
ਮਾਸਟਰ ਤੋਂ ਲੈਕਚਰਾਰ ਕਾਡਰ ਦੀ ਪ੍ਰੋਮੋਸ਼ਨ ਸੰਬੰਧੀ ਅਲਾਟਮੈਂਟ ਸਟੇਸ਼ਨ ਦੇ ਸਾਰੇ ਪੈਂਡਿੰਗ ਆਰਡਰ ਜਾਰੀ ਕਰਨ ਲਈ ਡੀ. ਟੀ.
- by Jasbeer Singh
- October 22, 2024

ਮਾਸਟਰ ਤੋਂ ਲੈਕਚਰਾਰ ਕਾਡਰ ਦੀ ਪ੍ਰੋਮੋਸ਼ਨ ਸੰਬੰਧੀ ਅਲਾਟਮੈਂਟ ਸਟੇਸ਼ਨ ਦੇ ਸਾਰੇ ਪੈਂਡਿੰਗ ਆਰਡਰ ਜਾਰੀ ਕਰਨ ਲਈ ਡੀ. ਟੀ. ਐਫ. ਕੀਤੀ ਸਿੱਖਿਆ ਮੰਤਰੀ ਪੰਜਾਬ ਬੈਂਸ ਨਾਲ ਮੁਲਾਕਾਤ ਚੰਡੀਗੜ੍ਰ : ਡੈਮੋਕ੍ਰੈਟਿਕ ਟੀਚਰਜ਼ ਫ਼ਰੰਟ ( ਡੀ. ਟੀ. ਐਫ) ਦੇ ਸੂਬਾਈ ਵਫ਼ਦ ਦੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ ਦੀ ਅਗਵਾਈ ਵਿੱਚ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਡੀ. ਐੱਸ. ਈ. (ਸੈਕੰਡਰੀ) ਪਰਮਜੀਤ ਸਿੰਘ ਨਾਲ ਹੋਈਆਂ ਵੱਖ-ਵੱਖ ਮੀਟਿੰਗ ਦੌਰਾਨ ਮਾਸਟਰ ਤੋਂ ਲੈਕਚਰਾਰ ਕਾਡਰ ਦੇ ਤੋਤਿਕ ਵਿਗਿਆਨ, ਜੀਵ ਵਿਗਿਆਨ ਅਤੇ ਰਸਾਇਣ ਵਿਗਿਆਨ ਦੇ ਜਿਲ੍ਹਾ ਬਰਨਾਲਾ, ਸ੍ਰੀ ਮੁਕਤਸਰ ਸਾਹਿਬ, ਹੁਸ਼ਿਆਰਪੁਰ ਅਤੇ ਗੁਰਦਾਸਪੁਰ ਜਿਲ੍ਹਿਆ ਦੇ ਬੈਂਕ ਸਟੇਸ਼ਨ ਅਲਾਟਮੈਂਟ ਦੇ ਆਰਡਰ ਫੌਰੀ ਜਾਰੀ ਕਰਨ ਤੋਂ ਇਲਾਵਾ ਗਣਿਤ, ਅੰਗਰੇਜ਼ੀ, ਪੰਜਾਬੀ ਅਤੇ ਅਰਥ ਸ਼ਾਸ਼ਤਰ ਦੇ ਸਾਰੇ ਜ਼ਿਲ੍ਹਿਆਂ ਦੇ ਸਟੇਸ਼ਨ ਅਲਾਟਮੈਂਟ ਆਰਡਰ ਵੀਂ ਫੌਰੀ ਜਾਰੀ ਕਰਨ ਦੀ ਮੰਗ ਕੀਤੀ ਗਈ ਹੈ। ਡੀ. ਟੀ. ਐੱਫ. ਦੇ ਸੂਬਾਈ ਜਨਰਲ ਸਕੱਤਰ ਮਹਿੰਦਰ ਕੌੜਿਆਂਵਾਲੀ ਅਤੇ ਸੂਬਾ ਮੀਤ ਪ੍ਰਧਾਨ ਗੁਰਪਿਆਰ ਕੋਟਲੀ ਨੇ ਦੱਸਿਆ ਕਿ ਮੀਟਿੰਗ ਦੌਰਾਨ ਸਾਰੇ ਵਿਸ਼ਿਆਂ ਦੇ ਮਾਸਟਰ ਤੋਂ ਲੈਕਚਰਾਰ ਕਾਡਰ ਦੀ ਪ੍ਰੋਮੇਸ਼ਨ ਦੇ ਸਟੇਸ਼ਨ ਅਜਾਟਮੈਂਟ ਆਰਡਰ ਤੁਰੰਤ ਜਾਰੀ ਕਰਨ ਦੀ ਮੰਗ ‘ਤੇ ਸਹਿਮਤੀ ਜਤਾਉਂਦੇ ਹੋਏ ਰਹਿੰਦੇ ਵਿਸ਼ਿਆਂ ਦੇ ਆਰਡਰ ਅੱਜ ਹੀ ਜਾਰੀ ਹੋ ਜਾਣ ਦਾ ਗੱਲ ਆਖੀ ਗਈ ਅਤੇ ਰਹਿੰਦੇ ਜਿਲ੍ਹਿਆਂ ਹੁਸ਼ਿਆਰਪੁਰ, ਗੁਰਦਾਸਪੁਰ, ਬਰਨਾਲਾ ਅਤੇ ਸ੍ਰੀ ਮੁਕਤਸਰ ਸਾਹਿਬ ਨਾਲ ਸੰਬੰਧਿਤ ਆਰਡਰ ਜਾਰੀ ਕਰਨ ਸੰਬੰਧੀ ਦੱਸਿਆ ਗਿਆ ਕਿ ਚੋਣ ਕਮਿਸ਼ਨ ਤੋਂ ਪ੍ਰਵਾਨਗੀ ਲਈ ਬਹੁਤ ਜਲਦ ਪੰਜਾਬ ਸਰਕਾਰ ਦੇ ਮੁੱਖ ਸਕੱਤਰ ਦੀ ਅਗਵਾਈ ਹੇਠ ਬਣੀ ਸਕਰੀਨਿੰਗ ਕਮੇਟੀ ਕੋਲ ਕੇਸ ਭੇਜਿਆ ਜਾ ਰਿਹਾ ਹੈ ।
Related Post
Popular News
Hot Categories
Subscribe To Our Newsletter
No spam, notifications only about new products, updates.