post

Jasbeer Singh

(Chief Editor)

National

ਬਾਲੀਵੁੱਡ ਐਕਟਰ ਪ੍ਰਵੀਨ ਡਬਾਸ ਹੋਏ ਕਾਰ ਹਾਦਸੇ ਵਿੱਚ ਗੰਭੀਰ ਜ਼ਖ਼ਮੀ

post-img

ਬਾਲੀਵੁੱਡ ਐਕਟਰ ਪ੍ਰਵੀਨ ਡਬਾਸ ਹੋਏ ਕਾਰ ਹਾਦਸੇ ਵਿੱਚ ਗੰਭੀਰ ਜ਼ਖ਼ਮੀ ਮੁੰਬਈ : ਪ੍ਰਸਿੱਧ ਬਾਲੀਵੁੱਡ ਐਕਟਰ ਪ੍ਰਵੀਨ ਡਬਾਸ ਅੱਜ ਸਵੇਰੇ ਇੱਕ ਕਾਰ ਹਾਦਸੇ ਵਿੱਚ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ ਹਨ। ਹਾਦਸੇ ਤੋਂ ਬਾਅਦ 50 ਸਾਲਾ ਪ੍ਰਵੀਨ ਡਬਾਸ ਨੂੰ ਮੁੰਬਈ ਦੇ ਬਾਂਦਰਾ ਦੇ ਇੱਕ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ, ਜਿਨ੍ਹਾਂ ਦਾ ਡਾਕਟਰਾਂ ਵੱਲੋਂ ਇਲਾਜ ਕੀਤਾ ਜਾ ਰਿਹਾ ਹੈ।ਸੂਤਰਾਂ ਨੇ ਦੱਸਿਆ ਕਿ ਪ੍ਰਵੀਨ ਡਬਾਸ ਦੀ ਹਾਲਤ ਇਸ ਸਮੇਂ ਬਹੁਤ ਨਾਜ਼ੁਕ ਹੈ। ਹਾਦਸੇ ਦੇ ਸਮੇਂ ਪ੍ਰਵੀਨ ਡਬਾਸ ਖੁਦ ਕਾਰ ਚਲਾ ਰਹੇ ਸਨ ਕਿ ਅੱਜ ਸਵੇਰੇ ਇਹ ਹਾਦਸਾ ਕਿਸ ਸਮੇਂ ਅਤੇ ਕਿੱਥੇ ਹੋਇਆ, ਇਸ ਬਾਰੇ ਫਿਲਹਾਲ ਕੁਝ ਪਤਾ ਨਹੀਂ ਲੱਗ ਸਕਿਆ ਹੈ। ਹੋਲੀ ਕਰਾਸ ਹਸਪਤਾਲ ਵੱਲੋਂ ਅਜੇ ਤੱਕ ਕੋਈ ਮੈਡੀਕਲ ਬੁਲੇਟਿਨ ਜਾਰੀ ਨਹੀਂ ਕੀਤਾ ਗਿਆ ਹੈ। ਪ੍ਰਵੀਨ ਡਬਾਸ ਦੀ ਪਤਨੀ ਪ੍ਰੀਤੀ ਝਿੰਗਿਆਨੀ ਨੇ ਕਿਹਾ ਕਿ, "ਇਸ ਹਾਦਸੇ ਤੋਂ ਬਾਅਦ ਮੈਂ ਅਤੇ ਮੇਰਾ ਪਰਿਵਾਰ ਇਸ ਸਮੇਂ ਬਹੁਤ ਸਦਮੇ ਵਿੱਚ ਹਾਂ। ਮੈਡੀਕਲ ਅਪਡੇਟ ਦੇ ਅਨੁਸਾਰ ਉਸ ਨੂੰ ਸਿਰ `ਤੇ ਗੰਭੀਰ ਸੱਟ ਲੱਗੀ ਹੈ। ਉਹ ਇਸ ਸਮੇਂ ਜ਼ਿਆਦਾ ਹਿੱਲਣ ਦੇ ਯੋਗ ਨਹੀਂ ਹਨ। ਉਹ ਆਪਣੇ ਕੰਮ ਦੇ ਬੋਝ ਕਾਰਨ ਸਵੇਰੇ ਗੱਡੀ ਚਲਾਉਂਦੇ ਸਮੇਂ ਕਾਰ ਹਾਦਸੇ ਦਾ ਸਿ਼ਕਾਰ ਹੋਏ ਸਨ ।

Related Post