post

Jasbeer Singh

(Chief Editor)

Patiala News

ਬਿਰਲਾ ਵਾਈਟ ਨੇ ਕੀਤਾ ਰਿਟੇਲਰ ਤੇ ਦੀਵਾਲੀ ਸਨੇਹ ਮਿਲਾਪ ਸਮਾਰੋਹ ਦਾ ਆਯੋਜਨ

post-img

ਬਿਰਲਾ ਵਾਈਟ ਨੇ ਕੀਤਾ ਰਿਟੇਲਰ ਤੇ ਦੀਵਾਲੀ ਸਨੇਹ ਮਿਲਾਪ ਸਮਾਰੋਹ ਦਾ ਆਯੋਜਨ - ਪ੍ਰਧਾਨ ਰਾਕੇਸ਼ ਗੁਪਤਾ ਦਾ ਕੀਤਾ ਸਨਮਾਨ ਪਟਿਆਲਾ : ਦੇਸ਼ ਦੀ ਜਾਨੀ ਮਾਨੀ ਕੰਪਨੀ ਬਿਰਲਾ ਵਾਈਟ ਦੇ ਵਲੋ ਰਿਟੇਲਰ ਮੀਟਿੰਗ ਤੇ ਦੀਵਾਲੀ ਸਨੇਹ ਮਿਲਾਪ ਸਮਾਰੋੋਹ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਕੰਪਨੀ ਵਲੋ ਉਚ ਅਧਿਕਾਰੀ ਸੁਮਨ ਬੈਨਰਜੀ, ਆਰ.ਐਸ.ਐਮ ਰਾਜਵਿੰਦਰ ਸਿੰਘ, ਆਰ ਐਸ ਐਮ ਪੁਸ਼ਪਿੰਦਰ ਪਾਲ ਸਿੰਘ ਤੇ ਲੋਕਲ ਟੀਮ ਤੋ ਸਾਰੇ ਮੈਂਬਰ ਮੌਜੂਦ ਸਨ । ਇਸ ਦੌਰਾਨ ਕੰਪਨੀ ਵਲੋ ਸ਼ਹਿਰ ਦੇ ਜਾਨੇ ਮਾਨੇ ਵਪਾਰੀ ਐਮ.ਐਸ ਬਾਬੂ ਰਾਮ ਸੂਦ ਅਤੇ ਸਨਜ ਕੋ ਡਿਸਟ੍ਰੀਬਿਊਟਰਸ਼ਿਪ ਦਿਤੀ ਗਈ । ਇਸ ਡਿਸਟ੍ਰੀਬਿਊਟਰ ਦੇ ਵਲੋ ਵਿਜੇ ਸੂਦ ਤੇ ਰਿਸ਼ੂ ਸੂਦ ਦੀ ਦੇਖਰੇਲ ਹੇਠ ਪ੍ਰੋਗਰਾਮ ਬਹੁਤ ਚੰਗੇ ਢੰਗ ਨਾਲ ਕੀਤਾ ਗਿਆ । ਇਸ ਮੌਕੇ ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਵਜੋ ਪੁੱਜੇ ਪਟਿਆਲਾ ਪੇਂਟ ਪਲਾਈ ਅਤੇ ਹਾਰਡਵੇਅਰ ਡੀਲਰਜ ਐਸੋਸੀਏਸ਼ਨ ਤੇ ਵਪਾਰ ਮੰਡਲ ਦੇ ਪ੍ਰਧਾਨ ਰਾਕੇਸ ਗੁਪਤਾ ਨੇ ਜੋਤੀ ਪ੍ਰਚੰਡ ਕਰਕੇ ਪ੍ਰੋਗਰਾਮ ਦੀ ਸ਼ੁਰੂਆਤ ਕਰਵਾਈ। ਇਸ ਮੌਕੇ ਉਨ੍ਹਾਂ ਕੰਪਨੀ ਅਧਿਕਾਰੀਆਂ ਵਲੋ ਜਿਨੇ ਵੀ ਕੰਪਨੀ ਦੇ ਪ੍ਰੋਡਕਟ ਆਉਂਦੇ ਹਨ ਬਾਰੇ ਪੁੱਜੇ ਸਾਰੇ ਵਪਾਰੀ ਤੇ ਮਹਿਮਾਨਾਂ ਨੂੰ ਬਾਰੀਕੀ ਨਾਲ ਸਮਝਾਇਆ ਵੀ ਗਿਆ । ਇਸ ਦੌਰਾਨ ਬਿਰਲਾ ਵਾਈਟ ਤੇ ਡਿਸਟ੍ਰੀਬਿਊਟਰ ਬਾਬੂ ਰਾਮ ਸੂਦ ਦੇਵ ਲੋ ਰਾਕੇਸ਼ ਗੁਪਤਾ ਤੇ ਸਤ ਪ੍ਰਕਾਸ ਭਾਰਦਵਾਜ ਨੂੰ ਬੁਕੇ ਦੇ ਕੇ ਉਨ੍ਹਾਂ ਦਾ ਸਨਮਾਨ ਕੀਤ ਗਿਆ । ਇਸ ਮੌਕੇ ਰਾਕੇਸ ਗੁਪਤਾ ਨੇ ਸਾਰਿਆਂ ਦਾ ਧੰਨਵਾਦ ਕਰਦਿਆਂ ਇਕਠੇ ਹੋ ਕੇ ਵਪਾਰ ਨੂੰ ਸੁਧਾਰਨ ਦੇ ਲਈ ਵਿਚਾਰ ਵਟਾਂਦਰਾ ਵੀ ਕੀਤਾ । ਇਸ ਮੌਕੇ ਰਿਸੂ ਸੂਦ ਵਿਜੇ ਸੂਦ, ਸੰਜੀਵ ਜੈਨ, ਸੁਮਨ ਬੈਨਰਜੀ, ਰਾਜਵਿੰਦਰ ਸਿੰਘ, ਪੁਸ਼ਪਿੰਦਰ ਸਿੰਘ, ਵਿਜੇ ਕੁਮਾਰ, ਗੁਰਚਰਨ ਸਿੰਘ ਬੱਬੂ, ਮਨੋਜ ਗੁਪਤਾ, ਸੁਖਮਜੀਤ ਆਹੂਜਾ, ਦੀਪੂ, ਅਮਨ ਸਿੰਗਲਾ ਵੀ ਮੌਜੂਦ ਸਨ ।

Related Post