

ਭੀਮ ਸ਼ਰਮਾ ਬਣੇ ਸ਼ਿਵ ਮੰਦਿਰ ਕਮੇਟੀ ਮੰਡੋਰ ਦੇ ਪ੍ਰਧਾਨ ਨਾਭਾ 28 ਮਈ : ਹਲਕਾ ਦਿਹਾਤੀ ਪਟਿਆਲਾ ਦੇ ਪਿੰਡ ਵਿਖੇ ਪ੍ਰਚੀਨ ਸ਼ਿਵ ਮੰਦਿਰ ਦਾ ਪ੍ਰਬੰਧ ਚਲਾਉਣ ਲਈ ਬਣੀ ਕਮੇਟੀ ਦੀ ਇੱਕ ਅਹਿਮ ਮੀਟਿੰਗ ਹੋਈ ਇਸ ਮੋਕੇ ਕਮੇਟੀ ਦੀ ਮੁੜ ਚੋਣ ਕੀਤੀ ਗਈ ਜਿਸ ਵਿੱਚ ਸਰਬਸੰਮਤੀ ਨਾਲ ਸਾਰੇ ਮੈਂਬਰਾਂ ਵਲੋਂ ਭੀਮ ਸਰਮਾ ਨੂੰ ਸ਼ਿਵ ਮੰਦਿਰ ਕਮੇਟੀ ਦਾ ਪ੍ਰਧਾਨ ਚੁਣ ਲਿਆ ਗਿਆ ਤੇ ਲਾਲੀ ਸ਼ਰਮਾ ਮੀਤ ਪ੍ਰਧਾਨ, ਸੰਦੀਪ ਸ਼ਰਮਾ ਖਜਾਨਚੀ,ਗੁਰਪ੍ਰੀਤ ਸੈਕਟਰੀ,ਹਰਦੇਵ ਧਾਲੀਵਾਲ ਜੁਆਇੰਟ ਸੈਕਟਰੀ ਤੇ ਬਾਕੀ ਪਿ੍ਸ ਸ਼ਰਮਾ,ਗੁਰਦੀਪ ਟੈਲਰ , ਮੈਂਬਰ ਚੁਣੇ ਗਏ