post

Jasbeer Singh

(Chief Editor)

Patiala News

ਬੀਬੀ ਰੰਧਾਵਾ ਨੇ ਅਜ਼ਾਦੀ ਦਿਵਸ ਮੌਕੇ ਪਿੰਡ ਲਲੋਛੀ ਵਿੱਚ ਲਗਾਏ ਬੂਟੇ

post-img

ਬੀਬੀ ਰੰਧਾਵਾ ਨੇ ਅਜ਼ਾਦੀ ਦਿਵਸ ਮੌਕੇ ਪਿੰਡ ਲਲੋਛੀ ਵਿੱਚ ਲਗਾਏ ਬੂਟੇ ਵਾਤਾਵਰਣ ਨੂੰ ਸੰਭਾਲਣ ਦੀ ਲੋੜ ਤੇ ਦਿੱਤਾ ਜ਼ੋਰ ਸਮਾਣਾ ਅਗਸਤ ( ) ਪੰਜਾਬ ਮਹਿਲਾ ਕਾਂਗਰਸ ਦੇ ਪ੍ਰਧਾਨ ਗੁਰਸ਼ਰਨ ਕੌਰ ਰੰਧਾਵਾ ਵੱਲੋਂ ਅਜ਼ਾਦੀ ਦਿਵਸ ਦੇ ਦਿਨ ਹਲਕਾ ਸਮਾਣਾ ਦੇ ਪਿੰਡ ਲਲੋਸ਼ੀ ਤੇ ਆਸਪਾਸ ਦੇ ਪਿੰਡਾਂ ਵਿੱਚ 500 ਦੇ ਕਰੀਬ ਫਲਦਾਰ ਬੂਟੇ ਲਗਾਏ ਅਤੇ ਵੰਡੇ ਗਏ। ਇਸ ਮੌਕੇ ਬੀਬੀ ਗੁਰਸ਼ਰਨ ਕੌਰ ਰੰਧਾਵਾ ਨੇ ਪਿੰਡ ਵਾਸੀਆਂ ਨੂੰ ਦਿਨੋ ਦਿਨ ਬੇਹਾਲ ਹੋ ਰਹੇ ਵਾਤਾਵਾਰਣ ਨੂੰ ਸੰਭਾਲਣ ਲਈ ਹਰਿਆਲੀ ਅਤੇ ਬੂਟੇ ਲਗਾਉਣ ਉੱਤੇ ਜੋਰ ਦਿੰਦਿਆਂ ਕਿਹਾ ਕਿ ਜਿਸ ਤਰ੍ਹਾਂ ਸਾਡੇ ਵਾਤਾਵਰਨ ਦਾ ਮਾਹੌਲ ਵਿਗੜ ਰਿਹਾ ਹੈ ਉਸ ਨੂੰ ਸੰਭਾਲਣ ਲਈ ਅਗਰ ਅਸੀਂ ਸੁਚੇਤ ਨਹੀਂ ਹੋਏ ਤਾਂ ਆਉਣ ਵਾਲੀਆਂ ਪੀੜੀਆਂ ਨੂੰ ਇਸ ਦਾ ਹੋਰ ਮਾੜਾ ਨਤੀਜਾ ਭੁਗਤਣਾ ਪਵੇਗਾ। ਬੀਬੀ ਰੰਧਾਵਾ ਨੇ ਕਿਹਾ ਕਿ ਜਿੱਥੇ ਇਹ ਬੂਟੇ ਸਾਨੂੰ ਮਾਂ ਦੀ ਬੁੱਕਲ ਵਰਗੀ ਠੰਡੀ ਛਾਂ ਦਿੰਦੇ ਹਨ ਉਥੇ ਹੀ ਸਾਨੂੰ ਘਰ ਦੇ ਫਲ ਅਤੇ ਆਕਸੀਜ਼ਨ ਪ੍ਰਦਾਨ ਕਰਦੇ ਹਨ। ਉਹਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਮੋਟਰ ਦੇ ਆਸ ਪਾਸ ਘੱਟੋਘੱਟ 5 5 ਫਲਦਾਰ ਦਰੱਖਤ ਲਗਾਉਣ। ਉਹਨਾਂ ਕਿਹਾ ਕਿ ਇਹ ਹਰਿਆਲੀ ਦੇਖ ਕੇ ਸਾਡੇ ਮਨ ਨੂੰ ਸ਼ਾਂਤੀ ਮਿਲਦੀ ਹੈ ਉਥੇ ਹੀ ਹਵਾ ਵਿੱਚ ਸ਼ੁੱਧਤਾ ਪੈਦਾ ਹੁੰਦੀ ਹੈ। ਉਹਨਾਂ ਕਿਹਾ ਕਿ ਵੱਡੇ ਸ਼ਹਿਰਾਂ ਦੇ ਭੀੜ ਭਰੇ ਇਲਾਕਿਆਂ ਵਿੱਚ ਜਾਂਦੇ ਹਾਂ ਤਾਂ ਪਤਾ ਚਲਦਾ ਹੈ ਕਿ ਓਥੇ ਸਾਹ ਲੈਣ ਵਿੱਚ ਮੁਸ਼ਕਲ ਪੈਦਾ ਹੁੰਦੀ ਹੈ ਪਰ ਪਿੰਡਾਂ ਨੂੰ ਖੁੱਲ੍ਹੇ ਵਾਤਾਵਰਣ ਕਰਕੇ ਸ਼ਹਿਰਾਂ ਦੀ ਸਥਿਤੀ ਦਾ ਅੰਦਾਜ਼ਾ ਨਹੀ। ਸੋ ਅੱਜ ਦੀ ਤਰੀਕ ਤੇ ਹਲਾਤਾਂ ਵਿੱਚ ਬੂਟੇ ਲਾਉਣਾ ਵੀ ਵੱਡਾ ਪੁੰਨ ਹੈ। ਬੀਬੀ ਰੰਧਾਵਾ ਨੇ ਕਿਹਾ ਕਿ ਸਾਡੇ ਦੇਸ਼ ਦੀਆਂ ਸਰਕਾਰਾਂ ਵਾਤਾਵਰਨ ਦੀ ਸ਼ੁੱਧਤਾ ਲਈ ਯੋਗ ਕਦਮ ਚੁੱਕਣ ਦੀਆਂ ਗੱਲਾਂ ਤਾਂ ਕਰਦੀਆਂ ਹਨ ਪਰ ਉਹਨਾਂ ਤੇ ਅਮਲ ਕੋਈ ਨਹੀਂ ਕਰਦਾ। ਸੋ ਬੇਨਤੀ ਹੈ ਕਿ ਵਾਤਾਵਰਨ ਦੀ ਸੰਭਾਲ ਸਬੰਧੀ ਅਤੇ ਆਉਣ ਵਾਲੀਆਂ ਪੀੜੀਆਂ ਦੀ ਸੁੱਖ ਸ਼ਾਂਤੀ ਲਈ ਸਾਨੂੰ ਵੱਧ ਤੋਂ ਵੱਧ ਬੂਟੇ ਲਗਾਉਣੇ ਚਾਹੀਦੇ ਹਨ ਅਤੇ ਆਪਣੇ ਆਲੇਦੁਆਲੇ ਨੂੰ ਵੀ ਸਾਫ ਸੁਥਰਾ ਰੱਖਣਾ ਚਾਹੀਦਾ ਹੈ। ਇਸ ਮੌਕੇ ਓਨ੍ਹਾਂ ਦੇ ਨਾਲ ਮਨਦੀਪ ਕੌਰ ਚੌਹਾਨ ਮੈਂਬਰ ਪੰਚਾਇਤ ਸੰਮਤੀ ਪਟਿਆਲਾ, ਸੁੱਖਵਿੰਦਰ ਸਿੰਘ ਬੀਸੀ ਸਰਪੰਚ, ਕੁਲਵੀਰ ਸਿੰਘ ਕਾਲਾ, ਹਰਿੰਦਰ ਸਿੰਘ ਬੌਬੀ ਮੈਂਬਰ, ਰੌਸ਼ਨ ਸਿੰਘ ਮੈਂਬਰ ਬਲਾਕ ਸੰਮਤੀ, ਗੁਰਮੇਲ ਸਿੰਘ, ਲਾਡੀ ਪ੍ਰਧਾਨ, ਗੁਰਪ੍ਰੀਤ ਬੈਦਵਾਣ ਪੀਏ, ਪ੍ਰਭਜੋਤ ਸਿੰਘ ਕੁਤਬਣਪੁਰ, ਰੁਪਿੰਦਰ ਵਜੀਦਪੁਰ, ਰਾਜਕੁਮਾਰ ਲਾਲੋਛੀ , ਦੀਪੀ ਜੋਸ਼ਨ ਵੀ ਹਾਜ਼ਰ ਸਨ

Related Post