post

Jasbeer Singh

(Chief Editor)

Patiala News

'ਬਿਪਸ' ਬਣਿਆ ਕਾਮਰਸ ਦਾ ਬੇਤਾਜ ਬਾਦਸ਼ਾਹ! ਟਾਪ 3 ਵਿੱਚੋਂ 2 ਟੋਪਰ ਇਥੋਂ!

post-img

'ਬਿਪਸ' ਬਣਿਆ ਕਾਮਰਸ ਦਾ ਬੇਤਾਜ ਬਾਦਸ਼ਾਹ! ਟਾਪ 3 ਵਿੱਚੋਂ 2 ਟੋਪਰ ਇਥੋਂ! ਪਟਿਆਲਾ, 14 ਮਈ : ਹਾਲ ਵਿੱਚ ਆਏ ਸੀ ਬੀ ਐਸ ਈ ਦੇ 12ਵੀਂ ਕਾਮਰਸ ਦੇ ਨਤੀਜਿਆਂ ਨੇ ਸ਼ਹਿਰ ਵਿੱਚ ਚਰਚਾਵਾਂ ਕਰਵਾ ਦਿੱਤੀਆਂ ਹਨ, ਸਕੂਲ ਦੇ ਵਿਦਿਆਰਥੀਆਂ ਜਸ਼ਨ ਸਿੰਘ ਅਤੇ ਤਨਵੀ ਨੇ ਜ਼ਿਲ੍ਹਾ ਪਟਿਆਲਾ ਵਿੱਚ ਪਹਿਲਾ ਅਤੇ ਤੀਜਾ ਸਥਾਨ ਪ੍ਰਾਪਤ ਕਰਕੇ ਸਕੂਲ ਨੂੰ ਕਮਰਸ ਦਾ ਥੰਮ੍ਹ ਘੋਸ਼ਿਤ ਕਰ ਦਿੱਤਾ ਹੈ | ਪਿਛਲੇ 5 ਸਾਲਾਂ ਵਿੱਚ ਤੀਜੀ ਵਾਰ ਹੈ ਜਦੋਂ ਬਿਪਸ ਦੇ ਵਿਦਿਆਰਥੀਆਂ ਨੇ ਜ਼ਿਲ੍ਹੇ ਵਿੱਚ ਟਾਪ ਕੀਤਾ ਹੈ। ਅੱਜ ਸਕੂਲ ਨੇ ਸਾਰੇ ਟੋਪਰਾਂ ਨੂੰ ਇੱਕ ਸਮਾਰੋਹ ਵਿੱਚ ਸਨਮਾਨਿਤ ਕੀਤਾ! ਸਕੂਲ ਦੇ ਪ੍ਰਧਾਨ, ਸ੍ਰੀ ਗੁਰਮੀਤ ਸਿੰਘ ਅਰੋੜਾ ਅਤੇ ਪ੍ਰਿੰਸੀਪਲ ਸ੍ਰੀਮਤੀ ਇੰਦੂ ਸ਼ਰਮਾ ਨੇ ਬੱਚਿਆਂ ਦੀ ਇਸ ਸ਼ਾਨਦਾਰ ਕਾਮਯਾਬੀ ਨੂੰ ਸਲਾਮ ਕੀਤਾ । ਇਹਨਾਂ ਵਿਦਿਆਰਥੀਆਂ ਨੇ ਨਾ ਸਿਰਫ਼ ਆਪਣੇ ਮਾਪਿਆਂ ਅਤੇ ਅਧਿਆਪਕਾਂ ਨੂੰ ਮਾਣ ਦਿਵਾਇਆ, ਸਗੋਂ BIPS ਦਾ ਨਾਮ ਪੂਰੇ ਜ਼ਿਲ੍ਹੇ ਵਿੱਚ ਰੋਸ਼ਨ ਕੀਤਾ ਹੈ । ਇਹਨਾਂ ਮੇਹਨਤੀ ਬੱਚਿਆਂ ਨੇ ਦਿਖਾ ਦਿੱਤਾ ਹੈ ਕਿ ਲਗਨ, ਮੇਹਨਤ, ਅਤੇ ਸਹੀ ਮਾਹੌਲ ਨਾਲ ਕੁਝ ਵੀ ਹਾਸਲ ਕੀਤਾ ਜਾ ਸਕਦਾ ਹੈ। BIPS ਦਾ ਸਹਿਯੋਗ ਅਤੇ ਪ੍ਰੇਰਣਾਦਾਇਕ ਮਾਹੌਲ ਇਹਨਾਂ ਦੀ ਸਫਲਤਾ ਦੀ ਚਾਬੀ ਰਿਹਾ । ਇਹਨਾਂ ਟਾਪਰਾਂ ਨੇ ਨਾ ਸਿਰਫ਼ ਨੰਬਰਾਂ ਨਾਲ, ਬਲਕਿ ਆਪਣੀ ਮਿਹਨਤ ਅਤੇ ਅਨੁਸ਼ਾਸਨ ਨਾਲ ਵੀ ਸਭ ਨੂੰ ਪ੍ਰਭਾਵਿਤ ਕੀਤਾ ਹੈ । ਸਕੂਲ ਦੇ ਬੁਲਾਰੇ ਬੋਨੀ ਬਿੰਦਰਾ ਨੇ ਦੱਸਿਆ ਕਿ ਸਕੂਲ ਪਟਿਆਲਾ ਵਿੱਚ ਸਿੱਖਿਆ ਕ੍ਰਾਂਤੀ ਨੂੰ ਉਭਾਰ ਰਿਹਾ ਹੈ ਰੇ ਬੱਚਿਆਂ ਲਈ ਉਹ ਸਿਖਲਾਈ ਜਿਹੜੀ ਕਾਗਜ਼ਾਂ ਦੇ ਨਾਲ ਨਾਲ ਜ਼ਿੰਦਗੀ ਵਿੱਚ ਵੀ ਸਹਾਈ ਹੋਵੇ ਨੂੰ ਵਧਾਵਾ ਦੇ ਰਿਹਾ ਹੈ!

Related Post