
ਪਾਣੀ ਪ੍ਰੋਜੈਕਟ ਸਬੰਧੀ ਭਾਜਪਾ ਕੌਂਸਲਰ ਦੋਸ਼ ਲਾਉਣ ਤੋਂ ਪਹਿਲਾਂ ਫੇਰੇ ਆਪਣੀ ਪੀੜੀ ਹੇਠ ਸੋਟਾ : ਆਪ ਕੌਂਸਲਰ
- by Jasbeer Singh
- May 21, 2025

ਪਾਣੀ ਪ੍ਰੋਜੈਕਟ ਸਬੰਧੀ ਭਾਜਪਾ ਕੌਂਸਲਰ ਦੋਸ਼ ਲਾਉਣ ਤੋਂ ਪਹਿਲਾਂ ਫੇਰੇ ਆਪਣੀ ਪੀੜੀ ਹੇਠ ਸੋਟਾ : ਆਪ ਕੌਂਸਲਰ - ਐਲ. ਐਂਡ ਟੀ. ਕੰਪਨੀ ਕੰਪਨੀ ਨੂੰ ਪਾਣੀ ਪ੍ਰੋਜੈਕਟ ਦਾ ਠੇਕਾ ਅਨੁਜ ਦੀ ਸਿਆਸੀ ਗੁਰੂ ਪ੍ਰਨੀਤ ਕੌਰ ਨੇ ਹੀ ਦਿਵਾਇਆ ਸੀ - ਅਨੁਜ ਖੋਸਲਾ ਪਹਿਲਾਂ ਪ੍ਰਨੀਤ ਕੋਰ ਤੇ ਬੀਬਾ ਜੈ ਇੰਦਰ ਨੂੰ ਪੁਛਣ ਕਿ ਉਨਾ ਨੇ ਇਹ ਪ੍ਰੋਜੈਕਟ ਕਿਉਂ ਨਹੀ ਪੂਰਾ ਕਰਵਾਇਆ ਪਟਿਆਲਾ, 21 ਮਈ : ਭਾਰਤੀ ਜਨਤਾ ਪਾਰਟੀ ਦੇ ਕੌਂਸਲਰ ਅਨੁਜ ਖੋਸਲਾ ਵੱਲੋ ਸਹਿਰ ਵਿਚਲੀਆਂ ਸੜਕਾਂ ਜੋਕਿ ਐਲ.ਐਂਡ.ਟੀ ਕੰਪਨੀ ਵੱਲੋ ਤੋੜਕੇ ਬਣਾਈ ਜਾ ਰਹੀਆਂ ਹਨ, ਦੀ ਸ਼ਿਕਾਇਤ ਰਾਜਪਾਲ ਨੂੰ ਕਰਨ 'ਤੇ ਅੱਜ ਆਪ ਕੌਂਸਲਰਾਂ ਨੇ ਅਨੁਜ ਖੋਸਲਾ ਨੂੰ ਕਟਿਹਰੇ ਵਿਚ ਖੜਾ ਕਰਦਿਆਂ ਸਵਾਲ ਕੀਤਾ ਹੈ ਕਿ ਐਲ.ਐਂਡ.ਟੀ. ਕੰਪਨੀ ਨੂੰ ਇਸ ਪ੍ਰੋਜੈਕਟ ਦਾ ਠੇਕਾ ਕੈ. ਅਮਰਿੰਦਰ ਸਿੰਘ ਦੀ ਸਰਕਾਰ ਵੇਲੇ ਉਨਾ ਦੀ ਸਿਆਸੀ ਗੁਰੂ ਪ੍ਰਨੀਤ ਕੌਰ ਨੇ ਦਿਵਾਇਆ ਸੀ। ਤੁਸੀ ਅੱਜ ਤੱਕ ਕਦੇ ਸਰਕਾਰ ਵੇਲੇ ਤੋਂ ਚਲ ਰਹੇ ਇਸ ਪ੍ਰੋਜੈਕਟ ਦੀ ਸ਼ਿਕਾਇਤ ਨਹੀ ਕੀਤੀ। ਇਸ ਲਈ ਤੁਹਾਨੂੰ ਪਹਿਲਾਂ ਆਪਣੀ ਪੀੜੀ ਹੇਠ ਸੋਟਾ ਫੇਰਨਾ ਚਾਹੀਦਾ ਹੈ। ਆਪ ਕੌਂਸਲਰਾਂ ਦਵਿੰਦਰ ਪਾਲ ਮਿੱਕੀ, ਰਣਜੀਤ ਸਿੰਘ ਚੰਡੋਕ, ਜਗਤਾਰ ਸਿੰਘ ਤਾਰੀ, ਅਮ੍ਰਿਤਪਾਲ ਸਿੰਘ ਪਾਲੀ, ਸਿਮਰਨਜੀਤ ਸਿੰਘ ਨੇ ਆਖਿਆ ਕਿ ਅਨੁਜ ਖੋਸਲਾ ਕਹਿ ਰਹੇ ਹਨ ਕਿ ਇਹ ਕੰਪਨੀ ਬਲੈਕਲਿਸਟ ਸੀ ਤਾਂ ਇਹ ਠੇਕਾ ਹੀ ਉਨ੍ਹਾ ਦੀ ਸਿਆਸੀ ਗੁਰੂ ਪ੍ਰਨੀਤ ਕੌਰ ਤੇ ਬੀਬਾ ਜੈ ਇੰਦਰ ਨੇ ਆਪਣੀ ਸਰਕਾਰ ਵੇਲੇ ਦਿਵਾਇਆ ਸੀ ਤਾਂ ਆਖਿਰ ਇਕ ਬਲੈਕਲਿਸਟ ਕੰਪਨੀ ਨੂੰ ਕਿਉਂ ਇਹ ਠੇਕਾ ਦਿੱਤਾ ਗਿਆ, ਅਨੁਜ ਖੋਸਲਾ ਇਸ ਗੱਲ ਦਾ ਜਵਾਬ ਪ੍ਰਨੀਤ ਕੌਰ ਤੋਂ ਲੈਣ। ਆਪ ਕੌਂਸਲਰਾਂ ਨੇ ਆਖਿਆ ਕਿ ਅਨੁਜ ਖੋਸਲਾ ਨੇ ਆਪਣੀਂ ਰਫਤਾਰ ਇਨੀ ਤੇਜ ਕਰ ਲਈ ਹੈ ਕਿ ਉਹ ਬੀਬਾ ਜੈ ਇੰਦਰ ਤੇ ਪ੍ਰਨੀਤ ਕੌਰ ਨੂੰ ਵੀ ਪਿਛੇ ਛੱਡ ਗਏ ਹਨ। ਅੱਜ ਤੱਕ ਬੀਬਾ ਜੈ ਇੰਦਰ ਜਾਂ ਪ੍ਰਨੀਤ ਕੌਰ ਨੇ ਇਸ ਪ੍ਰੋਜੈਕਟ ਨੂੰ ਨੈ ਕੇ ਰਾਜਪਾਲ ਨਾਲ ਮੁਲਾਕਾਤ ਨਹੀ ਕੀਤੀ। ਇਸਤੋ ਲਗਦਾ ਹੈ ਕਿ ਅਨੁਜ ਖੋਸਲਾ ਇਸ ਵੇਲੇ ਆਪਣੇ ਆਪ ਨੂੰ ਬੀਬਾ ਜੈ ਇੰਦਰ ਤੇ ਪ੍ਰਨੀਤ ਕੌਰ ਤੋਂ ਵੱਡਾ ਸਮਝ ਰਹੇ ਹਨ ਜਾਂ ਫਿਰ ਉਨ੍ਹਾਂ ਦਾ ਹੁਣ ਭਾਜਪਾ ਤੋਂ ਮੋਹ ਭੰਗ ਹੋ ਚੁਕਾ ਹੈ ਤੇ ਉਹ ਆਪਣੇ ਸਿਆਸੀ ਗੁਰੂ ਰਾਹੀ ਕਾਂਗਰਸ ਵਿਚ ਛਲਾਂਗ ਲਗਾਉਣ ਬਾਰੇ ਸੋਚ ਰਹੇ ਹਨ। ਆਪ ਕੌਂਸਲਰਾਂ ਨੇ ਆਖਿਆ ਕਿ ਭਾਜਪਾ ਕੌਂਸਲਰ ਵਲੋ ਕੀਤੀ ਇਸ ਸ਼ਿਕਾਇਤ ਤੋਂ ਸਾਬਿਤ ਹੋ ਜਾਂਦਾ ਹੈ ਕਿ ਉਨ੍ਹਾ ਇਹ ਸ਼ਿਕਾਇਤ ਕਰਕੇ ਉਨ੍ਹਾ ਦੇ ਉਸ ਸਮੇਂ ਦੀ ਖੁਦ ਵੇਲੇ ਦੀ ਸਰਕਾਰ ਦੇ ਕਾਰਜਕਾਲ ਉਪਰ ਸਵਾਲ ਚੁਕਿਆ ਹੈ। ਉਨ੍ਹਾ ਕਿਹਾ ਕਿ ਜੋ ਕੰਮ ਇਨਾ ਵੱਲੋ ਛੱਡ ਦਿੱਤੇ ਗਏ ਸਨ, ਉਨ੍ਹਾ ਨੂੰ ਹੀ ਅੱਜ ਆਪ ਸਰਕਾਰ ਵੱਲੋ ਪੂਰੀ ਦ੍ਰਿੜਤਾ ਨਾਲ ਪੂਰਾ ਕੀਤਾ ਜਾ ਰਿਹਾ ਹੈ ਅਤੇ ਸ਼ਹਿਰ ਦਾ ਸਰਵ ਪੱਖੀ ਵਿਕਾਸ ਕਰਵਾਇਆ ਜਾ ਰਿਹਾ ਹੈ। ਇਸ ਲਈ ਭਾਜਪਾ ਕੌਂਸਲਰ ਨੂੰ ਪਹਿਲਾਂ ਮਹਾਰਾਣੀ ਪ੍ਰਨੀਤ ਕੌਰ ਅਤੇ ਬੀਬਾ ਜੈ ਇੰਦਰ ਤੋਂ ਪੁਛਣਾ ਚਾਹੀਦਾ ਹੈ ਕਿ ਇਕਬਲੈਕਲਿਸਟ ਕੰਪਨੀ ਨੂੰ ਇਹ ਠੇਕਾ ਕਿਉਂ ਦਿੱਤਾ ਗਿਆ। ਫਿਰ ਵੀ ਸਾਡੀ ਸਰਕਾਰ ਇਸ ਪ੍ਰੋਜੈਕਟ ਨੂੰ ਪੂਰਾ ਕਰ ਰਹੀ ਹੈ, ਇਸਦੀਆਂ ਤਰੁਟੀਆਂ ਨੂੰ ਖਤਮ ਕਰ ਰਹੀ ਹੈ। ਕੰਪਨੀ ਦੇ ਅਧਿਕਾਰੀਆਂ ਨੂੰ ਆੜੇ ਹਥੀ ਲੈ ਕੇ ਇਸ ਪ੍ਰੋਜੈਕਟ ਨੂੰ ਪੂਰਾ ਕਰਵਾ ਰਹੀ ਹੈ।