ਪੋਲੀਵੁੱਡ ਸਟਾਰ ਨੀਰੂ ਬਾਜਵਾ ਦੀ ਭੈਣ ਭੈਣ ਤੇ ਅਦਾਕਾਰਾ ਰੁਬੀਨਾ ਨੇ ਦਿੱਤਾ ਪੁੱਤਰ ਨੂੰ ਜਨਮ
- by Jasbeer Singh
- November 15, 2024
ਪੋਲੀਵੁੱਡ ਸਟਾਰ ਨੀਰੂ ਬਾਜਵਾ ਦੀ ਭੈਣ ਭੈਣ ਤੇ ਅਦਾਕਾਰਾ ਰੁਬੀਨਾ ਨੇ ਦਿੱਤਾ ਪੁੱਤਰ ਨੂੰ ਜਨਮ ਚੰਡੀਗੜ੍ਹ : ਪੰਜਾਬੀ ਫਿਲਮ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਨੀਰੂ ਬਾਜਵਾ ਨੂੰ ਉਸ ਸਮੇਂ ਮਾਸੀ ਬਣਨ ਦਾ ਸੁਭਾਗ ਪ੍ਰਾਪਤ ਹੋਇਆ ਜਦੋਂ ਉਨ੍ਹਾਂ ਦੀ ਭੈਣ ਅਦਾਕਾਰਾ ਰੁਬੀਨਾ ਬਾਜਵਾ ਦੇ ਪੁੱਤਰ ਨੇ ਜਨਮ ਲਿਆ। ਰੁਬੀਨਾ ਨੇ ਪੁੱਤਰ ਦੇ ਜਨਮ ਦੀ ਖੁਸ਼ੀ ਦੀਆਂ ਤਸਵੀਰਾਂ ਆਪਣੇ ਸੋਸ਼ਲ ਮੀਡੀਆ ਅਕਾਉਂਟ ਤੇ ਵੀ ਸਾਂਝੀਆਂ ਕੀਤੀਆਂ ਹਨ, ਜਿਨ੍ਹਾਂ ਵਿਚ ਰੁਬੀਨਾ ਤੇ ਗੁਰਬਖਸ਼ ਚਾਹਲ ਆਪਣੇ ਪੁੱਤਰ ਨੂੰ ਸੀਨੇ ਨਾਲ ਲਾਈ ਨਜ਼ਰ ਆ ਰਹੇ ਹਨ ।

