post

Jasbeer Singh

(Chief Editor)

Entertainment

Adah Sharma: ਅਦਾ ਸ਼ਰਮਾਂ ਦੇ ਫ਼ਿਲਮ ਜਗਤ ਬਾਰੇ ਬੇਬਾਕ ਬੋਲ... ਰਾਜਨੀਤੀ ਬਾਰੇ ਵੀ ਦੱਸੇ ਆਪਣੇ ਵਿਚਾਰ

post-img

ਅਦਾ ਸ਼ਰਮਾ (Adah Sharma) ਬਾਲੀਵੁਡ ਦੀ ਮਸ਼ਹੂਰ ਅਦਾਕਾਰਾ ਹੈ। ਬਾਲੀਵੁਡ ਦੇ ਨਾਲ ਨਾਲ ਸਾਊਥ ਦੇ ਸਿਨੇਮਾ ਵਿਚ ਵੀ ਉਸਦੀ ਚੰਗੀ ਪਹਿਚਾਣ ਹੈ। ਉਹ ਲਗਭਗ 15 ਸਾਲਾਂ ਤੋਂ ਫ਼ਿਲਮਾਂ ਵਿਚ ਕੰਮ ਕਰ ਰਹੀ ਹੈ। ਉਸਦੇ ਪਰਿਵਾਰ ਦਾ ਫ਼ਿਲਮ ਇੰਡਸਰਟਰੀ ਨਾਲ ਕੋਈ ਸੰਬੰਧ ਨਹੀਂ ਸੀ। ਉਸਨੇ ਆਪਣੀ ਮਿਹਨਤ ਤੇ ਲਗਨ ਨਾਲ ਬਾਲੀਵੁਡ ਤੇ ਸਾਊਥ ਇੰਡੀਅਨ ਸਿਨੇਮਾ ਵਿਚ ਆਪਣੀ ਥਾਂ ਬਣਾਈ। ਉਹ ਹੁਣ ਤੱਕ ਕਈ ਮਸ਼ਹੂਰ ਫ਼ਿਲਮਾਂ ਕਰ ਚੁੱਕੀ ਹੈ।ਅਦਾ ਸ਼ਰਮਾ ਨੇ ‘ਦਿ ਕੇਰਲਾ ਸਟੋਰੀ’ (The Kerala Story) ਫ਼ਿਲਮ ਵਿਚ ਅਹਿਮ ਭੂਮਿਕਾ ਨਿਭਾਈ। ਹਾਲ ਹੀ ਵਿਚ ਆਈ ਫ਼ਿਲਮ ਬਸਤਰ (Bastar) ਵਿਚ ਵੀ ਅਦਾ ਸ਼ਰਮਾ ਦੀ ਅਦਾਕਾਰੀ ਦੇਖਣ ਨੂੰ ਮਿਲੀ। ਇਸਦੇ ਇਲਾਵਾ ਉਸਨੇ OTT ‘ਤੇ ਵੀ ਆਪਣੀ ਪਹਿਚਾਣ ਬਣਾਈ। ਉਸਨੇ ਬਹੁਤ ਹੀ ਮਸ਼ਹੂਰ ਵੈੱਬ ਸੀਰੀਜ਼ ‘ਸਨਫਲਾਵਰ’ (Sunflower) ਵਿਚ ਰੋਲ ਅਦਾ ਕੀਤਾ। ਹਾਲ ਹੀ ਵਿਚ News18ਦੁਆਰਾ ਅਦਾ ਸ਼ਰਮਾ ਦਾ ਇੰਟਰਵਿਊ ਲਿਆ ਗਿਆ। ਆਓ ਜਾਣਦੇ ਹਾਂ ਉਸਨੇ ਇਸ ਇੰਟਰਵਿਊ ਦੇ ਵਿਚ ਕਿਹੜੇ ਕਿਹੜੇ ਮੁੱਦਿਆਂ ਬਾਰੇ ਗੱਲ ਕੀਤੀ।ਆਪਣੀ ਅਦਾਕਾਰੀ ਤੇ ਫ਼ਿਲਮੀ ਦੁਨੀਆਂ ਬਾਰੇ ਗੱਲ ਕਰਦਿਆਂ ਅਦਾ ਸ਼ਰਮਾ ਨੇ ਕਿਹਾ ਕਿ ਇਕ ਅਭਿਨੇਤਰੀ ਵਜੋਂ, ਮੈਨੂੰ ਇਹ ਸਮਾਂ ਬਹੁਤ ਹੀ ਰੋਮਾਂਚਿਕ ਲੱਗਦਾ ਹੈ। ਇਸ ਸਮੇਂ ਬਹੁਤ ਸਾਰੀਆਂ ਵੱਖ ਵੱਖ ਤਰ੍ਹਾਂ ਦੀਆਂ ਫ਼ਿਲਮਾਂ ਰਿਲੀਜ਼ ਹੋ ਰਹੀਆਂ ਹਨ। ਵੱਖ ਵੱਖ ਫ਼ਿਲਮਾਂ ਵਿਚ ਮੇਰੇ ਕਿਰਦਾਰ ਵੀ ਵੱਖੋ ਵੱਖਰੀ ਤਰ੍ਹਾਂ ਦੇ ਹਨ। ਹਰ ਇਕ ਕਿਰਦਾਰ ਵਿਚ ਕੁਝ ਨਾ ਕੁਝ ਵੱਖਰਾ ਤੇ ਨਵਾਂ ਹੈ। ਉਨ੍ਹਾਂ ਕਿਹਾ ਕਿ ਮੈਨੂੰ ਖ਼ੁਸ਼ੀ ਹੈ ਕਿ ਦਰਸ਼ਕਾਂ ਨੇ ਮੇਰੇ ਕਿਰਦਾਰਾਂ ਨੂੰ ਬਹੁਤ ਪਸੰਦ ਕੀਤਾ ਤੇ ਪਿਆਰ ਦਿੱਤਾ।ਇਸਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਉਹ ਕਿਸੇ ਫ਼ਿਲਮ ਦੇ ਪ੍ਰੋਜੈਕਟ ਨੂੰ ਪੂਰਾ ਹੋਣ ਤੋਂ ਬਾਅਦ ਹੀ ਇਸ ਬਾਰੇ ਕਿਸੇ ਨਾਲ ਗੱਲ ਕਰਨਾ ਪਸੰਦ ਕਰਦੀ ਹੈ। ਉਹ ਆਪਣੇ ਪ੍ਰੋਜੈਕਟਾਂ ਬਾਰੇ ਦੂਜਿਆਂ ਨਾਲ ਜਾਣਕਾਰੀ ਸ਼ੇਅਰ ਨਹੀਂ ਕਰਦੀ। ਉਨ੍ਹਾਂ ਦੱਸਿਆ ਕਿ ਕਿਸੇ ਨੂੰ ਨਹੀਂ ਪਤਾ ਸੀ ਕਿ ਉਹ ਦਿ ਕੇਰਲ ਸਟੋਰੀ’ ਵਿਚ ਕੰਮ ਕਰ ਰਹੀ ਹੈ।ਬਸਤਰ ਫ਼ਿਲਮ ਬਾਰੇ ਪੁੱਛੇ ਗਏ ਸਵਾਲ ਦਾ ਜਵਾਬ ਦਿੰਦਿਆਂ ਅਦਾ ਸ਼ਰਮਾਂ ਨੇ ਕਿਹਾ ਕਿ ਕੁਝ ਫ਼ਿਲਮਾਂ ਹਿੱਟ ਹੁੰਦੀਆਂ ਹਨ ਤੇ ਕੁਝ ਹਿੱਟ ਨਹੀਂ ਹੁੰਦੀਆਂ। ਫ਼ਿਲਮਾਂ ਦੇ ਹਿੱਟ ਹੋਣ ਪਿੱਛੇ ਕਈ ਚੀਜ਼ਾਂ ਮਾਇਨੇ ਰੱਖਦੀਆਂ ਹਨ। ਕੁਝ ਕਾਰਨਾਂ ਕਰਕੇ ਬਸਤਰ ਫ਼ਿਲਮ ਹਿੱਟ ਨਹੀਂ ਹੋ ਸਕੀ। ਪਰ ਉਸਦੀਆਂ ਦੂਜੀਆਂ ਜਿਵੇਂ ‘ਦਿ ਕੇਰਲਾ ਸਟੋਰੀ’ ਅਤੇ ਵੈੱਬ ਸੀਰੀਜ਼ ‘ਸਨਫਲਾਵਰ’ ਸੁਪਰ ਹਿੱਟ ਹੋਈਆਂ ਹਨ। ਉਨ੍ਹਾਂ ਦੱਸਿਆ ਕਿ ਫ਼ਿਲਮ ਬਸਤਰ ਵਿਚ ਵੀ ਉਸਦੇ ਕਿਰਦਾਰ ਨੂੰ ਲੋਕਾਂ ਵੱਲੋਂ ਬਹੁਤ ਪਿਆਰ ਮਿਲਿਆ ਹੈ।ਜਦੋਂ ਅਦਾ ਸ਼ਰਮਾਂ ਨੂੰ ਰਾਜਨੀਤੀ ਵਿਚ ਆਉਣ ਦੀ ਇੱਛਾ ਬਾਰੇ ਪੁੱਛਿਆ ਗਿਆ, ਤਾਂ ਉਸਨੇ ਕਿਹਾ ਕਿ ਮੈਂ ਇਸ ਬਾਰ ਕਦੇਂ ਕੁਝ ਨਹੀਂ ਸੋਚਿਆ। ਦਰਅਸਲ ਮੈਂ ਵਰਤਮਾਨ ਵਿਚ ਜ਼ਿਊਣ ਵਿਚ ਵਿਸ਼ਵਾਸ ਰੱਖਦੀ ਹਾਂ। ਭਵਿੱਖ ਸਾਡੇ ਹੱਥ ਵਿਚ ਨਹੀਂ ਹੈ। ਜਦੋਂ ਅਸੀਂ ਭਵਿੱਖੀ ਯੋਜਨਾ ਬਣਾਉਣਾ ਸ਼ੁਰੂ ਕਰ ਦਿੰਦੇ ਹਾਂ ਤਾਂ ਫ਼ਿਰ ਦੁਖੀ ਹੁੰਦੇ ਹਨ। ਇਸ ਲਈ ਮੈਨੂੰ ਵਰਤਮਾਨ ਵਿਚ ਜਿਊਣਾ ਹੀ ਪਸੰਦ ਹੈ।

Related Post