ਨਿਤੀਸ਼ ਕੁਮਾਰ ਦੀ ਅਗਵਾਈ ਵਾਲੀ ਬਿਹਾਰ ਕੈਬਨਿਟ ਨੇ ਕੀਤਾ ਇਕ ਕਰੋੜ ਨੌਕਰੀਆਂ ਦੇਣ ਦਾ ਫ਼ੈਸਲਾ
- by Jasbeer Singh
- November 26, 2025
ਨਿਤੀਸ਼ ਕੁਮਾਰ ਦੀ ਅਗਵਾਈ ਵਾਲੀ ਬਿਹਾਰ ਕੈਬਨਿਟ ਨੇ ਕੀਤਾ ਇਕ ਕਰੋੜ ਨੌਕਰੀਆਂ ਦੇਣ ਦਾ ਫ਼ੈਸਲਾ ਪਟਨਾ, 26 ਨਵੰਬਰ 2025 : ਭਾਰਤ ਦੇਸ਼ ਦੇ ਸੂਬੇ ਬਿਹਾਰ ਵਿਚ ਨਵੀਂ ਬਣੀ ਕੈਬਨਿਟ ਨੇ ਬੀਤੇ ਦਿਨੀਂ ਨੂੰ ਅਪਣੀ ਪਹਿਲੀ ਬੈਠਕ ਕੀਤੀ ਅਤੇ ਅਗਲੇ ਪੰਜ ਸਾਲਾਂ ’ਚ ਸੂਬੇ ਦੇ ਨੌਜੁਆਨਾਂ ਨੂੰ ਇਕ ਕਰੋੜ ਨੌਕਰੀਆਂ ਦੇਣ ਦਾ ਫੈਸਲਾ ਕੀਤਾ। ਵਿਆਪਕ ਰੁਜ਼ਗਾਰ ਪੈਦਾ ਕਰਨ ਅਤੇ ਉਦਯੋਗਿਕ ਵਿਕਾਸ ਉਤੇ ਚਰਚਾ ਦਾ ਮੁੱਖ ਕੇਂਦਰ ਸੀ : ਮੁੱਖ ਸਕੱਤਰ ਮੁੱਖ ਮੰਤਰੀ ਨਿਤੀਸ਼ ਕੁਮਾਰ ਦੀ ਪ੍ਰਧਾਨਗੀ ਹੇਠ ਹੋਈ ਬੈਠਕ ਤੋਂ ਬਾਅਦ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਬਿਹਾਰ ਦੇ ਮੁੱਖ ਸਕੱਤਰ ਪ੍ਰਤਯਯ ਅਮ੍ਰਿਤ ਨੇ ਕਿਹਾ ਕਿ ਵਿਆਪਕ ਰੁਜ਼ਗਾਰ ਪੈਦਾ ਕਰਨ ਅਤੇ ਉਦਯੋਗਿਕ ਵਿਕਾਸ ਉਤੇ ਚਰਚਾ ਦਾ ਮੁੱਖ ਕੇਂਦਰ ਸੀ। ਉਨ੍ਹਾਂ ਨੇ ਕਿਹਾ ਕਿ ਬਿਹਾਰ ਨੂੰ ਪੂਰਬੀ ਭਾਰਤ ਦਾ ‘ਟੈੱਕ ਹੱਬ’ ਬਣਾਉਣ ਲਈ ਇਕ ਰੱਖਿਆ ਗਲਿਆਰਾ, ਸੈਮੀਕੰਡਕਟਰ ਨਿਰਮਾਣ ਪਾਰਕ, ਗਲੋਬਲ ਸਮਰੱਥਾ ਕੇਂਦਰ, ਮੈਗਾ ਟੈੱਕ ਸਿਟੀ ਅਤੇ ਫਿਟਨੈਸ ਸਿਟੀ ਸਥਾਪਿਤ ਕੀਤੇ ਜਾਣਗੇ । ਉਨ੍ਹਾਂ ਕਿਹਾ ਕਿ ਨਵੇਂ ਯੁੱਗ ਦੀ ਆਰਥਕਤਾ ਤਹਿਤ, ਬਿਹਾਰ ਨੂੰ ਅਗਲੇ ਪੰਜ ਸਾਲਾਂ ਵਿਚ ‘ਇਕ ਬੈਕ-ਐਂਡ ਹੱਬ ਅਤੇ ਗਲੋਬਲ ਵਰਕਪਲੇਸ’ ਵਜੋਂ ਵਿਕਸਤ ਕੀਤਾ ਜਾਵੇਗਾ। ਮੁੱਖ ਸਕੱਤਰ ਨੇ ਕਿਹਾ ਕਿ ਇਨ੍ਹਾਂ ਟੀਚਿਆਂ ਨੂੰ ਪ੍ਰਾਪਤ ਕਰਨ ਲਈ ਸਮਰਪਿਤ ਕਮੇਟੀਆਂ ਦਾ ਗਠਨ ਕੀਤਾ ਗਿਆ ਹੈ ।
