
ਮਾਨਵ ਸੇਵਾ ਉੱਤਮ ਸੇਵਾ ਵੱਲੋ ਸਵ.ਗੌਰਵ ਗਾਬਾ ਜੀ ਦੀ ਯਾਦ ਵਿੱਚ ਲਗਾਇਆ ਗਿਆ ਖੂਨਦਾਨ ਅਤੇ ਮੈਡੀਕਲ ਚੈਕਅਪ ਕੈਂਪ
- by Jasbeer Singh
- September 29, 2024

ਮਾਨਵ ਸੇਵਾ ਉੱਤਮ ਸੇਵਾ ਵੱਲੋ ਸਵ.ਗੌਰਵ ਗਾਬਾ ਜੀ ਦੀ ਯਾਦ ਵਿੱਚ ਲਗਾਇਆ ਗਿਆ ਖੂਨਦਾਨ ਅਤੇ ਮੈਡੀਕਲ ਚੈਕਅਪ ਕੈਂਪ ਲੋੜਵੰਦਾਂ ਦੀ ਮਦਦ ਲਈ ਹਰ ਸੰਸਥਾਵਾਂ ਨੂੰ ਇਸ ਤਰ੍ਹਾਂ ਦੇ ਉਪਰਾਲੇ ਕਰਨੇ ਚਾਹੀਦੇ ਹਨ : ਰਾਜੇਸ਼ ਬਾਂਸਲ ਬੱਬੂ, ਜੱਸੀ ਸੋਹੀਆਂ ਵਾਲਾ, ਰਮੇਸ਼ ਗਾਬਾ ਨਾਭਾ : ਮਾਨਵ ਸੇਵਾ ਉੱਤਮ ਸੇਵਾ ਸੰਸਥਾ ਨਾਭਾ ਵੱਲੋ ਸਵ.ਗੌਰਵ ਗਾਬਾ ਜੀ ਦੀ ਨਿੱਘੀ ਯਾਦ ਵਿੱਚ 14ਵਾਂ ਖੂਨਦਾਨ ਅਤੇ 2ਵਾਂ ਮੁਫਤ ਮੈਡੀਕਲ ਚੈਕਅਪ ਕੈਂਪ ਸ੍ਰੀ ਹਨੂੰਮਾਨ ਮੰਦਿਰ ਬਠਿੰਡੀਆਂ ਮੁਹੱਲਾ ਵਿਖੇ ਲਗਾਇਆ ਗਿਆ। ਇਹ ਕੈਂਪ ਸੰਵਾਦ ਗਰੁੱਪ ਦੇ ਮੁੱਖੀ ਰਾਜੇਸ਼ ਢੀਂਗਰਾ ਜੀ ਦੇ ਸਹਿਯੋਗ ਨਾਲ ਲਗਾਇਆ ਗਿਆ। ਇਸ ਕੈਂਪ ਵਿੱਚ ਡਾ ਅਨੂਮੇਹਾ ਭੱਲਾ (ਸ਼ੂਗਰ, ਬੀ.ਪੀ. ਅਤੇ ਦਿਲ ਦੇ ਰੋਗਾ ਦੇ ਮਾਹਿਰ), ਡਾ. ਏਕਤਾ (ਔਰਤ ਰੋਗਾ ਦੇ ਮਾਹਿਰ), ਡਾ. ਰਾਜ ਪਾਲ ਸਿੰਘ (ਅਪ੍ਰੇਸ਼ਨਾਂ ਦੇ ਮਾਹਿਰ), ਸ. ਹਰਦੀਪ ਸਿੰਘ ਰੰਧਾਵਾ (ਅੱਖਾਂ ਦੇ ਰੋਗਾ ਦੇ ਮਾਹਿਰ), ਡਾਕਟਰ ਰਜਨੀ ਜਲੋਟਾ, ਡਾ. ਅਮਨਦੀਪ ਕੌਰ (ਆਯੂਰਵੈਦਿਕ ਦਵਾਈਆਂ ਦੇ ਮਾਹਿਰ) ਵੱਲੋ 275 ਦੇ ਕਰੀਬ ਮਰੀਜ਼ਾਂ ਦਾ ਚੈੱਕਅਪ ਕੀਤਾ ਗਿਆ ਅਤੇ ਸਿਵਲ ਹਸਪਤਾਲ ਨਾਭਾ ਤੋਂ ਬਲੱਡ ਬੈਂਕ ਦੀ ਟੀਮ ਡਾਕਟਰ ਹੀਨਾ ਸਿੰਗਲਾ ਵੱਲੋ 80 ਖੂਨਦਾਨੀਆਂ ਤੋਂ ਖੂਨ ਇਕੱਤਰ ਕੀਤਾ ਗਿਆ। ਇਸ ਕੈਂਪ ਦੌਰਾਨ ਲੋੜਵੰਦਾਂ ਨੂੰ ਦਵਾਈਆਂ ਮੁਫ਼ਤ ਦਿੱਤੀਆਂ ਗਈਆਂ। ਡਾਕਟਰ ਐਸ ਐਸ ਕੰਗ ਦੀ ਅਗਵਾਈ ਚ ਕੰਗ ਲੈਬਟਰੀਜ ਨਾਭਾ ਵਲੋਂ ਫਰੀ ਟੈਸਟ ਕੀਤੇ ਗਏ ਇਸ ਮੌਕੇ ਗੌਰਵ ਗਾਬਾ, ਮੈਡਮ ਨਿਸ਼ਾ ਗਾਬਾ, ਮੈਡਮ ਜਾਗ੍ਰਤੀ ਗਾਬਾ, ਵਿਆਸ ਗਾਬਾ, ਹਿਮਾਇਨਾ ਗਾਬਾ, ਨਿਵਾਈਸ਼ੀ ਗਾਬਾ, ਲਾਇਨਜ਼ ਕਲੱਬ ਪ੍ਰਧਾਨ ਸੰਨੀ ਸਿੰਗਲਾ ਆਦਿ ਹਾਜ਼ਰ ਸਨ। ਇਸ ਕੈਂਪ ਦੇ ਮੁੱਖ ਮਹਿਮਾਨ ਜ਼ਿਲ੍ਹਾ ਯੋਜਨਾ ਬੋਰਡ ਚੇਅਰਮੈਨ ਪਟਿਆਲਾ ਜੱਸੀ ਸੋਹੀਆਂ ਵਾਲਾ, ਸ਼੍ਰੀ ਰਮੇਸ਼ ਗਾਬਾ (ਸਮਾਜ ਸੇਵਕ) ਅਤੇ ਸ਼੍ਰੀ ਰਾਜੇਸ਼ ਬਾਂਸਲ 'ਬੱਬੂ' (ਮੀਤ ਪ੍ਰਧਾਨ, ਪੰਜਾਬ ਭਾਜਪਾ ਵਪਾਰ ਮੰਡਲ) ਡਾਕਟਰ ਧੀਰ ਸਿੰਘ ਬਾਨੀ ਸਮਾਜ ਸੇਵੀ ਸੰਸਥਾ ਜਨ ਸੇਵਾ ਸੋਸਾਇਟੀ ਕਕਰਾਲਾ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਉਹਨਾਂ ਸਾਂਝੇ ਤੌਰ ਤੇ ਕਿਹਾ ਕਿ ਹਰ ਸੰਸਥਾਵਾਂ ਨੂੰ ਲੋੜਵੰਦ ਦੀ ਮਦਦ ਲਈ ਅਜਿਹੇ ਉਪਰਾਲੇ ਕਰਨੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਖੂਨਦਾਨ ਕੈਂਪ ਵਿੱਚ ਵੱਧ ਚੜ੍ ਕੇ ਭਾਗ ਲੈਣਾ ਚਾਹੀਦਾ ਹੈ। ਹਰ ਇਨਸਾਨ ਨੂੰ ਖੂਨਦਾਨ ਕਰਕੇ ਲੋੜਵੰਦ ਇਨਸਾਨ ਦੀ ਮਦਦ ਕਰਕੇ ਲੋੜਵੰਦ ਦੀ ਜ਼ਿੰਦਗੀ ਨੂੰ ਬਚਾ ਸਕਦੇ ਹਾਂ। ਇਸ ਮੌਕੇ ਵਿਕਾਸ ਮਿੱਤਲ, ਅੰਕੁਰ ਸਿੰਗਲਾ, ਰਵਿੰਦਰ ਸਿੰਘ, ਸੁਨੀਲ ਗੁਪਤਾ, ਕਮਲ ਗੋਇਲ, ਦੀਪਕ ਕੁਮਾਰ, ਵਰੁਣ ਸਿੰਗਲਾ ਆਦਿ ਹਾਜ਼ਰ ਆੜਤਿਆ ਐਸੋਸੀਏਸ਼ਨ ਪ੍ਰਧਾਨ ਕਰਮਜੀਤ ਸਿੰਘ ਅਲੋਹਰਾ, ਸੁਰਿੰਦਰ ਗੁਪਤਾ ਸਾਬਕਾ ਪ੍ਰਧਾਨ, ਵਿਨੇ ਗੁਪਤਾ, ਮੋਹਿਤ ਅਰੋੜਾ, ਅਨੁਜ ਕੁਮਾਰ, ਸੰਜੀਵ ਜਿੰਦਲ, ਦੀਪਕ ਗੁਪਤਾ, ਸੰਨੀ ਰਹੀਜਾ, ਪਰਮਿੰਦਰ ਗੁਪਤਾ ਮੰਡਲ ਪ੍ਰਧਾਨ, ਧੀਰ ਸਿੰਘ ਕਕਰਾਲਾ, ਅਸ਼ਵਨੀ ਕੁਮਾਰ, ਨਰੇਸ਼ ਗੁਪਤਾ, ਰਜਨੀਸ਼ ਗਰਗ, ਵਿਪਨ ਬਾਂਸਲ, ਰੋਹਿਤ ਅਟਵਾਲ, ਆਦਿ ਹਾਜ਼ਰ ਸਨ।