
ਬੁੱਢਾ ਦਲ ਪਬਲਿਕ ਸਕੂਲ, ਸਮਾਣਾ ਦੇ ਵਿਦਿਆਰਥੀਆਂ ਨੇ ਖੂਬ ਨਾਮ ਚਮਕਾਇਆ
- by Jasbeer Singh
- May 14, 2025

ਬੁੱਢਾ ਦਲ ਪਬਲਿਕ ਸਕੂਲ, ਸਮਾਣਾ ਦੇ ਵਿਦਿਆਰਥੀਆਂ ਨੇ ਖੂਬ ਨਾਮ ਚਮਕਾਇਆ ਸਮਾਣਾ- 14 ਮਈ : ਸੀ. ਬੀ. ਐੱਸ. ਈ. ਵੱਲੋਂ ਬਾਰ੍ਹਵੀਂ ਜਮਾਤ ਦੇ ਐਲਾਨੇ ਗਏ ਨਤੀਜੇ 'ਚੋਂ ਸਕੂਲ ਦੀ ਮੈਨੇਜਮੈਂਟ, ਪ੍ਰਿੰਸੀਪਲ ਅਤੇ ਸਮੂਹ ਅਧਿਆਪਕਾ ਦੀ ਅਗਵਾਈ ਹੇਠ ਬੁੱਢਾ ਦਲ ਪਬਲਿਕ ਸਕੂਲ, ਸਮਾਣਾ ਦੇ ਵਿਦਿਆਰਥੀਆਂ ਨੇ ਖੂਬ ਨਾਮ ਚਮਕਾਇਆ । ਸਕੂਲ ਦੇ ਚੀਫ਼ ਪੈਟਰਨ "ਸਿੰਘ ਸਾਹਿਬ ਜੱਥੇਦਾਰ ਬਾਬਾ ਬਲਬੀਰ ਸਿੰਘ ਜੀ 96 ਕਰੋੜੀ (ਅਕਾਲੀ)", ਸਕੂਲ ਦੇ ਕਮੇਟੀ ਪ੍ਰਧਾਨ ਸ੍ਰੀਮਤੀ ਸੁਖਵਿੰਦਰਜੀਤ ਕੌਰ, ਕਮੇਟੀ ਪ੍ਰਬੰਧਕ ਸ੍ਰੀਮਤੀ ਪਰਮਿੰਦਰਜੀਤ ਕੌਰ ਬਰਾੜ, ਡਾਇਰੈਕਟਰ ਆਫ਼ ਐਜੂਕੇਸ਼ਨ ਤੇ ਐਡਵਾਇਜ਼ਰ ਐਡਵੋਕੇਟ ਸ. ਕਰਨ ਰਾਜਬੀਰ ਸਿੰਘ ਅਤੇ ਪ੍ਰਿੰਸੀਪਲ ਸ੍ਰੀਮਤੀ ਅਮਨਦੀਪ ਕੌਰ ਜੀ ਨੇ ਇਸ ਖੁਸ਼ੀ ਦੇ ਮੌਕੇ 'ਤੇ ਵਿਦਿਆਰਥੀਆਂ ਅਤੇ ਮਾਪਿਆਂ ਨੂੰ ਵਧਾਈ ਦਿੱਤੀ ਅਤੇ ਚੰਗੇ ਭਵਿੱਖ ਦੀ ਕਾਮਨਾ ਕੀਤੀ । ਆਰਟਸ ਵਿੱਚ ਸਰਵੋਤਮ ਸਿੰਘ ਨੇ (97.2%) ਅੰਕ ਹਾਸਲ ਕਰ ਕੇ ਮਾਪਿਆਂ ਅਤੇ ਸਕੂਲ ਦਾ ਨਾਂ ਰੋਸ਼ਨ ਕੀਤਾ। ਸਕੂਲ ਦੇ 186 ਬੱਚਿਆਂ ਨੇ ਬਾਰ੍ਹਵੀਂ ਜਮਾਤ ਦੀ ਪ੍ਰੀਖਿਆ ਦਿੱਤੀ । ਜਿਸ ਵਿੱਚੋਂ 4 ਬੱਚਿਆਂ ਨੇ 95% ਤੋਂ ਵੱਧ, 12 ਬੱਚਿਆਂ ਨੇ 90% ਤੋਂ ਵੱਧ, 47 ਬੱਚਿਆਂ ਨੇ 80% ਤੋਂ ਵੱਧ ਅਤੇ 96 ਬੱਚਿਆਂ ਨੇ 70% ਤੋਂ ਵੱਧ ਅੰਕ ਹਾਸਲ ਕੀਤੇ। ਆਰਟਸ ਵਿੱਚ ਸਰਵੋਤਮ ਸਿੰਘ (97.2%), ਕਾਮਰਸ ਵਿੱਚ ਅਵਨੀਤ ਕੌਰ (93.8%), ਨਾਨ- ਮੈਡੀਕਲ ਵਿੱਚ ਮਨਨ ਸਿੰਗਲਾ (93%), ਮੈਡੀਕਲ ਵਿੱਚ ਏਕਮਜੋਤ ਕੌਰ (91.6%) ਅੰਕ ਲੈ ਕੇ ਮਾਪਿਆਂ ਅਤੇ ਸਕੂਲ ਦਾ ਨਾਂ ਰੋਸ਼ਨ ਕੀਤਾ।