
ਮਹਿਲਾ ਪੁਲਸ ਕਾਂਸਟੇਬਲ ਦੀ ਲਾਸ਼ ਮਿਲੀ ਉਸ ਦੀ ਬੈਰਕ ਦੇ ਬਾਥਰੂਮ ਵਿੱਚ ਲਟਕਦੀ ਹੋਈ
- by Jasbeer Singh
- November 14, 2024

ਮਹਿਲਾ ਪੁਲਸ ਕਾਂਸਟੇਬਲ ਦੀ ਲਾਸ਼ ਮਿਲੀ ਉਸ ਦੀ ਬੈਰਕ ਦੇ ਬਾਥਰੂਮ ਵਿੱਚ ਲਟਕਦੀ ਹੋਈ ਸਮਸਤੀਪੁਰ, 14 ਨਵੰਬਰ : ਭਾਰਤ ਦੇਸ਼ ਦੇ ਸੂਬੇ ਬਿਹਾਰ ਦੇ ਸਮਸਤੀਪੁਰ ਜਿ਼ਲ੍ਹੇ ਵਿੱਚ ਇੱਕ ਮਹਿਲਾ ਪੁਲਸ ਕਾਂਸਟੇਬਲ ਦੀ ਲਾਸ਼ ਉਸ ਦੀ ਬੈਰਕ ਦੇ ਬਾਥਰੂਮ ਵਿੱਚ ਲਟਕਦੀ ਮਿਲੀ । ਮ੍ਰਿਤਕਾ ਦੀ ਪਛਾਣ ਵੈਸ਼ਾਲੀ ਜ਼ਿਲੇ ਦੀ ਰਹਿਣ ਵਾਲੀ ਚਾਂਦਨੀ ਕੁਮਾਰੀ ਵਜੋਂ ਹੋਈ ਹੈ । ਸਬ-ਡਿਵੀਜ਼ਨਲ ਪੁਲਸ ਅਧਿਕਾਰੀ ਸਮਸਤੀਪੁਰ ਸੰਜੇ ਕੁਮਾਰ ਪਾਂਡੇ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਚੰਦਨੀ ਕੁਮਾਰੀ ਮੁਸਰੀਗੜ੍ਹੀ ਥਾਣੇ ਦੀ ਦੂਜੀ ਮੰਜ਼ਿਲ ’ਤੇ ਬੈਰਕ ਵਿੱਚ ਰਹਿ ਰਹੀ ਸੀ, ਜਿਥੇ ਇਹ ਘਟਨਾ ਵਾਪਰੀ । ਇੱਕ ਹੋਰ ਮਹਿਲਾ ਕਾਂਸਟੇਬਲ ਨੇ ਬਾਥਰੂਮ ਦਾ ਦਰਵਾਜ਼ਾ ਅੰਦਰੋਂ ਬੰਦ ਦੇਖਿਆ । ਦੂਜੇ ਕਾਂਸਟੇਬਲਾਂ ਦੀ ਮਦਦ ਨਾਲ ਦਰਵਾਜ਼ਾ ਖੋਲ੍ਹਿਆ ਗਿਆ ਤਾਂ ਚਾਂਦਨੀ ਬਾਥਰੂਮ ਦੇ ਅੰਦਰ ਲਟਕਦੀ ਮਿਲੀ। ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ । ਅਧਿਕਾਰੀਆਂ ਨੇ ਦੱਸਿਆ ਕਿ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ । ਉਸ ਦਾ ਮੋਬਾਈਲ ਫ਼ੋਨ ਅਤੇ ਉਸ ਦੀ ਬੈਰਕ ਵਿੱਚੋਂ ਬਰਾਮਦ ਹੋਈ ਇੱਕ ਡਾਇਰੀ ਜ਼ਬਤ ਕਰ ਲਈ ਗਈ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ ।
Related Post
Popular News
Hot Categories
Subscribe To Our Newsletter
No spam, notifications only about new products, updates.