
ਬੈਂਗਲੁਰੂ ਸਿਟੀ ਯੂਨੀਵਰਸਿਟੀ ਦਾ ਨਾਮ ਰੱਖਿਆ ਜਾਵੇਗਾ ਡਾ. ਮਨਮੋਹਨ ਸਿੰਘ ਦੇ ਨਾਂ `ਤੇ
- by Jasbeer Singh
- July 3, 2025

ਬੈਂਗਲੁਰੂ ਸਿਟੀ ਯੂਨੀਵਰਸਿਟੀ ਦਾ ਨਾਮ ਰੱਖਿਆ ਜਾਵੇਗਾ ਡਾ. ਮਨਮੋਹਨ ਸਿੰਘ ਦੇ ਨਾਂ `ਤੇ ਬੈਂਗਲੁਰੂ, 3 ਜੁਲਾਈ 2025 : ਭਾਰਤ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਤੇ ਪ੍ਰਸਿੱਧ ਅਰਥ ਸ਼ਾਸਤਰੀ ਡਾ. ਮਨਮੋਹਨ ਸਿੰਘ ਦੇੇ ਨਾਮ ਤੇ ਕਰਨਾਟਕ ਮੰਤਰੀ ਮੰਡਲ ਵਲੋਂ ਲਏ ਗਏ ਫ਼ੈਸਲੇ ਅਨੁਸਾਰ ਸਰਕਾਰੀ ਬੈਂਗਲੁਰੂ ਸਿਟੀ ਯੂਨੀਵਰਸਿਟੀ ਦਾ ਨਾਮ ਰੱਖਿਆ ਜਾਵੇਗਾ। ਦੱਸਣਯੋਗ ਹੈ ਕਿ ਇਸ ਤੋਂ ਇਲਾਵਾ ਮੰਤਰੀ ਮੰਡਲ ਨੇ ਬੰਗਲੌਰ ਦਿਹਾਤੀ ਜ਼ਿਲ੍ਹੇ ਦਾ ਨਾਮ ਵੀ ਬਦਲ ਕੇ ਬੰਗਲੌਰ ਉੱਤਰੀ ਜ਼ਿਲ੍ਹਾ ਅਤੇ ਬਾਗੇਪੱਲੀ ਤਾਲੁਕ ਦਾ ਨਾਮ ਭਾਗਿਆ ਨਗਰ ਕਰਨ ਦਾ ਫੈਸਲਾ ਕੀਤਾ ਗਿਆ ਹੈ ਤੇ ਉਕਤ ਫ਼ੈਸਲੇ ਨੂੰ ਮਨਜ਼ੂੂਰੀ ਨੰਦੀ ਪਹਾੜੀਆਂ `ਤੇ ਮੁੱਖ ਮੰਤਰੀ ਸਿਧਾਰਮਈਆ ਦੀ ਪ੍ਰਧਾਨਗੀ ਹੇਠ ਹੋਈ ਮੰਤਰੀ ਮੰਡਲ ਦੀ ਮੀਟਿੰਗ ਵਿੱਚ ਦਿੱਤੀ ਗਈ। ਕਿਸ ਉਮਰੇ ਹੋਇਆ ਸੀ ਡਾ. ਮਨਮੋਾਹਨ ਸਿੰਘ ਦਾ ਦੇਹਾਂਤ ਭਾਰਤ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਜਿਨ੍ਹ੍ਹਾਂ ਦਾ ਦੇਹਾਂਤ 92 ਸਾਲ ਦੀ ਉਮਰ ਵਿਚ ਪਿਛਲੇ ਸਾਲ ਦਸੰਬਰ ਮਹੀਨੇ ਵਿਚ ਹੋਇਆ ਸੀ ਨੇ ਪ੍ਰਧਾਨ ਮੰਤਰੀ ਵਜੋਂ ਆਪਣੇ 10 ਸਾਲਾਂ ਦੇ ਕਾਰਜਕਾਲ ਦੌਰਾਨ ਦੇਸ਼ ਦੇ ਆਰਥਿਕ ਸੁਧਾਰਾਂ ਨੂੰ ਰੂਪ ਦੇਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ।