post

Jasbeer Singh

(Chief Editor)

Patiala News

ਭਾਜਪਾ ਦੇ ਮੀਤ ਪ੍ਰਧਾਨ ਕਾਂਗਰਸ ਵਿੱਚ ਹੋਏ ਸ਼ਾਮਿਲ

post-img

ਭਾਜਪਾ ਦੇ ਮੀਤ ਪ੍ਰਧਾਨ ਕਾਂਗਰਸ ਵਿੱਚ ਹੋਏ ਸ਼ਾਮਿਲ ਮਦਨ ਲਾਲ ਜਲਾਲਪੁਰ ਅਤੇ ਨਰਿੰਦਰ ਲਾਲੀ ਨੇ ਕੀਤਾ ਭਰਵਾਂ ਸਵਾਗਤ ਪਟਿਆਲਾ : ਭਾਜਪਾ ਨੂੰ ਪਟਿਆਲਾ ਸ਼ਹਿਰੀ ਵਿੱਚ ਅੱਜ ਉਸ ਵੇਲੇ ਵੱਡਾ ਝਟਕਾ ਲੱਗਾ ਜਦੋਂ ਵਾਰਡ ਨੰਬਰ 52 ਧੀਰੂ ਨਗਰ ਤੋਂ ਬਲਾਕ ਕਿਲਾ ਮੁਬਾਰਕ ਦੇ ਮੀਤ ਪ੍ਰਧਾਨ ਗੋਪੀ ਮੱਟੂ ਆਪਣੇ ਸਾਥੀਆਂ ਸਮੇਤ ਭਾਜਪਾ ਨੂੰ ਅਲਵਿਦਾ ਕਹਿ ਕੇ ਕਾਂਗਰਸ ਵਿੱਚ ਸ਼ਾਮਿਲ ਹੋ ਗਏ। ਇਸ ਮੌਕੇ ਸਾਬਕਾ ਵਿਧਾਇਕ ਮਦਨ ਲਾਲ ਜਲਾਲਪੁਰ ਅਤੇ ਆਲ ਇੰਡੀਆ ਕਾਂਗਰਸ ਓ. ਬੀ. ਸੀ. ਸੈੱਲ ਦੇ ਕੋਆਰਡੀਨੇਟਰ ਨਰਿੰਦਰ ਲਾਲੀ ਨੇ ਗੋਪੀ ਮੱਟੂ ਨੂੰ ਸਿਰੋਪਾਓ ਪਾਕੇ ਕਾਂਗਰਸ ਵਿੱਚ ਸ਼ਾਮਿਲ ਹੋਣ ਤੇ ਉਨ੍ਹਾਂ ਦਾ ਭਰਵਾਂ ਸਵਾਗਤ ਕੀਤਾ । ਇਸ ਮੌਕੇ ਜਲਾਲਪੁਰ ਅਤੇ ਲਾਲੀ ਨੇ ਸਾਂਝੇ ਤੌਰ ਤੇ ਕਿਹਾ ਕਿ ਪਟਿਆਲਾ ਜਿਲ੍ਹੇ ਵਿੱਚ ਕਾਂਗਰਸ ਦਿਨ ਬ ਦਿਨ ਮਜਬੂਤ ਹੋ ਰਹੀ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਕਈਂ ਹੋਰ ਆਗੂ ਵੱਡੀ ਪੱਧਰ ਤੇ ਕਾਂਗਰਸ ਪਾਰਟੀ ਵਿੱਚ ਸ਼ਮੂਲੀਅਤ ਕਰਨ ਗਏ । ਇਸ ਮੌਕੇ ਅਨੁਜ ਤ੍ਰਿਵੇਦੀ, ਗੋਪੀ ਰੰਗੀਲਾ, ਸੰਜੇ ਸ਼ਰਮਾ, ਨਰਿੰਦਰ ਪੱਪਾ, ਸਤਪਾਲ ਮਹਿਤਾ, ਜਿੰਮੀ ਗੁਪਤਾ, ਅਸ਼ੋਕ ਖੰਨਾ ਸਵੀਟੀ, ਜਸਵਿੰਦਰ ਜਰਗੀਆ, ਪ੍ਰਦੀਪ ਦੀਵਾਨ, ਸਤੀਸ਼ ਕੰਬੋਜ, ਪਰਵੀਨ ਸਿੰਗਲਾ, ਸ਼ਾਮ ਲਾਲ, ਰਾਜਿੰਦਰ ਸਿੰਘ ਥਿੰਦ, ਜਗਜੀਤ ਸੱਗੂ, ਆਗਿਆਕਾਰ ਸਿੰਘ, ਸੰਜੀਵ ਸ਼ਰਮਾ ਰਾਏਪੁਰ ਆਦਿ ਆਗੂ ਮੌਕੇ ਤੇ ਹਾਜ਼ਰ ਸਨ ।

Related Post