post

Jasbeer Singh

(Chief Editor)

Patiala News

ਪਿੰਡ ਕਾਮੀ ਕਲਾਂ ਦੇ ਸਰਕਾਰੀ ਐਲੀਮੈਂਟਰੀ ਸਕੂਲ ਵਿੱਚ ਪੰਜਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਸਾਈਕਲ ਵੰਡੇ 

post-img

ਪਿੰਡ ਕਾਮੀ ਕਲਾਂ ਦੇ ਸਰਕਾਰੀ ਐਲੀਮੈਂਟਰੀ ਸਕੂਲ ਵਿੱਚ ਪੰਜਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਸਾਈਕਲ ਵੰਡੇ  - ਚੀਮਾ ਪਰਿਵਾਰ ਵੱਲੋਂ ਹਰ ਸਾਲ ਕੀਤਾ ਜਾਂਦਾ ਉਪਰਾਲਾ ਸ਼ਲਾਘਾਯੋਗ : ਸਰਬਜੀਤ ਸਿੰਘ  ਘਨੌਰ : ਹਲਕਾ ਘਨੌਰ 'ਚ ਪੈਂਦੇ ਪਿੰਡ ਕਾਮੀ ਕਲਾਂ ਦੇ ਸਰਕਾਰੀ ਐਲੀਮੈਂਟਰੀ ਸਕੂਲ ਵਿਖੇ ਸਮਾਜ ਸੇਵੀ ਗੁਰਪਿੰਦਰ ਸਿੰਘ ਚੀਮਾ, ਜਗਦੀਪ ਸਿੰਘ ਚੀਮਾ ਅਤੇ ਸ਼੍ਰੀਮਤੀ ਪੁਸ਼ਪਿੰਦਰ ਕੌਰ ਅਤੇ ਸਮੂਹ ਪਰਿਵਾਰ ਵਲੋਂ ਸਕੂਲ ਦੇ ਪੰਜਵੀਂ ਜਮਾਤ ਦੇ 26 ਵਿਦਿਆਰਥੀਆਂ ਨੂੰ ਸਾਈਕਲ ਵੰਡੇ ਗਏ । ਸਰਕਾਰੀ ਐਲੀਮੈਂਟਰੀ ਸਕੂਲ 'ਚ ਕਰਵਾਏ ਗਏ ਪ੍ਰੋਗਰਾਮ ਵਿੱਚ  ਬੀ. ਪੀ. ਈ. ਓ. ਧਰਮਿੰਦਰ ਸਿੰਘ ਟਿਵਾਣਾ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਉਨ੍ਹਾਂ ਚੀਮਾ ਪਰਿਵਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਬੱਚਿਆਂ ਦੇ ਭਵਿੱਖ ਲਈ ਇਹੋ ਜਿਹੇ ਉਪਰਾਲੇ ਕਰਨਾ ਸਮੇਂ ਦੀ ਮੁੱਖ ਲੋੜ ਹੈ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਕੀਤੇ ਜਾਂਦੇ ਨੇਕ ਉਪਰਾਲਿਆਂ ਨੂੰ ਸ਼ਬਦਾਂ ਚ ਬਿਆਨ ਕਰਨਾ ਔਖਾ ਹੈ। ਜ਼ਿਕਰਯੋਗ ਹੈ ਕਿ ਸਮਾਜ ਸੇਵੀ ਗੁਰਪਿੰਦਰ ਚੀਮਾ ਦੇ ਭੈਣ ਮੈਡਮ ਹਰਪ੍ਰੀਤ ਕੌਰ ਬਤੌਰ ਅਧਿਆਪਕ ਇਸ ਸਕੂਲ ਵਿੱਚ ਆਪਣੀਆਂ ਸੇਵਾਵਾਂ ਬਾਖੂਬੀ ਨਿਭਾ ਰਹੇ ਹਨ। ਉਨ੍ਹਾਂ ਦਾ ਬੱਚਿਆਂ ਪ੍ਰਤੀ ਅਥਾਹ ਪਿਆਰ ਸਦਕੇ ਹੀ ਉਨ੍ਹਾਂ ਦੇ ਪਰਿਵਾਰ ਵੱਲੋਂ ਲਗਾਤਾਰ ਚੌਥੇ ਸਾਲ ਵਿਦਿਆਰਥੀਆਂ ਨੂੰ ਸਾਈਕਲ ਵੰਡੇ ਗਏ ਹਨ। ਇਸ ਮੌਕੇ ਪਹੁੰਚੇ ਸਮਾਜ ਸੇਵੀ ਸਰਬਜੀਤ ਸਿੰਘ ਕਾਮੀ ਕਲਾਂ ਨੇ ਚੀਮਾ ਪਰਿਵਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਾਡੇ ਪਿੰਡ ਦਾ ਸਕੂਲ ਅਤੇ ਉਸ ਵਿਚ ਪੜ੍ਹਨ ਵਾਲੇ ਵਿਦਿਆਰਥੀ ਵੱਡੇ ਭਾਗਾਂ ਵਾਲੇ ਹਨ ਕਿ ਉਨ੍ਹਾਂ ਨੂੰ ਜ਼ਿੰਦਗੀ ਵਿੱਚ ਇਹੋ ਜਿਹੇ ਅਧਿਆਪਕਾਂ ਦੀ ਪ੍ਰਾਪਤੀ ਹੋਈ ਜਿਹੜੇ ਸਮਾਜ ਸੇਵਾ ਲਈ ਸੱਚੇ ਦਿਲੋਂ ਸੇਵਾ ਕਰਦੇ ਆ ਰਹੇ ਹਨ। ਉਨ੍ਹਾਂ ਪਿੰਡ ਦੀ ਤਰਫੋਂ ਸਮੂਹ ਚੀਮਾ ਪਰਿਵਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਾਡੇ ਬੱਚਿਆਂ ਦੇ ਭਵਿੱਖ ਲਈ ਕੀਤਾ ਗਿਆ ਇਹ ਉਪਰਾਲਾ ਕਾਬਿਲ ਏ ਤਾਰੀਫ਼ ਹੈ। ਪੂਰਾ ਪਿੰਡ ਅਤੇ ਬੱਚੇ ਹਮੇਸ਼ਾ ਹੀ ਗੁਰਪਿੰਦਰ ਚੀਮਾ ਦੇ ਇਸ ਸਹਿਯੋਗ ਨੂੰ ਯਾਦ ਰੱਖਣਗੇ । ਇਸ ਅਵਸਰ ਤੇ ਕਾਮੀ ਕਲਾਂ ਸਕੂਲ ਦੇ ਸੀ. ਐੱਚ. ਟੀ. ਹਰਪਾਲ ਸਿੰਘ ਦੁਆਰਾ ਅੱਜ ਇਸ ਪ੍ਰੋਗਰਾਮ ਵਿੱਚ ਪਹੁੰਚੇ ਹੋਏ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਬੀ. ਐੱਸ. ਓ. ਹਰਮੋਇੰਦਰ ਸਿੰਘ, ਸੀ. ਐੱਚ. ਟੀ. ਸੀਲ ਮੈਡਮ ਕੰਵਲਪ੍ਰੀਤ ਕੌਰ, ਸੀ. ਐੱਚ. ਟੀ. ਬਘੌਰਾ ਕੁਲਵੰਤ ਸਿੰਘ, ਸੀ. ਐੱਚ. ਟੀ. ਅਜਰਾਵਰ ਸੰਦੀਪ ਕੁਮਾਰ, ਬੀ. ਐੱਮ. ਟੀ. ਘਨੌਰ ਅਮਨਦੀਪ ਸਿੰਘ, ਪ੍ਰਿੰਸੀਪਲ ਮੈਡਮ ਚਰਨਜੀਤ ਕੌਰ, ਕੁਲਦੀਪ ਸਿੰਘ, ਬਲਕਾਰ ਸਿੰਘ, ਸਰਪੰਚ ਸੁਖਵਿੰਦਰ ਸਿੰਘ ਕਾਮੀ ਕਲਾਂ, ਬਲਜਿੰਦਰ ਸਿੰਘ ਨੰਬਰਦਾਰ, ਕਲੱਬ ਪ੍ਰਧਾਨ ਇੰਦਰਵੀਰ ਸਿੰਘ, ਬਾਬਾ ਦੇਵੀ ਦਿਆਲ, ਤੇਜਿੰਦਰ ਸਿੰਘ, ਪੰਚ ਗੁਰਜਿੰਦਰ ਸਿੰਘ, ਪੰਚ ਇੰਦਰਜੀਤ ਸਿੰਘ, ਪਾਖਰ ਸਿੰਘ ਤੋਂ ਇਲਾਵਾ ਨੇੜਲੇ ਸਕੂਲਾਂ ਤੋਂ ਅਧਿਆਪਕ ਅਤੇ ਵਿਦਿਆਰਥੀਆਂ ਦੇ ਮਾਪੇ ਹਾਜ਼ਰ ਸਨ ।

Related Post