post

Jasbeer Singh

(Chief Editor)

Latest update

ਪਰਲਸ ਗਰੁੱਪ ਦੇ ਭੰਗੂ ਦੀ ਧੀ ਨੇ ਨਿਵੇਸ਼ਕਾਂ ਦੇ ਪੈਸੇ ਵਾਪਸ ਕਰਨ ਦਾ ਕੀਤਾ ਵਾਅਦਾ ....

post-img

ਪੰਜਾਬ ( ੨੮ ਅਗਸਤ ੨੦੨੪ ) : ਚਿੱਟ ਫੰਡ ਸਕੀਮਾਂ ਜ਼ਰੀਏ 5.5 ਕਰੋੜ ਤੋਂ ਵੱਧ ਨਿਵੇਸ਼ਕਾਰਾਂ ਤੋਂ ਕਰੀਬ 45,000 ਕਰੋੜ ਰੁਪਏ (ਨਿਵੇਸ਼ਕਾਂ ਮੁਤਾਬਕ 60,000 ਕਰੋੜ) ਦੀ ਠੱਗੀ ਪਰਲ ਗਰੁੱਪ ਕੰਪਨੀ ਦੇ ਮਾਲਕ ਨਿਰਮਲ ਸਿੰਘ ਭੰਗੂ ਦੀ ਮੌਤ ਤੋਂ ਬਾਅਦ ਉਨ੍ਹਾਂ ਦੀ ਧੀ ਬਰਿੰਦਰ ਕੌਰ ਭੰਗੂ ਨੇ ਵੱਡਾ ਐਲਾਨ ਕੀਤਾ ਹੈ। ਬਰਿੰਦਰ ਕੌਰ ਨੇ ਨੋਟਿਸ ਕੱਢ ਕੇ ਸੂਚਿਤ ਕੀਤਾ ਹੈ ਕਿ ਉਹ ਪਰਲਜ਼ ਗਰੁਪ ਦੇ ਹਰ ਨਿਵੇਸ਼ਕ ਨੂੰ ਪੈਸੇ ਵਾਪਸ ਕਰਨਗੇ। ਨੋਟਿਸ ਵਿਚ ਉਨ੍ਹਾਂ ਆਖਿਆ ਹੈ ਕਿ ਉਹ ਸਭ ਨੂੰ ਸੂਚਿਤ ਕਰਦੇ ਹਨ ਕਿ ਨਿਰਮਲ ਸਿੰਘ ਭੰਗੂ ਪਰਲਜ਼ ਗਰੁੱਪ ਦੇ ਹਰ ਨਿਵੇਸ਼ਕ ਦੇ ਪੈਸੇ ਵਾਪਸ ਕਰਨ ਦੇ ਇੱਕੋ-ਇਕ, ਅਟੱਲ ਸੁਫਨੇ ਪ੍ਰਤੀ ਪ੍ਰਤੀਬੱਧ ਸਨ। ਪੀ. ਏ. ਸੀ. ਐੱਲ ਲਿਮਟਿਡ ਅਤੇ ਪੀ. ਜੀ. ਐੱਫ. ਲਿਮਟਿਡ ਦੇ ਨਿਵੇਸ਼ਕਾਂ ਦਾ ਪੈਸਾ ਵਾਪਸ ਕਰਨ ਸੰਬੰਧੀ ਮਾਮਲਿਆਂ ਤੇ ਮਾਣਯੋਗ ਸੁਪਰੀਮ ਕੋਰਟ ਵਲੋਂ ਵਿਚਾਰ ਕੀਤਾ ਜਾ ਰਿਹਾ ਹੈ, ਜਿਸ ਵਲੋਂ ਪੀ. ਏ. ਸੀ. ਐੱਲ. ਲਿਮਟਿਡ ਅਤੇ ਪੀ. ਜੀ. ਐੱਫ. ਲਿਮਟਿਡ ਦੇ ਨਿਵੇਸ਼ਕਾਂ ਨੂੰ ਪੈਸਾ ਵਾਪਸ ਕਰਨ ਦੀ ਨਿਗਰਾਨੀ ਕੀਤੀ ਜਾ ਰਹੀ ਹੈ ਅਤੇ ਇਸ ਲਈ ਬਕਾਇਦਾ ਦੋ ਕਮੇਟੀਆਂ (ਲੋਢਾ ਕਮੇਟੀ ਅਤੇ ਵਿਸ਼ੇਸ਼ ਕਮੇਟੀ) ਦਾ ਵੀ ਗਠਨ ਕੀਤਾ ਹੈ। ਪਰਲਜ਼ ਗਰੁਪ ਪਰਿਵਾਰ ਵਲੋਂ ਅਤੇ ਆਪਣੇ ਪਿਤਾ ਦੇ ਮਾਣ ਸਤਿਕਾਰ ਵਿਚ ਮੈਂ ਤੁਹਾਨੂੰ ਸਭ ਨੂੰ ਯਕੀਨ ਦਿਵਾਉਂਦੀ ਹਾਂ ਕਿ ਮੈਂ ਪਰਲਜ਼ ਗਰੁਪ ਦੇ ਹਰ ਨਿਵੇਸ਼ਕ ਨੂੰ ਪੈਸੇ ਵਾਪਸ ਕਰਨ ਸੰਬੰਧੀ ਨਿਆਇਕ ਅਤੇ ਅਰਧ ਨਿਆਇਕ ਅਥਾਰਟੀਜ਼ ਨੂੰ ਆਪਣਾ ਪੂਰਾ ਸਹਿਯੋਗ ਅਤੇ ਮੁਕੰਮਲ ਸਮਰਥਨ ਦੇਵਾਂਗੀ।

Related Post