

ਈਰਾਨ `ਚ ਚਾਕੂ ਮਾਰ ਕੇ ਜੱਜ ਦਾ ਕਤਲ ਤਹਿਰਾਨ, 28 ਮਈ : ਦੱਖਣੀ ਈਰਾਨੀ ਸ਼ਹਿਰ ਸਿ਼ਰਾਜ਼ `ਚ ਮੰਗਲਵਾਰ ਸਵੇਰੇ ਕੰਮ `ਤੇ ਜਾਂਦੇ ਸਮੇਂ ਇਕ ਜੱਜ ਦੀ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ ਗਈ, ਜਿਸਦੀ ਜਾਣਕਾਰੀ ਸਰਕਾਰੀ ਮੀਡੀਆ ਵਲੋਂ ਦਿੱਤੀ ਗਈ ।ਸਰਕਾਰੀ ਨਿਊਜ਼ ਏਜੰਸੀ ਨੇ ਇਸ ਹੱਤਿਆ ਨੂੰ `ਅੱਤਵਾਦੀ ਕਾਰਵਾਈ` ਦੱਸਦਿਆਂ ਰਿਪੋਰਟ `ਚ ਆਖਿਆ ਹੈ ਕਿ ਘਟਨਾ `ਚ ਸ਼ਾਮਲ ਦੋ ਅਣਪਛਾਤੇ ਹਮਲਾਵਰ ਹਾਲੇ `ਵੀ ਫਰਾਰ ਹਨ । ਜੱਜ ਦੀ ਪਛਾਣ ਇਹਸੋਮ ਬਘੇਰੀ (38) ਵਜੋਂ ਹੋਈ ਹੈ, ਜੋ ਸ਼ਹਿਰ ਦੇ - ਨਿਆਇਕ ਵਿਭਾਗ `ਚ ਕੰਮ ਕਰਦਾ ਸੀ ।ਬਘੇਰੀ ਪਹਿਲਾਂ `ਰੈਵੋਲਿਊਸ਼ਨਰੀ` ਅਦਾਲਤ `ਚ ਇਕ ਸਰਕਾਰੀ ਵਕੀਲ ਵਜੋਂ ਸੇਵਾ ਨਿਭਾਉਂਦੇ ਸਨ। ਸੁਰੱਖਿਆ ਅਤੇ ਨਸ਼ੇ ਵਾਲੇ ਪਦਾਰਥਾਂ ਦੀ ਸਮੱਗਲਿੰਗ ਨਾਲ ਸਬੰਧਤ ਮਾਮਲਿਆਂ ਦੀ ਸੁਣਵਾਈ `ਰੈਵੋਲਿਊਸ਼ਨਰੀ` ਅਦਾਲਤ `ਚ ਹੁੰਦੀ ਹੈ। ਕਿਸੇ ਵੀ ਸਮੂਹ ਨੇ ਤੁਰੰਤ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ । ਈਰਾਨ `ਚ ਪਹਿਲਾਂ ਵੀ ਜੱਜਾਂ ਦੇ ਕਤਲ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ। ਜਨਵਰੀ ਇਕ ਵਿਅਕਤੀ ਨੇ ਈਰਾਨ ਦੀ ਰਾਜਧਾਨੀ ਤਹਿਰਾਨ `ਚ ਦੋ ਜੱਜਾਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ, ਜਿਨ੍ਹਾਂ ਨੇ 1980 ਦੇ ਦਹਾਕੇ `ਚ ਵੱਡੀ ਗਿਣਤੀ `ਚ ਵਿਰੋਧੀਆਂ ਸਜ਼ਾ ਬਣਾਈ ਸੀ।
Related Post
Popular News
Hot Categories
Subscribe To Our Newsletter
No spam, notifications only about new products, updates.