

ਤਿੰਨ ਦਿਨਾਂ ਲਈ ਰਹੇਗਾ ਪੰਜਾਬ ਭਰ ਵਿਚ ਬਸਾਂ ਦਾ ਚੱਕਾ ਜਾਮ ਚੰਡੀਗੜ੍ਹ, 7 ਜੁਲਾਈ 2025 : ਪੀ. ਆਰ. ਟੀ. ਸੀ. ਤੇ ਪਨਬਸ ਦੇ ਕੱਚੇ ਮੁਲਾਜਮਾਂ ਦੀਆਂ ਮੰਗਾਂ ਨਾ ਮੰਨੇ ਜਾਣ ਦੀ ਸੂਰਤ ਦੇ ਚਲਦਿਆਂ ਪੰਜਾਬ ਭਰ ਵਿਚ ਪੀ. ਆਰ. ਟੀ. ਸੀ. ਤੇ ਪਨਸਪ ਦੇ ਕੱਚੇ ਮੁਲਾਜਮਾਂ ਵਲੋਂ 9, 10 ਤੇ 11 ਜੁਲਾਈ ਨੂੰ ਹੜ੍ਹਤਾਲ ਕਰਦਿਆਂ ਚੱਕਾ ਜਾਮ ਕੀਤਾ ਜਾਵੇਗਾ। ਇਸ ਮੌਕੇ ਰੈਲੀ ਨੂੰ ਸੰਬੋਧਨ ਕਰਦਿਆਂ ਪੰਜਾਬ ਰੋਡਵੇਜ਼/ਪੀ. ਆਰ. ਟੀ. ਸੀ. ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਦੇ ਮੀਤ ਪ੍ਰਧਾਨ ਹਰਕੇਸ਼ ਕੁਮਾਰ ਵਿੱਕੀ ਅਤੇ ਅਹਿਮ ਅਹੁਦੇਦਾਰਾਂ ਨੇ ਸਰਕਾਰ ਤੇ ਵਰਦਿਆਂ ਮੰਗਾਂ ਨਹੀਂ ਮੰਨੇ ਜਾਣ ਦੇ ਹਾਲਾਤ ਵਿੱਚ ਸੂਬੇ ਭਰ ਵਿੱਚ ਚੱਕਾ ਜਾਮ ਕਰਨ ਦਾ ਆਖਦਿਆਂ ਦੱਸਿਆ ਕਿ ਸਰਕਾਰ ਮੰਗਾਂ ਮੰਨਣ ਦਾ ਆਖ ਕੇ ਹੜ੍ਹਤਾਲਾਂ ਤਾਂ ਖਤਮ ਕਰਵਾ ਲੈਂਦੀ ਹੈ ਪਰ ਬਾਅਦ ਵਿਚ ਫਿਰ ਮੁਕਰ ਜਾਂਦੀ ਹੈ, ਜਿਸਦੇ ਚਲਦਿਆਂ ਇਹ ਹੜ੍ਹਤਾਲ ਕੀਤੀ ਜਾ ਰਹੀ ਹੈ। ਪੰਜਾਬ ਭਰ ਵਿਚ ਬਸਾਂ ਠੇਕੇਦਾਰਾਂ ਨੂੰ ਸੌਂਪ ਕੇ ਦਿੱਤਾ ਜਾ ਰਿਹੈ ਠੇਕੇਦਾਰਾਂ ਨੂੰ ਲੁੱਟ ਕਰਨ ਦਾ ਸੱਦਾ ਪੰਜਾਬ ਰੋਡਵੇਜ਼/ਪੀ. ਆਰ. ਟੀ. ਸੀ. ਕੰਟਰੈਕਟ ਵਰਕਰਜ਼ ਯੂਨੀਅਨ ਅਨੁਸਾਰ ਪੰਜਾਬ ਭਰ ਵਿੱਚ ਬੱਸਾਂ ਠੇਕੇਦਾਰਾਂ ਨੂੰ ਬਸਾਂ ਦੇ ਕੇ ਸਰਕਾਰੀ ਰੋਜ਼ਗਾਰ ਖ਼ਤਮ ਕਰਕੇ ਠੇਕੇਦਾਰਾਂ ਨੂੰ ਲੁੱਟ ਕਰਨ ਦਾ ਖੁੱਲਾ ਸੱਦਾ ਦਿੱਤਾ ਜਾ ਰਿਹਾ ਹੈ।ਪੀ. ਆਰ. ਟੀ. ਸੀ. ਤੇ ਪਨਬਸ ਦੇ ਕੱਚੇ ਮੁਲਾਜਮਾਂ ਨੇ ਮੰਗ ਕੀਤੀ ਹੈ ਕਿ ਉਨ੍ਹਾਂ ਨੂੰ ਤੁਰੰਤ ਪੱਕਾ ਕੀਤਾ ਜਾਵੇ ਤੇ ਠੇਕੇਦਾਰੀ ਸਿਸਟਮ ਖਤਮ ਕੀਤਾ ਜਾਵੇ।