

ਬੁੱਢਾ ਦਲ ਪਬਲਿਕ ਸਕੂਲ, ਸਮਾਣਾ ਸਮਾਣਾ 14 ਮਈ : ਸੀ. ਬੀ. ਐੱਸ. ਈ. ਵੱਲੋਂ ਦਸਵੀਂ ਜਮਾਤ ਦੇ ਐਲਾਨੇ ਗਏ ਨਤੀਜੇ 'ਚੋਂ ਸਕੂਲ ਦੀ ਮੈਨੇਜਮੈਂਟ, ਪ੍ਰਿੰਸੀਪਲ ਅਤੇ ਸਮੂਹ ਅਧਿਆਪਕਾ ਦੀ ਅਗਵਾਈ ਹੇਠ ਬੁੱਢਾ ਦਲ ਪਬਲਿਕ ਸਕੂਲ, ਸਮਾਣਾ ਦੇ ਵਿਦਿਆਰਥੀਆਂ ਨੇ ਖੂਬ ਨਾਮ ਚਮਕਾਇਆ । ਸਕੂਲ ਦੇ ਚੀਫ਼ ਪੈਟਰਨ "ਸਿੰਘ ਸਾਹਿਬ ਜੱਥੇਦਾਰ ਬਾਬਾ ਬਲਬੀਰ ਸਿੰਘ ਜੀ 96 ਕਰੋੜੀ (ਅਕਾਲੀ)", ਸਕੂਲ ਦੇ ਕਮੇਟੀ ਪ੍ਰਧਾਨ ਸ੍ਰੀਮਤੀ ਸੁਖਵਿੰਦਰਜੀਤ ਕੌਰ, ਕਮੇਟੀ ਪ੍ਰਬੰਧਕ ਸ੍ਰੀਮਤੀ ਪਰਮਿੰਦਰਜੀਤ ਕੌਰ ਬਰਾੜ, ਡਾਇਰੈਕਟਰ ਆਫ਼ ਐਜੁਕੇਸ਼ਨ ਤੇ ਐਡਵਾਇਜ਼ਰ ਸ.ਕਰਨ ਰਾਜਬੀਰ ਸਿੰਘ ਅਤੇ ਪ੍ਰਿੰਸੀਪਲ ਸ੍ਰੀਮਤੀ ਅਮਨਦੀਪ ਕੌਰ ਜੀ ਨੇ ਇਸ ਖੁਸ਼ੀ ਦੇ ਮੌਕੇ 'ਤੇ ਵਿਦਿਆਰਥੀਆਂ ਅਤੇ ਮਾਪਿਆਂ ਨੂੰ ਵਧਾਈ ਦਿੱਤੀ ਅਤੇ ਚੰਗੇ ਭਵਿੱਖ ਦੀ ਕਾਮਨਾ ਕੀਤੀ । ਸਕੂਲ ਦੇ 73 ਬੱਚਿਆਂ ਨੇ ਦਸਵੀਂ ਜਮਾਤ ਦੀ ਪ੍ਰੀਖਿਆ ਦਿੱਤੀ। ਜਿਸ ਵਿੱਚੋਂ 8 ਬੱਚਿਆਂ ਨੇ 90% ਤੋਂ ਵੀ ਵੱਧ, 23 ਬੱਚਿਆਂ ਨੇ 80% ਤੋਂ ਵੀ ਵੱਧ, 12 ਬੱਚਿਆਂ ਨੇ 70% ਤੋਂ ਵੀ ਵੱਧ ਅੰਕ ਹਾਸਲ ਕੀਤੇ। ਪਹਿਲਾ ਸਥਾਨ ਮਹਿਰੀਨ ਕੌਰ ਘੁਮਾਣ (96.6%), ਦੂਜਾ ਸਥਾਨ ਅਮਾਨਤਪ੍ਰੀਤ ਕੌਰ (94.8%), ਤੀਜਾ ਸਥਾਨ ਸੁਖਮਨਜੋਤ ਸਿੰਘ (94.6%), ਅੰਕ ਲੈ ਕੇ ਮਾਪਿਆਂ ਅਤੇ ਸਕੂਲ ਦਾ ਨਾਂ ਰੋਸ਼ਨ ਕੀਤਾ।