ਫਿਰੋਜਪੁੁਰ ਜਾ ਰਹੀ ਸਵਾਰੀਆਂ ਨਾਲ ਭਰੀ ਬਸ ਪਲਟੀ ਸਮਰਾਲਾ, 7 ਅਕਤੂਬਰ 2025 : ਪੰਜਾਬ ਰੋਡਵੇਜ਼ ਦੀ ਜੋ ਬੱਸ ਸਵਾਰੀਆਂ ਨਾਲ ਭਰ ਕੇ ਚੰਡੀਗੜ੍ਹ ਤੋਂ ਫਿਰੋਜ਼ਪੁਰ ਜਾ ਰਹੀ ਸੀ ਅੱਜ ਸਵੇਰੇ ਸਮਰਾਲਾ ਨੇੜੇ ਇੱਕ ਵੱਡੇ ਹਾਦਸੇ ਦਾ ਸ਼ਿਕਾਰ ਹੋ ਗਈ । ਜਾਣਕਾਰੀ ਅਨੁਸਾਰ ਚੱਲਦੀ ਬੱਸ ਦਾ ਪੱਟਾ (ਰਾਡ ਬੈਲਟ) ਟੁੱਟਣ ਕਾਰਨ ਬੱਸ ਬੇਕਾਬੂ ਹੋ ਕੇ ਪਲਟ ਗਈ ।ਬੱਸ ਵਿੱਚ ਕਰੀਬ 40 ਯਾਤਰੀ ਸਵਾਰ ਸਨ, ਜਿਨ੍ਹਾਂ ਦੀ ਜਾਨ ਵਾਲ-ਵਾਲ ਬਚੀ। ਇਸ ਹਾਦਸੇ ਵਿੱਚ ਦੋ ਯਾਤਰੀਆਂ ਨੂੰ ਗੰਭੀਰ ਸੱਟਾਂ ਲੱਗੀਆਂ ਹਨ, ਜਿਨ੍ਹਾਂ ਨੂੰ ਤੁਰੰਤ ਸਿਵਲ ਹਸਪਤਾਲ ਸਮਰਾਲਾ ਵਿਖੇ ਦਾਖਲ ਕਰਵਾਇਆ ਗਿਆ ਹੈ। ਹਾਦਸਾ ਕਦੋਂ ਵਪਾਰਿਆ ਉਕਤ ਹਾਦਸਾ ਅੱਜ ਸਵੇਰੇ ਲਗਭਗ 8 ਵਜੇ ਵਾਪਰਿਆ, ਜਦੋਂ ਬੱਸ ਮੁੱਖ ਹਾਈਵੇਅ ਤੋਂ ਸਮਰਾਲਾ ਸ਼ਹਿਰ ਵਿੱਚ ਦਾਖਲ ਹੋ ਰਹੀ ਸੀ। ਬੱਸ ਸਟਾਫ ਅਤੇ ਚਸ਼ਮਦੀਦਾਂ ਅਨੁਸਾਰ, ਚੱਲਦੀ ਬੱਸ ਦਾ ਪੱਟਾ ਅਚਾਨਕ ਟੁੱਟ ਗਿਆ।ਪੱਟਾ ਟੁੱਟਣ ਕਾਰਨ ਡਰਾਈਵਰ ਨੇ ਬੱਸ ਤੋਂ ਕੰਟਰੋਲ ਗੁਆ ਦਿੱਤਾ ਅਤੇ ਉਹ ਸੜਕ `ਤੇ ਹੀ ਪਲਟ ਗਈ । ਬੱਸ ਪਲਟਦਿਆਂ ਹੀ ਯਾਤਰੀਆਂ ਵਿੱਚ ਚੀਕ-ਚਿਹਾੜਾ ਮੱਚ ਗਿਆ। ਆਸ-ਪਾਸ ਦੇ ਲੋਕ ਅਤੇ ਪੁਲਿਸ ਤੁਰੰਤ ਮੌਕੇ `ਤੇ ਪਹੁੰਚੇ ।
