post

Jasbeer Singh

(Chief Editor)

Patiala News

ਖੇਤਰੀ ਪਾਰਟੀਆਂ ਤੋੜ ਕੇ ਰਾਜ ਕਰਨ ਦੇ ਭਾਜਪਾ ਦੇ ਸੁਫਨੇ ਕਦੇ ਪੂਰੇ ਨਹੀ ਹੋਣਗੇ -ਗੁਰਦਿਆਲਇੰਦਰ ਸਿੰਘ ਬਿੱਲੂ-

post-img

ਖੇਤਰੀ ਪਾਰਟੀਆਂ ਤੋੜ ਕੇ ਰਾਜ ਕਰਨ ਦੇ ਭਾਜਪਾ ਦੇ ਸੁਫਨੇ ਕਦੇ ਪੂਰੇ ਨਹੀ ਹੋਣਗੇ -ਗੁਰਦਿਆਲਇੰਦਰ ਸਿੰਘ ਬਿੱਲੂ ਨਾਭਾ 10 ਜੁਲਾਈ ( ) ਭਾਜਪਾ ਹਰ ਤਰ੍ਹਾਂ ਦੇ ਹੱਥ ਕੰਡੇ ਵਰਤ ਕੇ ਭਾਰਤ ਦੇ ਸਾਰੇ ਰਾਜਾਂ ਵਿੱਚ ਆਪਣਾ ਰਾਜ ਕਾਇਮ ਕਰਨਾ ਚਾਹੁੰਦੀ ਹੈ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸ੍ਰੋਮਣੀ ਅਕਾਲੀ ਦਲ ਪੰਜਾਬ ਦੇ ਸੀਨੀਅਰ ਆਗੂ ਅਤੇ ਸਾਬਕਾ ਚੈਅਰਮੈਨ ਗੁਰਦਿਆਲਇੰਦਰ ਸਿੰਘ ਬਿੱਲੂ ਨੇ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਦੋਰਾਨ ਕੀਤਾ ਉਨ੍ਹਾਂ ਕਿਹਾ ਕਿ ਕਾਂਰਗਸ ਪਾਰਟੀ ਦੀਆਂ ਕੇਂਦਰ ਸਰਕਾਰਾਂ ਸਮੇਂ ਪੰਜਾਬ ਵਿੱਚ ਅੱਠ ਵਾਰ ਰਾਸਟਰਪਤੀ ਲਾਗੂ ਕੀਤਾ ਗਿਆ 1967,1969,1977 ਅਤੇ 1985 ਵਿੱਚ ਬਣੀਆਂ ਅਕਾਲੀ ਸਰਕਾਰਾਂ ਨੂੰ ਧਾਰਾ 356 ਦੀ ਨਿਜਾਇਜ ਵਰਤੋਂ ਕਰਕੇ ਤੋੜੀਆਂ ਗਈਆ ਜਿਹਨਾਂ ਬਾਰੇ ਪੰਜਾਬ ਦੇ ਲੋਕ ਭਲੀ ਭਾਤੀ ਜਾਣਦੇ ਹਨ ਸਰਦਾਰ ਬਿੱਲੂ ਨੇ ਕਿਹਾ ਭਾਜਪਾ ਕਾਂਗਰਸ ਨਾਲੋਂ ਇੱਕ ਕਦਮ ਅੱਗੇ ਚੱਲ ਕੇ ਸਰਕਾਰਾਂ ਤੋੜਨ ਦੀ ਜਗ੍ਹਾਂ ਖੇਤਰੀ ਪਾਰਟੀਆਂ ਨੂੰ ਤੋੜਨ ਅਤੇ ਖਤਮ ਕਰਨ ਤੇ ਲੱਗੀ ਹੋਈ ਹੈ। ਭਾਜਪਾ ਵੱਲੋਂ ਮੱਧ ਪ੍ਰਦੇਸ਼, ਗੋਆ ਦੇ ਵਿੱਚ ਇਹ ਸਫਲ ਅਪ੍ਰੇਸ਼ਨ ਕੀਤੇ ਗਏ। ਰਾਜਸਥਾਨ ਵਿੱਚ ਵੀ ਕਾਂਗਰਸ ਦੀ ਸਰਕਾਰ ਨੂੰ ਤੋੜਣ ਲਈ ਇਹ ਅਪ੍ਰੇਸ਼ਨ ਕੀਤਾ ਗਿਆ ਸੀ ਲੇਕਿਨ ਫੇਲ ਹੋ ਗਿਆ ਹੋਰ ਕਈ ਸੂਬਿਆਂ ਵਿਚ ਉਥੋਂ ਦੀਆਂ ਖੇਤਰੀ ਪਾਰਟੀਆਂ ਦੀਆਂ ਸਰਕਾਰਾਂ ਤੇ ਭਾਜਪਾ ਨੇ ਅੱਖ ਰੱਖੀ ਹੋਈ ਹੈ ਬਿੱਲੂ ਨੇ ਕਿਹਾ ਪੰਜਾਬ ਵਿੱਚ ਭਾਜਪਾ ਅਕਾਲੀ ਦਲ ਪਾਰਟੀ ਵਿੱਚ ਨਿਜਾਇਜ ਦਖਲ ਦੇ ਰਹੀ ਹੈ ਪੰਜਾਬ ਵਿੱਚ ਪਹਿਲਾ ਸੁਖਦੇਵ ਸਿੰਘ ਢੀਡਸਾਂ ਦੇ ਮੋਢੇ ਤੇ ਹੱਥ ਰੱਖ ਕੇ ਅਕਾਲੀ ਦਲ ਨੂੰ ਕਮਜੋਰ ਕਰਨ ਦੀ ਕੋਸ਼ਿਸ਼ ਕੀਤੀ ਗਈ 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾ ਕਾਂਗਰਸ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਆਪਣੇ ਪਾਲੇ ਵਿੱਚ ਲਿਆਂ ਕੇ ਕਾਂਗਰਸ ਪਾਰਟੀ ਨੂੰ ਪੰਜਾਬ ਵਿੱਚ ਦੋ ਫਾੜ ਕਰਨ ਦੀ ਕੋਸ਼ਿਸ਼ ਕੀਤੀ ਗਈ।ਲੇਕਿਨ ਇਸ ਦੇ ਬਾਵਜੂਦ ਵੀ 2024 ਚ ਭਾਜਪਾ ਨੂੰ ਪੰਜਾਬ ਵਿੱਚੋਂ ਇਕ ਵੀ ਲੋਕ ਸਭਾ ਸੀਟ ਦੀ ਪ੍ਰਾਪਤ ਨਹੀ ਹੋਈ। ਹੁਣ ਫੇਰ ਸ੍ਰੋਮਣੀ ਅਕਾਲੀ ਦਲ ਦੇ ਕੁੱਝ ਲੀਡਰਾਂ ਨੂੰ ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਖਿਲਾਫ ਖੜ੍ਹਾਂ ਕਰਕੇ ਪਾਰਟੀ ਨੂੰ ਭਾਜਪਾ ਖੇਰੂ-ਖੇਰੂ ਕਰਨਾ ਚਾਹੁੰਦੀ ਹੈ। ਭਾਜਪਾ ਦੇ ਇਹ ਸੁਫਨੇ ਕਦੇ ਵੀ ਸਾਕਾਰ ਨਹੀਂ ਹੋਣਗੇ ਸਰਦਾਰ ਬਿੱਲੂ ਨੇ ਕਿਹਾ ਜਿਸ ਤਰ੍ਹਾਂ ਯੂ.ਪੀ ਦੀ ਸਮਾਜਵਾਦੀ ਪਾਰਟੀ ਦੇ ਲੋਕਾਂ ਨੇ 2024 ਦੀਆਂ ਲੋਕ ਸਭਾ ਚੋਣਾਂ ਵਿਚ 80 ਸੀਟਾਂ ਵਿੱਚੋਂ 37 ਸੀਟਾਂ ਜਿੱਤ ਕੇ ਭਾਜਪਾ ਨੂੰ ਧੂਲ ਚਟਾਈ ਹੈ ਇਸੇ ਤਰ੍ਹਾਂ ਪੰਜਾਬ ਦੇ ਲੋਕ ਵੀ ਬਹੁਤ ਸਿਆਣੇ ਹਨ ਉਹ ਭਾਜਪਾ ਦੇ ਕਿਸੇ ਵੀ ਤਰ੍ਹਾਂ ਦੇ ਹੱਥ ਕੰਡਿਆਂ ਦਾ ਜਵਾਬ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਦੇਣਗੇ। ਬਿੱਲੂ ਨੇ ਕਿਹਾ ਸ੍ਰੋਮਣੀ ਅਕਾਲੀ ਦਲ ਜਲਦ ਹੀ ਉਭਰ ਕੇ ਸਾਹਮਣੇ ਆਵੇਗਾ।

Related Post