post

Jasbeer Singh

(Chief Editor)

Sports

ਬ੍ਰਿਟਿਸ਼ ਕੋ ਐਡ ਸਕੂਲ ਨੇ ਅੰਡਰ-11 ਫੁੱਟਬਾਲ ਟੂਰਨਾਮੈਂਟ ਵਿੱਚ ਹਾਸਲ ਕੀਤਾ ਪਹਿਲਾ ਸਥਾਨ

post-img

ਬ੍ਰਿਟਿਸ਼ ਕੋ ਐਡ ਸਕੂਲ ਨੇ ਅੰਡਰ-11 ਫੁੱਟਬਾਲ ਟੂਰਨਾਮੈਂਟ ਵਿੱਚ ਹਾਸਲ ਕੀਤਾ ਪਹਿਲਾ ਸਥਾਨ ਪਟਿਆਲਾ, 2 ਅਕਤੂਬਰ 2025 : ਪ੍ਰਾਇਮਰੀ ਸਕੂਲ ਖੇਡਾਂ ਦੌਰਾਨ ਸਰਕਾਰੀ ਪ੍ਰਾਇਮਰੀ ਸਕੂਲ ਵਿਕਟੋਰੀਆ ਕਲੱਸਟਰ ਦੀਆਂ ਕਲੱਸਟਰ ਪੱਧਰੀ ਖੇਡਾਂ ਕਰਵਾਈਆਂ ਜਾ ਰਹੀਆਂ ਹਨ । ਇਹਨਾਂ ਖੇਡਾਂ ਵਿੱਚ ਫੁੱਟਬਾਲ ਅੰਡਰ-11 ਲੜਕਿਆਂ ਦਾ ਕਲੱਸਟਰ ਪੱਧਰੀ ਟੂਰਨਾਮੈਂਟ ਅਨਿਲ ਕੁਮਾਰ, ਮਨਪ੍ਰੀਤ ਸਿੰਘ, ਮਿਸ. ਸੰਦੀਪ ਕੌਰ, ਮਿਸ. ਕਿਰਨਜੋਤ ਕੌਰ, ਨੈਨਸੀ ਅਤੇ ਵਾਨੀ ਦੀ ਅਗਵਾਈ ਵਿੱਚ ਬ੍ਰਿਟਿਸ਼ ਕੋ-ਐਡ ਸਕੂਲ ਪਟਿਆਲਾ ਵਿਖੇ ਕਰਵਾਇਆ ਗਿਆ । ਫੁੱਟਬਾਲ ਅੰਡਰ-11 ਲੜਕਿਆਂ ਦੇ ਟੂਰਨਾਮੈਂਟ ਵਿੱਚ ਵੱਡੀ ਗਿਣਤੀ ਵਿੱਚ ਟੀਮਾਂ ਨੇ ਭਾਗ ਲਿਆ । ਫੁੱਟਬਾਲ ਅੰਡਰ-11 ਲੜਕਿਆਂ ਦਾ ਫਾਈਨਲ ਮੁਕਾਬਲਾ ਬ੍ਰਿਟਿਸ਼ ਕੋ-ਐਡ ਸਕੂਲ ਪਟਿਆਲਾ ਅਤੇ ਭੁਪਿੰਦਰਾ ਇੰਟਰਨੈਸ਼ਨਲ ਪਬਲਿਕ ਸਕੂਲ ਪਟਿਆਲਾ ਵਿਚਕਾਰ ਹੋਇਆ । ਬ੍ਰਿਟਿਸ਼ ਕੋ-ਐਡ ਸਕੂਲ ਪਟਿਆਲਾ ਦੀ ਟੀਮ ਨੇ ਫਾਈਨਲ ਮੈਚ ਵਿੱਚ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦੇ ਹੋਏ ਭੁਪਿੰਦਰਾ ਇੰਟਰਨੈਸ਼ਨਲ ਪਬਲਿਕ ਸਕੂਲ ਪਟਿਆਲਾ ਦੀ ਟੀਮ ਨੂੰ 2-1 ਦੇ ਅੰਤਰ ਨਾਲ ਹਰਾਇਆ । ਬ੍ਰਿਟਿਸ਼ ਕੋ-ਐਡ ਸਕੂਲ ਪਟਿਆਲਾ ਦੀ ਟੀਮ ਵਿੱਚ ਉਦੇਵੀਰ ਸਿੰਘ ਪੁੱਤਰ ਜਸਕਰਨ ਸਿੰਘ, ਜਪਤੇਸ ਸਿੰਘ ਪੁੱਤਰ ਜਸਪ੍ਰੀਤ ਸਿੰਘ, ਮਨਕੀਰਤ ਸਿੰਘ ਮੱਲਣ ਪੁੱਤਰ ਮਨਪ੍ਰੀਤ ਸਿੰਘ, ਨਵਨਿਧਨੂਰ ਸਿੰਘ ਪੁੱਤਰ ਜੈਤਸ਼ਾਹੂਦੀਪ ਸਿੰਘ, ਪਾਹੁਲਬੀਰ ਸਿੰਘ ਧਾਲੀਵਾਲ ਪੁੱਤਰ ਗੁਰਦਰਸ਼ਨ ਸਿੰਘ, ਗੁਰਵੰਸ਼ ਸਿੰਘ ਮਾਟਾ ਪੁੱਤਰ ਹਰਜੀਤ ਸਿੰਘ ਮਾਟਾ, ਸੂਰਜ ਸਿੰਘ ਸਿੱਧੂ ਪੁੱਤਰ ਰਣਜੀਤ ਸਿੰਘ, ਰੁਦਰ ਸ਼ਰਮਾ ਪੁੱਤਰ ਮਨਦੀਪ ਚੰਦ, ਪ੍ਰਭਰੀਤ ਸਿੰਘ ਪੁੱਤਰ ਸ਼ਪ੍ਰੀਤ ਸਿੰਘ ਗਿੱਲ, ਗੁਰਨਿਵਾਜ ਸਿੰਘ ਪੁੱਤਰ ਗੁਰਜੋਤ ਸਿੰਘ, ਅਦਵਿਕ ਗੋਇਲ ਪੁੱਤਰ ਨਿਸ਼ਤ ਕੁਮਾਰ ਗੋਇਲ, ਜੈਕਸ ਅਗਰਵਾਲ ਪੁੱਤਰ ਮਨੀਸ਼ ਅਗਰਵਾਲ, ਅੰਸ਼ ਸਿੰਗਲਾ ਪੁੱਤਰ ਅਸ਼ੀਸ ਸਿੰਗਲਾ, ਰਿਤਿਸ਼ ਪੁੱਤਰ ਮਨੀਸ਼ ਕੁਮਾਰ ਅਤੇ ਲਵਰਾਜ ਪੁੱਤਰ ਸ਼ਿਵ ਕੁਮਾਰ ਸ਼ਾਮਲ ਸਨ । ਟੂਰਨਾਮੈਂਟ ਦੌਰਾਨ ਮਮਤਾ ਰਾਣੀ (ਪੀ. ਟੀ. ਆਈ., ਸਰਕਾਰੀ ਮਿਡਲ ਸਕੂਲ ਖੇੜੀ ਗੁੱਜਰਾਂ ਪਟਿਆਲਾ) ਅਤੇ ਮਨਪ੍ਰੀਤ ਸਿੰਘ (ਕੰਪਿਊਟਰ ਫੈਕਲਟੀ, ਸ. ਸ. ਸ. ਸ. ਸ਼ੇਰਮਾਜਰਾ, ਪਟਿਆਲਾ) ਵਿਸ਼ੇਸ਼ ਤੌਰ ਤੇ ਪਹੁੰਚੇ । ਮਮਤਾ ਰਾਣੀ ਨੇ ਖਿਡਾਰੀਆਂ ਨੂੰ ਸੰਬੋਧਤ ਕਰਦੇ ਹੋਏ ਕਿਹਾ ਕਿ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵੀ ਜਿੰਦਗੀ ਬਹੁਤ ਜਰੂਰੀ ਹਨ ਕਿਉਂਕਿ ਖੇਡਾਂ ਮਨੁੱਖ ਦਾ ਸਰੀਰਿਕ ਅਤੇ ਮਾਨਸਿਕ ਵਿਕਾਸ ਕਰਦੀਆਂ ਹਨ । ਮਮਤਾ ਰਾਣੀ ਨੇ ਅਗੇ ਕਿਹਾ ਕਿ ਫੁੱਟਬਾਲ ਵਰਗੀਆਂ ਟੀਮ ਖੇਡਾਂ ਬੱਚਿਆਂ ਵਿੱਚ ਟੀਮ ਭਾਵਨਾ, ਆਪਸੀ ਸਹਿਯੋਗ ਅਤੇ ਇੱਕਜੁੱਟਤਾ ਵਰਗੇ ਗੁਣਾਂ ਦਾ ਵਿਕਾਸ ਕਰਦੀਆਂ ਹਨ । ਇਸ ਮੌਕੇ ਟੂਰਨਾਮੈਂਟ ਵਿੱਚ ਆਈਆਂ ਟੀਮਾਂ ਦੇ ਕੋਚ ਸਾਹਿਬਾਨ ਵੀ ਮੌਜੂਦ ਸਨ ।

Related Post