ਵਾਰਾਣਸੀ 'ਚ ਨਕਾਬ ਪਾ ਕੇ ਆਉਣ ਵਾਲਿਆ ਨੂੰ ਗਹਿਣੇ ਨਹੀਂ ਵੇਚਣਗੇ ਸਰਾਫਾ ਕਾਰੋਬਾਰੀ
- by Jasbeer Singh
- January 12, 2026
ਵਾਰਾਣਸੀ 'ਚ ਨਕਾਬ ਪਾ ਕੇ ਆਉਣ ਵਾਲਿਆ ਨੂੰ ਗਹਿਣੇ ਨਹੀਂ ਵੇਚਣਗੇ ਸਰਾਫਾ ਕਾਰੋਬਾਰੀ ਵਾਰਾਣਸੀ, 12 ਜਨਵਰੀ 2026 : ਵਾਰਾਣਸੀ 'ਚ ਲੁੱਟਮਾਰ ਤੇ ਧੋਖਾਦੇਹੀ ਦੀਆਂ ਵਧਦੀਆਂ ਘਟਨਾਵਾਂ ਨੂੰ ਧਿਆਨ 'ਚ ਰੱਖਦਿਆਂ ਸਰਾਫਾ ਕਾਰੋਬਾਰੀਆਂ ਨੇ ਬੁਰਕਾ, ਹਿਜਾਬ, ਮਾਸਕ, ਨਕਾਬ ਤੇ ਹੈਲਮੇਟ ਆਦਿ ਪਹਿਨ ਕੇ ਆਉਣ ਵਾਲੇ ਗਾਹਕਾਂ ਨੂੰ ਗਹਿਣੇ ਨਾ ਵੇਚਣ ਦਾ ਫੈਸਲਾ ਕੀਤਾ ਹੈ । ਲੋਕਾਂ ਨੂੰ ਵਰਜਿਆ ਗਿਆ ਹੈ ਚਿਹਰੇ ਢੱਕ ਕੇ ਦੁਕਾਨਾਂ ਦੇ ਅੰਦਰ ਆਉਣ ਤੋਂ : ਕਮਲ ਉੱਤਰ ਪ੍ਰਦੇਸ਼ ਸੁਨਿਆਰਾ ਐਸੋਸੀਏਸ਼ਨ ਦੀ ਵਾਰਾਣਸੀ ਇਕਾਈ ਦੇ ਜ਼ਿਲਾ ਪ੍ਰਧਾਨ ਕਮਲ ਸਿੰਘ ਨੇ ਕਿਹਾ ਕਿ ਚਿਹਰੇ ਢਕਣ ਵਾਲੇ ਲੋਕਾਂ ਦੀ ਪਛਾਣ ਨਹੀਂ ਕੀਤੀ ਜਾ ਸਕਦੀ, ਜਿਸ ਨਾਲ ਅਪਰਾਧ ਦੀ ਸਥਿਤੀ 'ਚ ਸਮੱਸਿਆਵਾਂ ਪੈਦਾ ਹੁੰਦੀਆਂ ਹਨ । ਇਸ ਲਈ ਦੁਕਾਨਾਂ ਦੇ ਬਾਹਰ ਪੋਸਟਰ ਲਾਏ ਗਏ ਹਨ । ਇਨ੍ਹਾਂ 'ਚ ਲੋਕਾਂ ਨੂੰ ਆਪਣੇ ਚਿਹਰੇ ਢੱਕ ਕੇ ਦੁਕਾਨਾਂ ਅੰਦਰ ਦਾਖਲ ਹੋਣ ਤੋਂ ਵਰਜਿਆ ਗਿਆ ਹੈ । ਫ਼ੈਸਲਾ ਦੁਕਾਨਦਾਰਾਂ ਦੀ ਸੁਰੱਖਿਆ ਦੇ ਮੱਦੇਨਜ਼ਰ ਲਿਆ ਗਿਆ ਹੈ ਐਸੋਸੀਏਸ਼ਨ ਪ੍ਰਧਾਨ ਸੱਤਿਆਨਾਰਾਇਣ ਸੇਠ ਨੇ ਸਪੱਸ਼ਟ ਕਿਹਾ ਕਿ ਇਹ ਫੈਸਲਾ ਕਿਸੇ ਧਰਮ ਦੇ ਵਿਰੁੱਧ ਨਹੀਂ ਸਗੋਂ ਦੁਕਾਨਦਾਰਾਂ ਦੀ ਸੁਰੱਖਿਆ ਨੂੰ ਧਿਆਨ 'ਚ ਰੱਖ ਕੇ ਲਿਆ ਗਿਆ ਹੈ । ਗਾਹਕ ਆਪਣੇ ਚਿਹਰੇ ਵਿਖਾ ਕੇ ਖਰੀਦਦਾਰੀ ਕਰ ਸਕਦੇ ਹਨ । ਕੁਝ ਵਪਾਰੀਆਂ ਨੇ ਇਸ ਫੈਸਲੇ 'ਤੇ ਇਤਰਾਜ਼ ਜਤਾਇਆ ਹੈ । ਗਹਿਣਾ ਕਾਰੋਬਾਰੀ ਸ਼ਾਹਿਦ ਨੇ ਕਿਹਾ ਕਿ ਬੁਰਕੇ ਪਹਿਨਣ ਵਾਲੇ ਲੋਕਾਂ 'ਤੇ ਪਾਬੰਦੀ ਲਾਉਣਾ ਗਲਤ ਹੈ ।
