
ਭਾਈ ਅਮ੍ਰਿੰਤਪਾਲ ਸਿੰਘ ਮੈਬਰ ਲੋਕ ਸਭਾ ਦੀ ਨਜ਼ਰਬੰਦੀ ਵਧਾਉਣ ਦੀ ਨਿਖੇਧੀ
- by Jasbeer Singh
- April 24, 2025

ਭਾਈ ਅਮ੍ਰਿੰਤਪਾਲ ਸਿੰਘ ਮੈਬਰ ਲੋਕ ਸਭਾ ਦੀ ਨਜ਼ਰਬੰਦੀ ਵਧਾਉਣ ਦੀ ਨਿਖੇਧੀ ਜਨਰਲ ਡਾਇਰ ਦੇ ਵਾਰਸ਼ ਹਮੇਸ਼ਾ ਸਰਕਾਰ ਦੀ ਬੋਲੀ ਬੋਲਦੇ ਰਹੇ:ਡਰੋਲੀ ਪਟਿਆਲਾ : ਅਕਾਲੀ ਦਲ ਵਾਰਸ਼ ਪੰਜਾਬ ਦੇ ਜਿਲ੍ਹਾਂ ਪਟਿਆਲਾ ਦੀ ਮੀਟਿੰਗ ਪਾਰਟੀ ਦੇ ਪਟਿਆਲਾ ਅਤੇ ਮਲੇਰਕੋਟਲਾ ਦੇ ਇੰਚਾਰਜ਼ ਜ਼ਸਵਿੰਦਰ ਸਿੰਘ ਡਰੋਲੀ ਦੀ ਪ੍ਰਧਾਨਗੀ ਹੇਠ ਅੱਜ ਇਥੇ ਹੋਈ।ਮੀਟਿੰਗ ਵਿੱਚ ਭਾਈ ਅਮ੍ਰਿੰਤਪਾਲ ਸਿੰਘ ਮੈਬਰ ਲੋਕ ਸਭਾ ਖਡੂਰ ਸਹਿਬ ਦੀ 2 ਸਾਲਾ ਤੋ ਹੋਰ ਇਕ ਸਾਲ ਦਾ ਵਾਧਾ ਕਰਨ ਦੇ ਫੈਸਲੇ ਦੀ ਸਖਤ ਨਿਖੇਧੀ ਕੀਤੀ ਹੈ।ਉਨ੍ਹਾਂ ਕਿਹਾ ਕਿ ਰਾਜ ਕਰਤਾ ਅਤੇ ਹੋਰ ਸਿਆਸੀ ਪਾਰਟੀਆਂ ਅਕਾਲੀ ਦਲ ਵਾਰਸ਼ ਪੰਜਾਬ ਦੇ ਵਧਦੇ ਪ੍ਰਭਾਵ ਨੂੰ ਬਰਦਾਸ਼ਤ ਨਹੀ ਕਰ ਰਹੀਆਂ ਜਿਸ ਕਾਰਨ ਉਹ ਵਾਰਸ਼ ਪੰਜਾਬ ਵਿਰੁੱਧ ਇਕ ਸਾਜ਼ਸ ਅਧੀਨ ਕੂੜ ਪ੍ਰਚਾਰ ਕਰ ਰਹੀਆਂ ਹਨ।ਉਨਾਂ ਕਿਹਾ ਕਿ ਜਨਰਲ ਡਾਇਰ ਨੂੰ ਸਨਮਾਨਤ ਕਰਨ ਵਾਲੇ ਹਮੇਸ਼ਾ ਪੰਥ ਤੇ ਪੰਜਾਬ ਦੇ ਵਿਰੁੱਧ ਭੁਗਤਦੇ ਰਹੇ ਹਨ।ਅਕਾਲੀ ਦਲ ਵਾਰਸ਼ ਪੰਜਾਬ ਅਮਨ ਪਸੰਦ ਤਰੀਕੇ ਨਾਲ ਬੇਗਮਪੁਰੇ ਦੇ ਸੰਕਲਪ ਵਾਸਤੇ ਲਾਮਬੰਧੀ ਕਰ ਰਹੀ ਹੈ।ਉਨ੍ਹਾਂ ਕਿਹਾ ਕਿ ਬਿਕਰਮ ਸਿੰਘ ਮਜੀਠੇ ਵਰਗੇ ਲੋਕ ਪੰਜਾਬ ਵਿੱਚ ਘੱਟ ਗਿਣਤੀਆਂ ਨੂੰ ਡਰਾਂ ਕੇ ਆਪਣੇ ਨਾਲ ਜ਼ੋੜਨ ਦਾ ਭਰਮ ਪਾਲ ਰਹੇ ਹਨ।ਉਨ੍ਹਾਂ ਕਿਹਾ ਕਿ ਭਾਈ ਅਮ੍ਰਿੰਤਪਾਲ ਸਿੰਘ ਮੈਬਰ ਪਾਰਲੀਮੈਟ ਦੇ ਅਕਸ਼ ਨੂੰ ਖਰਾਬ ਕਰਨ ਲਈ ਜਾਅਲੀ ਵੀਡਉ ਜਾਰੀ ਕੀਤੀਆਂ ਜਾਂ ਰਹੀਆਂ ਹਨ,ਸਰਕਾਰ ਦੇ ਇਸ ਵਰਤਾਰੇ ਬਾਰੇ ਪੰਜਾਬ ਦਾ ਅਵਾਮ ਪੂਰੀ ਤਰ੍ਹਾਂ ਜਾਣੂ ਹੈ। ਉਨਾਂ ਕਿਹਾ ਕਿ ਅਕਾਲੀ ਦਲ ਵਾਰਸ ਪੰਜਾਬ ਦੇ ਆਗੂ ਪੰਜਾਬ ਵਿੱਚ ਭਾਈਚਾਰਕ ਏਕਤਾ ਅਤੇ ਆਪਸੀ ਸਦਭਾਵਨਾਂ ਵਿੱਚ ਕਿਸੇ ਕਿਸ਼ਮ ਦੀ ਤਰੇੜ ਨਹੀ ਆਉਣ ਦੇਵੇਗੀ।ਉਨਾਂ ਪੰਜਾਬ ਦੇ ਅਵਾਮ ਨੂੰ ਅਪੀਲ ਕੀਤੀ ਕਿ ਉਹ ਹੱਕ ਸੱਚ ਤੇ ਇਨਸਾਫ ਦੀ ਪਹਿਚਾਣ ਕਰਨ।ਜਥੇਬੰਦੀ ਨੇ ਅਨੰਤਨਾਗ ਕਸ਼ਮੀਰ ਵਿੱਚ ਬੇਗੁਨਾਹ ਲੋਕਾਂ ਦੇ ਕਤਲਾ ਦੀ ਸਖਤ ਨਿਖਧੀ ਕੀਤੀ ਅਤੇ ਗੋਲਾਬਾਰੀ ਵਿੱਚ ਜਖਮੀ ਹੋਣ ਵਾਲੇ ਲੋਕਾਂ ਦੇ ਛੇਤੀ ਠੀਕ ਹੋਣ ਦੀ ਕਾਮਨਾਂ ਕੀਤੀ ਹੈ।ਅੱਜ ਦੀ ਮੀਟਿੰਗ ਵਿੱਚ ਗੁਰਮੋਹਨ ਸਿੰਘ ਮੰਡੋਲੀ,ਸ਼ਰਨਜੀਤ ਸਿੰਘ ਜ਼ੋਗੀਪੁਰ,ਦਰਸ਼ਨ ਸਿੰਘ ਰਣੀਆ,ਗੁਪ੍ਰੀਤ ਸਿੰਘ ਬਾਰਨ,ਵਰਿੰਦਰ ਸਿੰਘ ਖਾਲਸਾ,ਗੁਰਸ਼ਰਨ ਸਿੰਘ ਗਿੱਲ,ਗੁਰਜੀਤ ਸਿੰਘ ਜ਼ੋਗੀਪੁਰ,ਡਾਂ:ਲਖਵਿੰਦਰ ਸਿੰਘ ਆਦਿ ਸਾਮਲ ਹੋਏ।