
ਬਾਬਾ ਬਲਬੀਰ ਸਿੰਘ 96 ਕਰੋੜੀ ਦੀ ਅਗਵਾਈ ਵਿੱਚ ਬੁੱਢਾ ਦਲ ਵਲੋਂ ਨਵਾਬ ਕਪੂਰ ਸਿੰਘ ਤੇ ਬਾਬਾ ਜੱਸਾ ਸਿੰਘ ਆਹਲੂਵਾਲੀਆ ਦੀ ਬ
- by Jasbeer Singh
- October 23, 2024

ਬਾਬਾ ਬਲਬੀਰ ਸਿੰਘ 96 ਕਰੋੜੀ ਦੀ ਅਗਵਾਈ ਵਿੱਚ ਬੁੱਢਾ ਦਲ ਵਲੋਂ ਨਵਾਬ ਕਪੂਰ ਸਿੰਘ ਤੇ ਬਾਬਾ ਜੱਸਾ ਸਿੰਘ ਆਹਲੂਵਾਲੀਆ ਦੀ ਬਰਸੀ ਮਨਾਈ ਗਿਆਨੀ ਰਘਬੀਰ ਸਿੰਘ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਹੋਰ ਧਾਰਮਿਕ ਸਖਸ਼ੀਅਤਾਂ ਨੇ ਸਮੂਲੀਅਤ ਕੀਤੀ ਅੰਮ੍ਰਿਤਸਰ, 23 ਅਕਤੂਬਰ : ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਵੱਲੋਂ ਆਪਣੇ ਤੀਸਰੇ ਜਥੇਦਾਰ ਨਵਾਬ ਕਪੂਰ ਸਿੰਘ ਤੇ ਚੋਥੇ ਜਥੇਦਾਰ ਬਾਬਾ ਜੱਸਾ ਸਿੰਘ ਆਹਲੂਵਾਲੀਆ ਦੀ ਸਲਾਨਾ ਬਰਸੀ ਅਤੇ ਗੁਰੂਘਰ ਦੇ ਅਨਿਨ ਸੇਵਕ ਮਹਾਨ ਸੰਤਪੁਰਸ਼ ਬਾਬਾ ਬੁੱਢਾ ਜੀ ਦੇ ਜਨਮ ਦਿਨ ਦੇ ਗੁਰਮਤਿ ਸਮਾਗਮ ਗੁ: ਬੁਰਜ ਅਕਾਲੀ ਬਾਬਾ ਫੂਲਾ ਸਿੰਘ ਛਾਉਣੀ ਨਿਹੰਗ ਸਿੰਘਾਂ ਬੁੱਢਾ ਦਲ ਅਤੇ ਗੁ: ਮੱਲ ਅਖਾੜਾ ਪਾ:ਛੇਵੀਂ ਵਿਖੇ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਦੀ ਅਗਵਾਈ ਵਿੱਚ ਪੂਰਨ ਸ਼ਰਧਾ ਸਤਿਕਾਰ ਨਾਲ ਮਨਾਈ ਗਈ । ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਇਲਾਹੀ ਬਾਣੀ ਦੇ ਅਖੰਡ ਪਾਠਾਂ ਦੇ ਭੋਗ ਉਪਰੰਤ ਬੁੱਢਾ ਦਲ ਦੇ ਰਾਗੀ ਭਾਈ ਹਰਜੀਤ ਸਿੰਘ ਖੰਡਾ ਖੜਕੇਗਾ ਮਹਿਤਾ ਚੌਂਕ, ਬਾਬਾ ਨਾਹਰ ਸਿੰਘ ਸਾਧ ਸੰਪਰਦਾਇ ਬਾਬਾ ਬਿਧੀ ਚੰਦ ਤਰਨਾ ਦਲ ਸੁਰ ਸਿੰਘ, ਸ੍ਰੀ ਅਕਾਲ ਤਖ਼ਤ ਦੇ ਸਬਾਕਾ ਜਥੇ. ਗਿ. ਗੁਰਬਚਨ ਸਿੰਘ, ਬੀਬੀ ਹਰਪ੍ਰੀਤ ਕੌਰ ਮੁਖੀ ਬਾਬਾ ਬੋਤਾ ਸਿੰਘ, ਬਾਬਾ ਗਰਜਾ ਸਿੰਘ ਸੁਖਮਨੀ ਸੇਵਾ ਸੁੁਸਾਇਟੀ, ਪੰਥ ਦੇ ਢਾਡੀ ਗਿ. ਕੇਵਲ ਸਿੰਘ ਕੋਮਲ ਨੇ ਸਿੱਖ ਇਤਿਹਾਸ ਬਾਰੇ ਕਥਾ ਕੀਰਤਨ ਰਾਹੀ ਹਾਜ਼ਰੀ ਲਵਾਈ। ਉਪਰੰਤ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿ. ਰਘੁਬੀਰ ਸਿੰਘ ਨੇ ਸੰਬੋਧਨ ਕਰਦਿਆ ਕਿਹਾ ਬਾਬਾ ਨਵਾਬ ਕਪੂਰ ਸਿੰਘ ਤੇ ਬਾਬਾ ਜੱਸਾ ਸਿੰਘ ਆਹਲੂਵਾਲੀਆ ਦੀ ਕੌਮ ਨੂੰ ਅਦੁਤੀ ਤੇ ਫ਼ਖ਼ਰਯੋਗ ਦੇਣ ਹੈ । ਜੋ ਇਤਿਹਾਸ ਵਿੱਚ ਸੁਨਹਿਰੀ ਅੱਖਰਾਂ ਵਿੱਚ ਦਰਜ਼ ਹੈ। ਉਨ੍ਹਾਂ ਕਿਹਾ ਇਨ੍ਹਾਂ ਦੋਹਾਂ ਜਥੇਦਾਰ ਜਰਨੈਲਾਂ ਦੀ ਕੀਤੀ ਕਮਾਈ ਸਿੱਖ ਜਗਤ ਲਈ ਵੱਡਾ ਮਾਨ ਹੈ । ਅੱਜ ਦੇ ਨੇਤਾਵਾਂ ਨੂੰ ਸੂਰਬੀਰ ਜਰਨੈਲ ਮੁਖੀਆਂ ਦੇ ਜੀਵਨ ਤੋਂ ਸੇਧ ਲੈਣੀ ਚਾਹੀਦੀ ਹੈ ਉਨ੍ਹਾਂ ਕਿਹਾ ਬਾਬਾ ਬਲਬੀਰ ਸਿੰਘ ਜੋ ਬੁੱਢਾ ਦਲ ਦੇ 14 ਵੇਂ ਮੁਖੀ ਹਨ ਆਪਣੇ ਦਲਪੰਥ ਦੇ ਮੁਖੀ ਸਾਹਿਬਾਨਾਂ ਦੀਆਂ ਸਲਾਨਾ ਯਾਦ ਸਮਾਗਮ ਮਨਾ ਕੇ ਸਤਿਕਾਰ ਭੇਟ ਕਰਦੇ ਹਨ ਪ੍ਰਸ਼ੰਸਾ ਜਨਕ ਬਾਤ ਹੈ। ਬੁੱਢਾ ਦਲ ਦੇ ਸਥਾਨਾਂ ਵੀ ਬਾਬਾ ਬੁੱਢਾ ਜੀ ਦੇ ਮੁਖਾਰ ਲਿੰਕ ਤੋਂ ਹੋਈ ਹੈ। ਉਨ੍ਹਾਂ ਕਿਹਾ ਇਸ ਵਕਤ ਕੌਮ ਨੂੰ ਵੱਖ-ਵੱਖ ਦਿਸ਼ਾਵਾਂ ਤੋਂ ਗੰਭੀਰ ਚਨੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਰਾਜਨੀਤਕ ਲੋਕ ਇਤਿਹਾਸ ਨੂੰ ਪੁਠਾ ਗੇੜਾ ਦੇਣ ਦੇ ਜਤਨ ਵਿਚ ਹਨ। ਪੰਥਕ ਕਾਰਜ ਹੀ ਕੌਮ ਅੰਦਰ ਪੰਥਕ ਰੂਹ ਫੂਕ ਸਕਦੇ ਹਨ, ਚੜ੍ਹਦੀਕਲਾ ਵਾਲਾ ਇਤਿਹਾਸ ਹੀ ਕੌਮ ਦੀ ਜਵਾਨੀ ਨੂੰ ਊਰਜਾ ਪ੍ਰਦਾਨ ਕਰਦਾ ਹੈ। ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ 96 ਕਰੋੜੀ ਨੇ ਬਰਸੀ ਸਮਾਗਮ ਵਿੱਚ ਆਈਆ ਧਾਰਮਿਕ ਸਖਸੀਅਤਾਂ ਦਾ ਸਨਮਾਨ ਕੀਤਾ ਅਤੇ ਧੰਨਵਾਦ ਕਰਦਿਆਂ ਕਿਹਾ ਕਿ ਬੁੱਢਾ ਦਲ ਮੁਖੀ ਆਗੂਆਂ ਨੇ ਔਖੇ ਸਮੇਂ ਕੌਮ ਦੀ ਅਗਵਾਈ ਕੀਤੀ ਹੈ । ਜਿਥੇ ਉਹ ਬੁੱਢਾ ਦਲ ਦੇ ਮੁਖੀ ਸਨ। ਉਥੇ ਉਹ ਨਾਲ ਨਾਲ ਅਕਾਲ ਤਖਤ ਸਾਹਿਬ ਦੇ ਜਥੇਦਾਰ ਵਜੋਂ ਵੀ ਸੇਵਾ ਨਿਭਾਉਂਦੇ ਰਹੇ ਹਨ। ਇਸ ਮੌਕੇ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਮੁੱਖੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਵੱਲੋਂ ਵਿਸ਼ੇਸ਼ ਤੌਰ ਤੇ ਆਈਆਂ ਪ੍ਰਮੁੱਖ ਸਖ਼ਸ਼ੀਅਤਾਂ ਨੂੰ ਸਨਮਾਨਿਤ ਕੀਤਾ ਗਿਆ । ਇਸ ਸਮਾਗਮ ਸਮੇਂ ਕਾਰ ਸੇਵਾ ਸੰਪ੍ਰਰਦਾਇ ਸਤਲਾਣੀ ਸਾਹਿਬ ਵਾਲੇ ਬਾਬਾ ਇੰਦਰਬੀਰ ਸਿੰਘ ਵਡਾਲਾ, ਬਾਬਾ ਦਿਲਜੀਤ ਸਿੰਘ ਬੇਦੀ ਸਕੱਤਰ, ਬਾਬਾ ਰਘਬੀਰ ਸਿੰਘ ਖਿਆਲਾ, ਬਾਬਾ ਮਨਜੀਤ ਸਿੰਘ ਮੰਨਾ, ਬਾਬਾ ਬਲਵਿੰਦਰ ਸਿੰਘ ਮਹਿਤਾ ਚੌਂਕ, ਬਾਬਾ ਖੰਨਾ ਸਿੰਘ, ਸ. ਜਗਦੀਸ਼ ਸਿੰਘ ਆਹਲੂਵਾਲੀਆ, ਬਾਬਾ ਵਿਸ਼ਵਪ੍ਰਤਾਪ ਸਿੰਘ, ਬਾਬਾ ਸਰਵਣ ਸਿੰਘ ਮਝੈਲ, ਬਾਬਾ ਹਰਪ੍ਰੀਤ ਸਿੰਘ ਹੈਪੀ, ਬਾਬਾ ਮਲੂਕ ਸਿੰਘ ਲਾਡੀ, ਸ. ਹਰਮੀਤ ਸਿੰਘ ਸਲੂਜਾ, ਸ. ਭਗਵਾਨ ਸਿੰਘ ਪੀ.ਏ, ਸ. ਐਸ.ਪੀ ਸਿੰਘ, ਸ. ਪਰਮਜੀਤ ਸਿੰਘ ਬਾਜਵਾ, ਬਾਬਾ ਗੁਰਮੁੱਖ ਸਿੰਘ, ਬਾਬਾ ਸੁਖਵਿੰਦਰ ਸਿੰਘ ਟਿੱਬੇ ਵਾਲੇ, ਗਿ. ਇਕਬਾਲ ਸਿੰਘ ਮੀਰਾਂਕੋਟ, ਬਾਬਾ ਭਗਤ ਸਿੰਘ, ਬਾਬਾ ਦਲੇਰ ਸਿੰਘ, ਬਾਬਾ ਗਗਨਦੀਪ ਸਿੰਘ, ਬੀਬੀ ਪਰਮਜੀਤ ਕੌਰ ਪਿੰਕੀ, ਬੀਬੀ ਤੇਜ ਕੌਰ, ਬੀਬੀ ਗੁਰਚਰਨ ਕੌਰ ਬੇਬੇ ਨਾਨਕੀ ਇਸਤਰੀ ਸਤਿਸੰਗ ਸਭਾ ਅਤੇ ਹੋਰ ਵੱਖ-ਵੱਖ ਸੁਸਾਇਟੀਆਂ ਦੇ ਮੈਂਬਰ ਵਿਸ਼ੇਸ਼ ਤੌਰ ਤੇ ਹਾਜ਼ਰ ਸਨ ।
Related Post
Popular News
Hot Categories
Subscribe To Our Newsletter
No spam, notifications only about new products, updates.