾ ਰਹੇ ਹਨ । ਬੱਚਿਆਂ ਦੀਆਂ ਨਜ਼ਰਾਂ ਦੀ ਜਾਂਚ ਕਰਵਾਈ ਗਈ ਅਤੇ ਜਿਹੜੇ ਵਿਦਿਆਰਥੀ, ਐਨਕਾਂ ਲੈਣ ਤੋਂ ਅਸਮਰਥ ਹਨ, ਉਨ੍ਹਾਂ ਨੂੰ ਪ੍ਰਧਾਨ ਸ਼੍ਰੀ ਵਿਪਿਨ ਸ਼ਰਮਾ ਵਲੋਂ ਐਨਕਾਂ ਪ੍ਰਦਾਨ ਕੀਤੀਆਂ ਗਈਆਂ । ਇਸ ਮੌਕੇ ਸ਼੍ਰੀ ਕਾਕਾ ਰਾਮ ਵਰਮਾ ਚੀਫ ਟ੍ਰੇਨਰ ਫਸਟ ਏਡ ਸੇਫਟੀ ਸਿਹਤ ਜਾਗਰੂਕਤਾ ਮਿਸ਼ਨ ਨੇ ਸਕੂਲ ਦੇ ਉਪਰਾਲਿਆਂ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਆਮ ਲੋਕਾਂ ਵਲੋਂ ਆਪਣੇ ਬੱਚਿਆਂ ਨੂੰ ਸਕੂਲਾਂ ਵਿਖੇ ਸਿੱਖਣ, ਸਮਝਣ, ਸੁਧਾਰਨ ਅਤੇ ਚੰਗੇ ਇਨਸਾਨ ਬਣਾਉਣ ਲਈ ਭੇਜਦੇ ਹਨ, ਜਿਸ ਹਿੱਤ, ਮਾਪਿਆਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਵੀਰ ਹਕੀਕਤ ਰਾਏ ਸਕੂਲ ਵਲੋਂ ਜੰਗੀ ਪੱਧਰ ਤੇ ਯਤਨ ਕੀਤੇ ਜਾ ਰਹੇ ਹਨ । ਐਨਕਾਂ ਲੈਣ ਵਾਲੇ ਵਿਦਿਆਰਥੀਆਂ ਨੇ ਧੰਨਵਾਦ ਕਰਦੇ ਹੋਏ ਕਿਹਾ ਕਿ ਕੁਝ ਵਿਦਿਆਰਥੀਆਂ ਨੇ ਐਨਕਾਂ ਖ਼ਰੀਦ ਲਈਆ ਪਰ ਉਨ੍ਹਾਂ ਦੀ ਜ਼ਰੂਰਤ ਅਨੁਸਾਰ ਸਕੂਲ ਵਿਖੇ ਚੈਕਅਪ ਕੈਂਪ ਲਗਾਇਆ ਅਤੇ ਹਰੇਕ ਵਿਦਿਆਰਥੀ ਨੂੰ, ਮਾਤਾ ਪਿਤਾ ਵਾਂਗ, ਪ੍ਰਿੰਸੀਪਲ ਅਤੇ ਅਧਿਆਪਕਾਂ ਵਲੋਂ ਪਿਆਰ, ਸਤਿਕਾਰ, ਸਹਿਯੋਗ ਅਤੇ ਸਹਾਰਾ ਦਿੱਤਾ ਜਾਂਦਾ ਹੈ ।

Related Post