post

Jasbeer Singh

(Chief Editor)

Punjab

ਵੱਡਾ ਖੁਲਾਸਾ: ਸੁਖਚੈਨ ਹਮਲੇ ’ਚ ਸ਼ੂਟਰਾਂ ਦਾ ਨਸ਼ਿਆਂ ਨਾਲ ਰਿਸ਼ਤਾ....

post-img

ਪੰਜਾਬ ( 26 ਅਗਸਤ 2024 ) : ਅੰਮ੍ਰਿਤਸਰ ਦੇ ਪਿੰਡ ਦਬੁਰਜੀ ਵਿੱਚ ਸ਼ਨੀਵਾਰ ਦੀ ਸਵੇਰੇ 7 ਵਜੇ ਦੇ ਕਰੀਬ ਦੋ ਮੁਲਜ਼ਮ ਐਨਆਰਆਈ ਸੁਖਚੈਨ ਸਿੰਘ ਦੇ ਘਰ ਵਿੱਚ ਦਾਖ਼ਲ ਹੋਏ ਅਤੇ ਉਨ੍ਹਾਂ ਨੂੰ ਗੋਲੀਆਂ ਮਾਰ ਦਿੱਤੀਆਂ। ਇਸ ਦੌਰਾਨ ਸੁਖਚੈਨ ਸਿੰਘ ਗੰਭੀਰ ਜ਼ਖਮੀ ਹੋ ਗਿਆ ਜੋ ਕਿ ਅਮਰੀਕਾ ਤੋਂ ਆਪਣੇ ਘਰ ਆਇਆ ਹੋਇਆ ਸੀ। ਹਾਲਾਂਕਿ ਪੁਲਿਸ ਨੇ ਹੁਣ ਮਾਮਲੇ ਦੀ ਕਾਰਵਾਈ ਕਰਦੇ ਹੋਏ ਸੁਪਾਰੀ ਦੇਣ ਵਾਲੇ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ। ਉੱਥੇ ਹੀ ਹੁਣ ਇਸ ਮਾਮਲੇ ’ਚ ਵੱਡਾ ਖੁਲਾਸਾ ਹੋਇਆ ਹੈ।ਦੱਸ ਦਈਏ ਕਿ ਐਨਆਰਆਈ ਸੁਖਚੈਨ ਸਿੰਘ ’ਤੇ ਹਮਲਾ ਕਰਨ ਵਾਲੇ ਦੋਵੇਂ ਸ਼ੂਟਰ ਨਸ਼ੇੜੀ ਨਿਕਲੇ ਹਨ। ਜਿਨ੍ਹਾਂ ਨੇ ਮੁਲਜ਼ਮਾਂ ਨੂੰ ਪਨਾਹ ਦਿੱਤੀ ਸੀ ਉਨ੍ਹਾਂ ਵੱਲੋਂ ਇਹ ਖੁਲਾਸਾ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਸ਼ੂਟਰ ਵਾਰਦਾਤ ਤੋਂ ਬਾਅਦ ਜਲੰਧਰ ਦੇ ਪਿੰਡ ਬੁੱਟਰਾਂ ਰੁਕੇ ਸੀ। ਦੋਵੇਂ ਸ਼ੂਟਰਾਂ ਨੇ ਵਾਰਦਾਤ ਮਗਰੋਂ ਜਲੰਧਰ ਤੋਂ ਚਿੱਟਾ ਵੀ ਲਿਆ ਸੀ।ਦੱਸਣਯੋਗ ਹੈ ਕਿ ਬੀਤੇ ਦਿਨ ਪੁਲਿਸ ਨੇ ਹਮਲਾਵਰਾਂ ਦੇ 5 ਮਦਦਗਾਰਾਂ ਨੂੰ ਗ੍ਰਿਫਤਾਰ ਕੀਤਾ ਸੀ। ਪਿੰਡ ਦਬੁਰਜੀ ’ਚ ਰਹਿੰਦੇ ਐਨਆਰਆਈ ’ਤੇ ਹਮਲਾਵਰਾਂ ਨੇ ਹਮਲਾ ਕੀਤਾ ਸੀ। ਗੋਲੀਬਾਰੀ ਦੌਰਾਨ ਆਪਣੇ ਪਿਤਾ ਨੂੰ ਬਚਾਉਣ ਦੇ ਬੱਚੇ ਹਮਲਾਵਰਾਂ ਦੇ ਅੱਗੇ ਹੱਥ ਜੋੜਦੇ ਰਹੇ ਪਰ ਉਹ ਨਹੀਂ ਰੁਕੇ।ਪੁਲਿਸ ਨੇ ਮਾਮਲੇ ਸਬੰਧੀ ਗੰਭੀਰਤਾ ਨਾਲ ਕਾਰਵਾਈ ਕਰਦੇ ਹੋਏ ਸੁਖਚੈਨ ਸਿੰਘ ਦੇ ਪਹਿਲੇ ਸਹੁਰੇ ਸਮੇਤ ਪੰਜ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਉੱਥੇ ਹੀ ਗੋਲੀਆਂ ਚਲਾਉਣ ਵਾਲੇ ਦੋਸ਼ੀਆਂ ਦੀ ਵੀ ਪਛਾਣ ਹੋ ਗਈ ਹੈ। ਮੁਲਜ਼ਮਾਂ ਦੇ ਨਾਂ ਸੁਖਵਿੰਦਰ ਸਿੰਘ ਉਰਫ ਸੁੱਖਾ ਵਾਸੀ ਕਪੂਰਥਲਾ ਅਤੇ ਗੁਰਕੀਰਤ ਸਿੰਘ ਵਾਸੀ ਜਲੰਧਰ ਹਨ। ਫਿਲਹਾਲ ਦੋਸ਼ੀ ਫਰਾਰ ਹਨ।

Related Post