post

Jasbeer Singh

(Chief Editor)

National

ਦਿੱਲੀ ਦੇ ਪ੍ਰਸ਼ਾਂਤ ਵਿਹਾਰ ‘ਚ ਧਮਾਕਾ, ਇਕ ਜ਼ਖਮੀ

post-img

ਦਿੱਲੀ ਦੇ ਪ੍ਰਸ਼ਾਂਤ ਵਿਹਾਰ ‘ਚ ਧਮਾਕਾ, ਇਕ ਜ਼ਖਮੀ ਚੰਡੀਗੜ੍ਹ : ਦਿੱਲੀ ਦੇ ਪ੍ਰਸ਼ਾਂਤ ਵਿਹਾਰ ਇਲਾਕੇ ‘ਚ ਧਮਾਕਾ ਹੋਇਆ, ਇਹ ਜਾਣਕਾਰੀ ਦਿੱਲੀ ਪੁਲਿਸ ਵੱਲੋਂ ਸਾਂਝੀ ਕੀਤੀ ਗਈ ਹੈ। ਧਮਾਕਾ ਜ਼ੋਰਦਾਰ ਸੀ, ਜਿਸ ਵਿੱਚ ਇੱਕ ਵਿਅਕਤੀ ਦੇ ਜ਼ਖਮੀ ਹੋਣ ਦੀ ਸੂਚਨਾ ਹੈ। ਧਮਾਕੇ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ । ਨੈਸ਼ਨਲ ਸਕਿਓਰਿਟੀ ਗਾਰਡ (ਐਨਐਸਜੀ) ਅਤੇ ਫੋਰੈਂਸਿਕ ਟੀਮ ਜਾਂਚ ਲਈ ਪਹੁੰਚੀ ਹੈ । ਇਸ ਤੋਂ ਇਲਾਵਾ ਬੰਬ ਨਿਰੋਧਕ ਦਸਤੇ ਦੇ ਅਧਿਕਾਰੀ ਵੀ ਜਾਂਚ ਲਈ ਪਹੁੰਚ ਗਏ ਹਨ। ਧਮਾਕੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ । ਫਾਇਰ ਸਰਵਿਸ ਮੁਤਾਬਕ ਉਨ੍ਹਾਂ ਨੂੰ ਧਮਾਕੇ ਨਾਲ ਸਬੰਧਤ ਇੱਕ ਕਾਲ ਆਈ ਸੀ । ਇਸ ਤੋਂ ਬਾਅਦ ਫਾਇਰ ਬ੍ਰਿਗੇਡ ਦੀਆਂ 4 ਗੱਡੀਆਂ ਮੌਕੇ ‘ਤੇ ਪਹੁੰਚ ਗਈਆਂ । ਇਹ ਧਮਾਕਾ ਪਾਰਕ ਦੀ ਚਾਰਦੀਵਾਰੀ ਨੇੜੇ ਹੋਇਆ। ਦੱਸਿਆ ਜਾ ਰਿਹਾ ਹੈ ਕਿ ਮੌਕੇ ‘ਤੇ ਚਿੱਟੇ ਪਾਊਡਰ ਵਰਗੀ ਕੋਈ ਚੀਜ਼ ਖਿੱਲਰੀ ਹੋਈ ਮਿਲੀ ਹੈ। ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਦੀ ਟੀਮ ਮੌਕੇ ‘ਤੇ ਪਹੁੰਚ ਗਈ ਹੈ । ਪੁਲਿਸ ਬਲ ਮੌਕੇ ‘ਤੇ ਪਹੁੰਚ ਕੇ ਧਮਾਕੇ ਦੀ ਜਾਂਚ ਕਰ ਰਹੇ ਹਨ । ਗੌਰਤਲਬ ਹੈ ਕਿ ਪ੍ਰਸ਼ਾਂਤ ਵਿਹਾਰ ਵਿੱਚ ਇਸ ਤਰ੍ਹਾਂ ਦੀ ਇਹ ਦੂਜੀ ਘਟਨਾ ਹੈ । ਇਸ ਤੋਂ ਪਹਿਲਾਂ 20 ਅਕਤੂਬਰ ਨੂੰ ਵੀ ਸੀ. ਆਰ. ਪੀ. ਐਫ. ਪਬਲਿਕ ਸਕੂਲ ਨੇੜੇ ਅਜਿਹਾ ਹੀ ਧਮਾਕਾ ਹੋਇਆ ਸੀ ।

Related Post